ਜਲੰਧਰ-LG ਦਾ ਨਵਾਂ ਸਮਾਰਟਫੋਨ Stylo 3 ਅਮਰੀਕੀ ਬਜ਼ਾਰ 'ਚ ਲਾਂਚ ਕੀਤਾ ਹੈ। Stylo 3 ਸਮਾਰਟਫੋਨ ਫਿਲਹਾਲ ਅਮਰੀਕਾ 'ਚ ਹੀ T-Mobile ਤੋਂ 225 ਡਾਲਰ ਮਤਲਬ ਕਿ ਲੱਗਭਗ 14,477 ਦੀ ਕੀਮਤ 'ਤੇ ਖਰੀਦਿਆਂ ਜਾ ਸਕਦਾ ਹੈ। ਇਸ ਦੇ ਇਲਾਵਾ ਉਮੀਦ ਹੈ ਕਿ ਅਗਲੇ ਮਹੀਨੇ ਜੂਨ 'ਚ ਇਹ ਸਮਾਰਟਫੋਨ ਉੱਥੋ ਦੇ ਸਟੋਰਾਂ 'ਤੇ ਵੀ ਵਿਕਰੀ ਦੇ ਲਈ ਉਪਲੱਬਧ ਹੋਵੇਗਾ।
LG Stylo 3 ਦੇ ਫੀਚਰਸ ਅਤੇ ਸਪੈਸੀਫਿਕੇਸ਼ਨ
LG Stylo 3 'ਚ 5.7 ਇੰਚ ਦੀ ਫੁਲ ਐੱਚ.ਡੀ. ਡਿਸਪਲੇ ਹੈ। ਜਿਸਦਾ ਰੈਜ਼ੋਲੂਸ਼ਨ 1920*1080 ਪਿਕਸਲ ਹੈ। ਇਸ 'ਚ 1.4GHz 64 ਬਿਟ ਕਵਾਲਕਾਮ ਸਨੈਪਡ੍ਰੈਗਨ 435 ਆਕਟਾ-ਕੋਰ ਪ੍ਰੋਸੈਸਰ ਦੇ ਨਾਲ 2GB ਰੈਮ ਅਤੇ 32GB ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। 3080 mah ਦਾ ਬੈਟਰੀ ਦੇ ਨਾਲ ਇਹ ਐਂਡਰਾਈਡ 7.0 ਨੂਗਾ ਆਪਰੇਟਿੰਗ ਸਿਸਟਮ ਦੇ ਨਾਲ ਆਉਦਾ ਹੈ। ਇਸ ਦੀ ਬੈਟਰੀ ਦੇ ਬਾਰੇ 'ਚ ਕੰਪਨੀ ਦਾ ਕਹਿਣਾ ਹੈ ਕਿ Stylo 3 ਦਾ ਟਾਕਟਾਇਮ 14 ਘੰਟੇ ਅਚੇ ਸਟੈਂਡਬਾਏ ਟਾਇਮ 18 ਘੰਟੇ ਹੈ। ਇਸ ਦੇ ਇਲਾਵਾ ਜਿਵੇਂ ਕਿ ਇਸ ਦੇ ਨਾਮ ਤੋਂ ਪਤਾ ਲੱਗਦਾ ਹੈ ਕਿ ਇਸ ਦੇ ਨਾਲ ਇਕ ਮੈਟੇਲਿਕ ਟੈਕਸਚਰ ਵਾਲਾ ਸਟਾਇਲਸ ਦਿੱਤਾ ਗਿਆ ਹੈ। ਜਿਸ ਨੂੰ Pan Pop 2.0 ਦਾ ਨਾਮ ਦਿਤਾ ਗਿਆ ਹੈ।
LG Stylo 3 ਦਾ ਕੈਮਰਾ
ਇਸ ਦੇ ਕੈਮਰੇ ਦਾ ਜੇਕਰ ਗੱਲ ਕਰੀਏ ਤਾਂ ਇਸ 'ਚ ਪ੍ਰਾਇਮਰੀ ਕੈਮਰਾ 13MP ਦਾ ਹੈ। ਜਿਸ ਦੇ ਨਾਲ LEDਫਲੈਸ਼ ਵੀ ਦਿੱਤਾ ਗਿਆ ਹੈ। ਫ੍ਰੰਟ ਕੈਮਰਾ 5MP ਦਾ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਫੋਨ ਦੇ ਪਿਛਲੇ ਹਿੱਸੇ 'ਚ ਦਿੱਤਾ ਗਿਆ ਹੈ। ਕੁਨੈਕਟਵਿਟੀ ਦੇ ਲਈ 4 ਜੀ. volte, ਵਾਈ-ਫਾਈ (802.11a/b/g/n/ac) , GPS/17PS, ਬਲਊਥ 4.2 ਅਤੇ ਮਾਈਕ੍ਰੋ USB ਪੋਰਟ ਹੈ।
BMW 3 ਸੀਰੀਜ 'ਚ ਸ਼ਾਮਿਲ ਹੋਏ ਦੋ ਨਵੇਂ ਵੇਰੀਅੰਟ, ਜਾਣੋ ਖੂਬੀਆਂ
NEXT STORY