ਜਲੰਧਰ— ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਭਾਰਤ 'ਚ 7 ਜਨਵਰੀ ਨੂੰ ਆਪਣਾ ਸਭ ਤੋਂ ਸ਼ਾਨਦਾਰ ਟੈਬਲੇਟ ਲਾਂਚ ਕਰਨ ਜਾ ਰਹੀ ਹੈ। ਇਹ ਮਾਈਕ੍ਰੋਸਾਫਟ ਟੈਬ ਸਰਫੇਸ ਪ੍ਰੋ 4 ਨਾਂ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਭਾਰਤ 'ਚ ਮਾਈਕ੍ਰੋਸਾਫਟ ਦਾ ਪਹਿਲਾ ਸਰਫੇਸ ਟੈਬਲੇਟ ਹੋਵੇਗਾ।
ਮਾਈਕ੍ਰੋਸਾਫਟ ਸਰਫੇਸ ਪ੍ਰੋ 4 ਦਾ ਬੇਸ ਮਾਡਲ 'ਚ ਇੰਟੈਲ ਕੋਰ M3 ਪ੍ਰੋਸੈਸਰ ਨਾਲ 4GB ਰੈਮ ਦਿੱਤੀ ਗਈ ਹੈ। ਇਹ ਨਵੇਂ ਆਪਰੇਟਿੰਗ ਸਿਸਟਮ ਵਿੰਡੋਜ਼ 10 ਦੇ ਫੁਲ ਵਰਜਨ 'ਤੇ ਕੰਮ ਕਰਦਾ ਹੈ।
ਮਾਈਕ੍ਰੋਸਾਫਟ ਦੇ ਇਸ ਟੈਬਲੇਟ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਸ ਵਿਚ 128GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੀਚਰਸ ਅਤੇ specifications ਦੇ ਮਾਮਲੇ 'ਚ ਇਹ ਲੈਪਟਾਪ ਤੋਂ ਘੱਟ ਨਹੀਂ ਹੈ। ਮਾਈਕ੍ਰੋਸਾਫਟ ਨੇ ਇਸ ਟੈਬਲੇਟ 'ਚ 12.3 ਇੰਚ ਦਾ ਡਿਸਪਲੇ ਸਕ੍ਰੀਨ ਦਿੱਤੀ ਹੈ ਜਿਸ ਦਾ ਰੈਜ਼ੋਲਿਊੁਸ਼ਨ 2736x1825 ਪਿਕਸਲ ਹੈ।
ਮਾਈਕ੍ਰੋਸਾਫਟ ਸਰਫੇਸ ਟੈਬ ਪ੍ਰੋ 4 ਦੇ ਦੂਜੇ ਵੇਰੀਅੰਟ 'ਚ ਕੋਰ ਆਈ 5 ਅਤੇ ਆਈ 7 ਪ੍ਰੋਸੈਸਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਇਸ ਨਾਲ ਸਟਾਈਲਸ਼ ਤੇ ਕੀਬੋਰਡ ਵੀ ਨਾਲ ਵੱਖ ਦਿੱਤਾ ਜਾ ਰਿਹਾ ਹੈ। ਹਾਲਾਂਕਿ ਕੰਪਨੀ ਨੇ ਅਜੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਲਗਭਗ 60 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ।
ਵਾਇਰਲੈੱਸ ਹੋਵੇਗਾ ਹੋਮ ਥਿਏਟਰ, ਜਾਣੋ 2016 'ਚ ਸਪੀਕਰਸ 'ਚ ਹੋਰ ਕੀ ਹੋਣਗੀਆਂ ਤਬਦੀਲੀਆਂ
NEXT STORY