ਗੈਜੇਟ ਡੈਸਕ- ਦੇਸ਼ ਦੀ ਸਰਕਾਰੀ ਟੈਲੀਕਾਮ ਕੰਪਨੀ BSNL (ਭਾਰਤ ਸੰਚਾਰ ਨਿਗਮ ਲਿਮਟਿਡ) ਨੇ ਆਪਣੇ 25ਵੇਂ ਸਾਲ ਦੀ ਖਾਸ ਜੁਬਲੀ ਮੌਕੇ 'ਤੇ ਆਪਣੇ ਯੂਜ਼ਰਾਂ ਲਈ ਕਈ ਤੋਹਫ਼ੇ ਲਿਆਂਏ ਹਨ। BSNL ਨੇ ਹਾਲ ਹੀ 'ਚ ਆਪਣੀ 4G ਸੇਵਾ ਸ਼ੁਰੂ ਕੀਤੀ ਸੀ ਅਤੇ ਹੁਣ ਇਸ ਦੇ ਨਾਲ ਹੀ ਨਵੀਂ VoWiFi (Voice over Wi-Fi) ਸਰਵਿਸ ਵੀ ਲਾਂਚ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣਾ ਖਾਸ Silver Jubilee ਪਲਾਨ ਵੀ ਜਾਰੀ ਕੀਤਾ ਹੈ।
BSNL Silver Jubilee ਪਲੈਨ ਦੀ ਵਿਸ਼ੇਸ਼ਤਾਵਾਂ:
ਪਲਾਨ ਦੀ ਕੀਮਤ: 225 ਰੁਪਏ
ਪਲਾਨ ਦੀ ਮਿਆਦ: 30 ਦਿਨ
ਫਾਇਦੇ:
ਪੂਰੇ ਦੇਸ਼ 'ਚ ਫ੍ਰੀ ਅਨਲਿਮਟਿਡ ਕਾਲਿੰਗ
ਨੈਸ਼ਨਲ ਰੋਮਿੰਗ ਸਹੂਲਤ
ਰੋਜ਼ਾਨਾ 2.5GB ਹਾਈ ਸਪੀਡ ਡਾਟਾ
ਰੋਜ਼ਾਨਾ 100 SMS
BSNL VoWiFi ਸਰਵਿਸ ਦੀ ਸ਼ੁਰੂਆਤ:
BSNL ਨੇ ਆਪਣੇ Silver Jubilee ਮੌਕੇ ਯੂਜ਼ਰਾਂ ਲਈ VoWiFi (Voice over Wi-Fi) ਸਰਵਿਸ ਵੀ ਸ਼ੁਰੂ ਕੀਤੀ ਹੈ। ਇਸ ਸਰਵਿਸ ਨਾਲ ਹੁਣ ਜੇਕਰ ਤੁਹਾਡੇ ਇਲਾਕੇ 'ਚ ਨੈਟਵਰਕ ਨਾ ਹੋਵੇ, ਤਾਂ ਵੀ WiFi ਦੇ ਜ਼ਰੀਏ ਕਾਲ ਕੀਤੀ ਜਾ ਸਕਦੀ ਹੈ। ਇਹ ਸੁਵਿਧਾ ਖਾਸ ਤੌਰ ‘ਤੇ ਉਹਨਾਂ ਲੋਕਾਂ ਲਈ ਲਾਭਦਾਇਕ ਹੈ ਜੋ ਘੱਟ ਨੈੱਟਵਰਕ ਵਾਲੇ ਇਲਾਕਿਆਂ 'ਚ ਰਹਿੰਦੇ ਹਨ। ਧਿਆਨ ਰਹੇ ਕਿ ਇਸ ਸਰਵਿਸ ਦਾ ਫਾਇਦਾ ਚੁੱਕਣ ਲਈ ਤੁਹਾਡੇ ਕੋਲ VoWiFi ਸਪੋਰਟ ਵਾਲਾ ਫੋਨ ਹੋਣਾ ਜ਼ਰੂਰੀ ਹੈ। ਹਾਲਾਂਕਿ ਇਹ ਫੀਚਰ ਸ਼ੁਰੂ 'ਚ ਚੁਨਿੰਦਾ ਸਰਕਲ 'ਚ ਲਾਂਚ ਕੀਤਾ ਗਿਆ ਹੈ, ਪਰ ਜਲਦੀ ਹੀ ਇਸਨੂੰ ਪੂਰੇ ਦੇਸ਼ 'ਚ ਉਪਲਬਧ ਕਰਵਾਇਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆ ਗਈ ਸਕੋਡਾ ਦੀ ਨਵੀਂ ਸੇਡਾਨ, ਲੁੱਕ ਤੇ ਤਕਨਾਲੋਜੀ ਦੋਵੇਂ ਸ਼ਾਨਦਾਰ, ਇਸ ਦਿਨ ਹੋਵੇਗੀ ਲਾਂਚ
NEXT STORY