ਗੈਜੇਟ ਡੈਸਕ- ਦੇਸ਼ ਦੀ ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਕਿਫ਼ਾਇਤੀ ਰੀਚਾਰਜ ਪਲਾਨਾਂ ਨਾਲ ਨਿੱਜੀ ਕੰਪਨੀਆਂ ਦੀ ਮੁਸ਼ਕਲ ਵਧਾ ਰਹੀ ਹੈ। ਦਸੰਬਰ ਮਹੀਨੇ ਲਈ BSNL ਨੇ ਆਪਣੀ ਟੈਰਿਫ਼ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ’ਚ ਕਈ ਸਸਤੇ ਅਤੇ ਧਾਕੜ ਪਲਾਨ ਸ਼ਾਮਲ ਹਨ। ਇਨ੍ਹਾਂ 'ਚੋਂ ਇਕ 50 ਦਿਨਾਂ ਵਾਲਾ ਪਲਾਨ ਖਾਸ ਕਰਕੇ ਬਜਟ ਯੂਜ਼ਰਾਂ ਲਈ ਬਹੁਤ ਵਧੀਆ ਚੋਣ ਹੈ।
ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
347 ਰੁਪਏ 'ਚ 50 ਦਿਨ ਦੀ ਵੈਲਿਡਿਟੀ
BSNL ਦਾ ਇਹ ਪ੍ਰੀਪੇਡ ਰੀਚਾਰਜ ਪਲਾਨ 347 ਰੁਪਏ ਦੀ ਕੀਮਤ ’ਚ ਮਿਲਦਾ ਹੈ। ਇਸ ਦੀ ਗਿਣਤੀ ਕੰਪਨੀ ਦੇ ਸਭ ਤੋਂ ਵਧੀਆ ਵੈਲਿਊ-ਫ਼ਾਰ-ਮਨੀ ਪਲਾਨਾਂ ’ਚ ਹੁੰਦੀ ਹੈ। ਦਿਨਾਂ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਯੂਜ਼ਰ ਨੂੰ ਇਸ ਪਲਾਨ ਲਈ ਇਕ ਦਿਨ 'ਚ 7 ਰੁਪਏ ਤੋਂ ਵੀ ਘੱਟ ਖਰਚਣਾ ਪੈਂਦਾ ਹੈ।

ਕੀ-ਕੀ ਹੈ ਇਸ ਪਲਾਨ 'ਚ?
- ਅਨਲਿਮਟਿਡ ਵੌਇਸ ਕਾਲਿੰਗ
- ਫ੍ਰੀ ਨੈਸ਼ਨਲ ਰੋਮਿੰਗ
- ਰੋਜ਼ਾਨਾ 2GB ਹਾਈ-ਸਪੀਡ ਡਾਟਾ
- ਦਿਨਾਂ ਦੇ 100 ਫ੍ਰੀ SMS
- ਕੁੱਲ ਮਿਲਾ ਕੇ 100GB ਡਾਟਾ ਦਾ ਫਾਇਦਾ
- ਮਿਲੇਗੀ BiTV ਦੀ ਫ੍ਰੀ ਸਰਵਿਸ
ਇਸ ਪਲਾਨ ਦੀ ਹੋਰ ਖਾਸ ਗੱਲ ਹੈ ਕਿ BSNL ਯੂਜ਼ਰਾਂ ਨੂੰ BiTV ਐਕਸੈੱਸ ਵੀ ਮਿਲਦਾ ਹੈ, ਜਿਸ ’ਚ ਲਾਈਵ ਟੀਵੀ ਚੈਨਲਾਂ ਦੇ ਨਾਲ ਕਈ OTT ਐਪਸ ਦਾ ਫ੍ਰੀ ਐਕਸੈੱਸ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
Tata ਦੀ ਇਸ ਕਾਰ 'ਤੇ ਮਿਲ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ Discount ! ਲੱਖਾਂ 'ਚ ਡਿੱਗੀਆਂ ਕੀਮਤਾਂ
NEXT STORY