ਗੈਜੇਟ ਡੈਸਕ - ਦੁਨੀਆ ਭਰ 'ਚ WhatsApp ਦੇ ਲਗਭਗ 3.3 ਅਰਬ ਅਤੇ ਇਕੱਲੇ ਭਾਰਤ 'ਚ 85 ਕਰੋੜ ਸਰਗਰਮ ਯੂਜ਼ਰਸ ਹਨ। ਹਾਲਾਂਕਿ WhatsApp 'ਤੇ ਤੁਹਾਡੀਆਂ ਚੈਟਾਂ 'ਐਂਡ-ਟੂ-ਐਂਡ ਐਨਕ੍ਰਿਪਟਡ' ਹੁੰਦੀਆਂ ਹਨ, ਪਰ ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਜਦੋਂ ਉਹ ਆਪਣੀ ਚੈਟ ਦਾ ਬੈਕਅੱਪ ਲੈਂਦੇ ਹਨ, ਤਾਂ ਉਸ ਨੂੰ ਖੁਦ ਸੁਰੱਖਿਅਤ ਕਰਨਾ ਪੈਂਦਾ ਹੈ, ਨਹੀਂ ਤਾਂ ਹੈਕਰ ਇਸ ਦਾ ਫਾਇਦਾ ਉਠਾ ਸਕਦੇ ਹਨ।
ਚੈਟ ਬੈਕਅੱਪ ਨੂੰ ਵਾਧੂ ਸੁਰੱਖਿਆ ਦੀ ਲੋੜ ਕਿਉਂ ਹੈ?
ਜਦੋਂ ਤੁਸੀਂ ਆਪਣੀ ਚੈਟ ਦਾ ਬੈਕਅੱਪ Google Drive ਜਾਂ iCloud 'ਤੇ ਲੈਂਦੇ ਹੋ, ਤਾਂ ਉਹ ਉਦੋਂ ਤੱਕ ਅਸੁਰੱਖਿਅਤ ਰਹਿੰਦਾ ਹੈ ਜਦੋਂ ਤੱਕ ਤੁਸੀਂ 'ਐਂਡ-ਟੂ-ਐਂਡ ਐਨਕ੍ਰਿਪਟਡ ਬੈਕਅੱਪ' ਫੀਚਰ ਨੂੰ ਐਕਟੀਵੇਟ ਨਹੀਂ ਕਰਦੇ। ਜੇਕਰ ਤੁਹਾਡਾ ਕਲਾਊਡ ਅਕਾਊਂਟ ਹੈਕ ਹੋ ਜਾਂਦਾ ਹੈ, ਤਾਂ ਹੈਕਰ ਤੁਹਾਡੀਆਂ ਸਾਰੀਆਂ ਨਿੱਜੀ ਚੈਟਾਂ ਅਤੇ ਫਾਈਲਾਂ ਦੇਖ ਸਕਦੇ ਹਨ।
ਇਸ ਸੈਟਿੰਗ ਨੂੰ ਆਨ ਕਰਨ ਦਾ ਤਰੀਕਾ :-
ਇਸ ਫੀਚਰ ਨੂੰ ਚਾਲੂ ਕਰਨਾ ਬਹੁਤ ਆਸਾਨ ਹੈ। ਤੁਸੀਂ ਇਨ੍ਹਾਂ ਸਟੈਪਸ ਦੀ ਪਾਲਣਾ ਕਰ ਸਕਦੇ ਹੋ :-
- ਸਭ ਤੋਂ ਪਹਿਲਾਂ WhatsApp ਓਪਨ ਕਰੋ।
- ਉੱਪਰ ਦਿੱਤੇ ਤਿੰਨ ਡਾਟਸ (⋮) 'ਤੇ ਕਲਿੱਕ ਕਰਕੇ Settings 'ਚ ਜਾਓ।
- ਇੱਥੇ Chats ਦੇ ਵਿਕਲਪ 'ਤੇ ਕਲਿੱਕ ਕਰੋ।
- ਫਿਰ Chat Backup 'ਤੇ ਟੈਪ ਕਰੋ।
- ਸਭ ਤੋਂ ਹੇਠਾਂ ਦਿੱਤੇ End-to-End Encrypted Backup ਵਿਕਲਪ ਨੂੰ ਚੁਣੋ।
- ਇੱਥੇ ਇੱਕ ਮਜ਼ਬੂਤ ਪਾਸਵਰਡ ਬਣਾਓ ਜਾਂ ਐਨਕ੍ਰਿਪਸ਼ਨ ਕੀਅ (Key) ਨੂੰ ਸੁਰੱਖਿਅਤ ਥਾਂ 'ਤੇ ਲਿਖ ਕੇ ਰੱਖ ਲਓ।
ਇਸ ਦੇ ਫਾਇਦੇ :-
ਇਹ ਸੈਟਿੰਗ ਤੁਹਾਡੇ ਬੈਕਅੱਪ ਨੂੰ ਡਿਵਾਈਸ ਤੋਂ ਬਾਹਰ ਜਾਣ ਤੋਂ ਪਹਿਲਾਂ ਹੀ ਐਨਕ੍ਰਿਪਟ ਕਰ ਦਿੰਦੀ ਹੈ। ਇਸ ਨੂੰ ਸਿਰਫ਼ ਤੁਸੀਂ ਹੀ ਆਪਣੇ ਪਾਸਵਰਡ ਰਾਹੀਂ ਖੋਲ੍ਹ ਸਕਦੇ ਹੋ। ਖਾਸ ਗੱਲ ਇਹ ਹੈ ਕਿ ਖੁਦ WhatsApp ਵੀ ਤੁਹਾਡੀਆਂ ਇਨ੍ਹਾਂ ਚੈਟਾਂ ਨੂੰ ਨਹੀਂ ਦੇਖ ਸਕਦਾ।
ਤਕਨਾਲੋਜੀ ਦੇ ਵਧਣ ਨਾਲ ਹੈਕਰ ਵੀ ਚਲਾਕ ਹੋ ਰਹੇ ਹਨ, ਇਸ ਲਈ ਅੱਜ ਹੀ ਕੁਝ ਮਿੰਟ ਕੱਢ ਕੇ ਇਸ ਸੈਟਿੰਗ ਨੂੰ ਆਨ ਕਰਨਾ ਤੁਹਾਡੀ ਆਉਣ ਵਾਲੇ ਸਮੇਂ ਦੀ ਨਿੱਜਤਾ ਲਈ ਬਹੁਤ ਜ਼ਰੂਰੀ ਹੈ।
ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27 ਅਪਡੇਟ! ਦੇਖੋ ਲਿਸਟ
NEXT STORY