ਆਟੋ ਡੈਸਕ– ਮਾਰੂਤੀ ਸੁਜ਼ੂਕੀ ਆਪਣੀ ਨਵੀਂ S-cross ਦੇ ਪੈਟਰੋਲ ਮਾਡਲ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਦੀ ਬੁਕਿੰਗਸ 11,000 ਰੁਪਏ ਦੀ ਰਾਸ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਗਾਹਕ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਜਾਂ ਫਿਰ ਨਜ਼ਦੀਕੀ ਡੀਲਰਸ਼ਿਪ ਰਾਹੀਂ ਬੁਕ ਕਰਵਾ ਸਕਦੇ ਹਨ। ਮਾਰੂਤੀ S-cross ਪੈਟਰੋਲ ਨੂੰ 5 ਅਗਸਤ ਨੂੰ ਲਾਂਚ ਕੀਤਾ ਜਾਵੇਗਾ।

ਦੱਸ ਦੇਈਏ ਕਿ ਮਾਰੂਤੀ S-cross ਨੂੰ ਪਹਿਲੀ ਵਾਰ ਪੈਟਰੋਲ ਇੰਜਣ ਨਾਲ ਲਿਆਇਆ ਜਾ ਰਿਹਾ ਹੈ। ਮਾਰੂਤੀ S-cross ’ਚ 1.5 ਲੀਟਰ ਦੀ ਸਮਰੱਥਾ ਦਾ ਕੇ15ਬੀ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 103 ਬੀ.ਐੱਚ.ਪੀ. ਦੀ ਪਾਵਰ ਅਤੇ 138 ਨਿਊਟਨ ਮੀਟਰ ਦਾ ਟਾਰਕ ਪੈਦਾ ਕਰੇਗਾ। ਕੰਪਨੀ ਨੇ ਇਸ ਕਾਰ ’ਚ 5-ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਤੌਰ ’ਤੇ ਦਿੱਤਾ ਹੈ। ਉਥੇ ਹੀ 4-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਵੀ ਆਪਸ਼ਨ ਦਿੱਤਾ ਗਿਆ ਹੈ। ਮਾਰੂਤੀ S-cross ਪੈਟਰੋਲ ਨੂੰ ਕੁਲ ਚਾਰ ਮਾਡਲਾਂ- ਸਿਗਮਾ, ਡੈਲਟਾ, ਜੈਟਾ ਅਤੇ ਅਲਫਾ ’ਚ ਉਪਲੱਬਧ ਕਰਵਾਇਆ ਜਾਵੇਗਾ।

ਘੱਟ ਹੋਵੇਗੀ ਕੀਮਤ
ਡੀਜ਼ਲ ਦੇ ਮੁਕਾਬਲੇ ਪੈਟਰੋਲ ਇੰਜਣ ਨਾਲ ਲਿਆਏ ਜਾਣ ਵਾਲੇ ਮਾਡਲ ਦੀ ਕੀਮਤ ਪਹਿਲਾਂ ਨਾਲੋਂ ਘੱਟ ਹੋ ਸਕਦੀ ਹੈ। ਇਸ ਨੂੰ 8.81 ਲੱਖ ਰੁਪਏ ਦੀ ਕੀਮਤ ’ਚ ਉਪਲੱਬਧ ਕਰਵਾਇਆ ਗਿਆ ਸੀ ਪਰ ਹੁਣ ਘੱਟ ਕੀਮਤ ਹੋਣ ’ਤੇ ਜ਼ਿਆਦਾ ਗਾਹਕਾਂ ਨੂੰ ਕੰਪਨੀ ਟਾਰਗੇਟ ਕਰੇਗੀ। ਮਾਰੂਤੀ S-cross ਪੈਟਰੋਲ ਭਾਰਤੀ ਬਾਜ਼ਾਰ ’ਚ ਰੇਨੋਲਟ ਡਸਟਰ ਨੂੰ ਟੱਕਰ ਦੇਣ ਵਾਲੀ ਹੈ।

iPhone 12 ਦੀ ਲਾਂਚ ਤਾਰੀਖ਼ ਲੀਕ, AirPower ਨਾਲ ਆਉਣ ਦੀ ਉਮੀਦ
NEXT STORY