ਟੈਕਨਾਲੋਜੀ ਡੈਸਕ : 12 ਨਵੰਬਰ ਨੂੰ ਮਾਈਕ੍ਰੋਸਾਫ਼ਟ ਦੀ ਆਊਟਲੁੱਕ ਅਤੇ ਕਲਾਊਡ ਸਰਵਿਸ ਵਿੱਚ ਆਈ ਤਕਨੀਕੀ ਖਰਾਬੀ (ਆਊਟੇਜ) ਨੂੰ 20 ਘੰਟਿਆਂ ਬਾਅਦ ਜ਼ਿਆਦਾਤਰ ਖੇਤਰਾਂ ਵਿੱਚ ਬਹਾਲ (ਰਿਸਟੋਰ) ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਕੰਪਨੀ ਵੱਲੋਂ ਵੀ ਕੀਤੀ ਗਈ ਹੈ। ਇਸ ਗਲੋਬਲ ਆਊਟੇਜ ਕਾਰਨ ਦੁਨੀਆ ਦੇ 74 ਦੇਸ਼ਾਂ ਵਿੱਚ ਲੱਖਾਂ ਕਾਰੋਬਾਰ ਪ੍ਰਭਾਵਿਤ ਹੋਏ ਹਨ, ਜਿਸ ਨਾਲ ਕਰੋੜਾਂ ਰੁਪਏ ਦੇ ਵਿੱਤੀ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇੰਟਰਨੈੱਟ ਸਰਵਿਸ ਟ੍ਰੈਕਰ 'ਡਾਊਨਡਿਟੈਕਟਰ' ਮੁਤਾਬਕ ਇਸ ਸਮੱਸਿਆ ਦਾ ਅਸਰ ਭਾਰਤ ਸਮੇਤ ਏਸ਼ੀਆਈ ਦੇਸ਼ਾਂ, ਆਸਟ੍ਰੇਲੀਆ, ਨਿਊਜ਼ੀਲੈਂਡ, ਉੱਤਰੀ ਅਮਰੀਕਾ ਅਤੇ ਯੂਰਪ ਦੇ 74 ਦੇਸ਼ਾਂ ਦੇ ਯੂਜ਼ਰਸ 'ਤੇ ਪਿਆ। Office 365 ਵਿੱਚ ਆਈ ਦਿੱਕਤ ਕਾਰਨ ਈ-ਮੇਲ ਸੰਚਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ, ਜਿਸ ਦਾ ਸਭ ਤੋਂ ਵੱਡਾ ਅਸਰ ਫਿਨਟੈਕ ਕੰਪਨੀਆਂ 'ਤੇ ਦੇਖਣ ਨੂੰ ਮਿਲਿਆ।
ਅਨੁਮਾਨ ਅਨੁਸਾਰ ਮਾਈਕ੍ਰੋਸਾਫ਼ਟ ਦੀਆਂ ਸੇਵਾਵਾਂ ਠੱਪ ਹੋਣ ਕਾਰਨ ਦੁਨੀਆ ਭਰ ਦੇ ਲਗਭਗ 40 ਲੱਖ ਬਿਜ਼ਨੈਸ ਪ੍ਰਭਾਵਿਤ ਹੋਏ ਹਨ। ਟੀਮ ਮੀਟਿੰਗਾਂ ਤੋਂ ਲੈ ਕੇ ਜ਼ਰੂਰੀ ਕਮਿਊਨੀਕੇਸ਼ਨ ਰੁਕਣ ਕਾਰਨ ਕਾਰੋਬਾਰੀ ਗਤੀਵਿਧੀਆਂ ਪ੍ਰਭਾਵਿਤ ਹੋਈਆਂ। 'ਕੋਇਨ ਪੀਡੀਆ' ਅਨੁਸਾਰ ਇਸ ਗਲੋਬਲ ਆਊਟੇਜ ਕਾਰਨ ਹਰ ਘੰਟੇ ਲਗਭਗ 1 ਲੱਖ ਅਮਰੀਕੀ ਡਾਲਰ (ਯਾਨੀ 94 ਲੱਖ ਰੁਪਏ) ਦਾ ਨੁਕਸਾਨ ਦਰਜ ਕੀਤਾ ਗਿਆ।
ਮਾਈਕ੍ਰੋਸਾਫ਼ਟ ਨੇ ਆਪਣੇ ਅਧਿਕਾਰਤ X (ਟਵਿੱਟਰ) ਹੈਂਡਲ ਰਾਹੀਂ ਦੱਸਿਆ ਹੈ ਕਿ ਪ੍ਰਭਾਵਿਤ ਖੇਤਰਾਂ ਵਿੱਚ ਸਰਵਿਸ ਬਹਾਲ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉੱਤਰੀ ਅਮਰੀਕਾ, ਯੂਰਪ ਅਤੇ ਏਸ਼ੀਆ ਪੈਸੀਫਿਕ ਵਿੱਚ ਸਥਿਤੀ ਵਿੱਚ ਸੁਧਾਰ ਦੇਖਿਆ ਗਿਆ ਹੈ, ਹਾਲਾਂਕਿ ਕੁਝ ਯੂਜ਼ਰਸ ਨੂੰ ਈ-ਮੇਲ ਡਿਲੀਵਰੀ ਮਿਟੀਗੇਸ਼ਨ ਚੱਲ ਰਹੀ ਹੋਣ ਕਾਰਨ ਹਾਲੇ ਵੀ ਸਮੱਸਿਆ ਆ ਰਹੀ ਹੈ। ਕੰਪਨੀ ਵੱਲੋਂ Microsoft 365 ਅਡਮਿਨ ਸੈਂਟਰ ਲਈ MO1550821 ਅਪਡੇਟ ਜਾਰੀ ਕੀਤਾ ਗਿਆ ਹੈ।
ਇੰਸਟਾਗ੍ਰਾਮ ਬਣੇਗਾ ਨਵਾਂ ਡਿਜੀਟਲ TV, ਯੂ-ਟਿਊਬ ਨੂੰ ਸਿੱਧੀ ਟੱਕਰ ਦੇਣ ਦੀ ਤਿਆਰੀ
NEXT STORY