ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ ਨੇ ਮੰਗਲਵਾਰ ਨੂੰ ਆਪਣਾ ਐਂਟਰੀ ਲੈਵਲ ਸਮਾਰਟਫੋਨ Lava Z40 ਭਾਰਤ ’ਚ ਲਾਂਚ ਕਰ ਦਿੱਤਾ ਹੈ। ਸਮਾਰਟਫੋਨ ’ਚ 2250mAh ਦੀ ਬੈਟਰੀ ਹੈ ਜੋ ਕੰਪਨੀ ਮੁਤਾਬਕ ਡੇਢ ਦਿਨ ਦਾ ਬੈਕਅਪ ਦਿੰਦੀ ਹੈ। ਬਿਹਤਰ ਸਾਊਂਡ ਆਊਟਪੁਟ ਲਈ ਇਸ ਵਿਚ ਕੇ7 ਐਕਸਟਰਨਲ ਆਡੀਓ ਪੀਏ ਸਪੀਕਰ ਦਿੱਤਾ ਗਿਆਹੈ। ਇਹ ਸਮਾਰਟਫੋਨ ਖਾਸਤੌਰ ’ਤੇ ਫਰਸਟ ਟਾਈਮ ਸਮਾਰਟਫੋਨ ਯੂਜ਼ਰਜ਼ ਲਈ ਡਿਜ਼ਾਈਨ ਕੀਤਾ ਗਿਆ ਹੈ। ਭਾਰਤ ’ਚ Lava Z40 ਦੀ ਕੀਮਤ 3,499 ਰੁਪਏ ਰੱਖੀ ਗਈ ਹੈ। ਫੋਨ ਬਲੈਕ ਅਤੇ ਗੋਲਡ ਕਲਰ ਵੇਰੀਐਂਟ ’ਚ ਉਪਲੱਬਧ ਹੈ।
ਫੀਚਰਜ਼
Lava Z40 ’ਚ 4.0 ਇੰਚ ਦੀ ਡਿਸਪਲੇਅ ਮੌਜੂਦ ਹੈ ਜਿਸ ਦੇ ਨਾਲ ਗੋਰਿਲਾ ਗਲਾਸ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਸ ਵਿਚ 1 ਜੀ.ਬੀ. ਰੈਮ ਦੇ ਨਾਲ 8 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। Lava Z40 ਐਂਡਰਾਇਡ 8.1 ਓਰੀਓ (ਗੋਅ ਐਡੀਸ਼ਨ) ’ਤੇ ਰਨ ਕਰਦਾ ਹੈ। ਸਮਾਰਟਫੋਨ ’ਚ ਡਿਊਲ ਸਿਮ ਕਨੈਕਟੀਵਿਟੀ ਮੌਜੂਦ ਹੈ। ਫੋਨ ’ਚ 2 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। Lava Z40 10 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ।
ਮਹਿੰਦਰਾ ਨੇ ਪੇਸ਼ ਕੀਤੀ ਦੁਨੀਆ ਦੀ ਸਭ ਤੋਂ ਤਾਕਤਵਰ ਰੋਡ-ਲੀਗਲ ਕਾਰ
NEXT STORY