ਆਟੋ ਡੈਸਕ– ਨਿਸਾਨ ਇੰਡੀਆ ਨੇ ਸਭ ਤੋਂ ਸਸਤੀ ਸਬ-ਕੰਪੈਕਟ ਐੱਸ.ਯੂ.ਵੀ. ਨਿਸਾਨ ਮੈਗਨਾਈਟ ਲਾਂਚ ਕਰਕੇ ਤਹਿਲਕਾ ਮਚਾ ਦਿੱਤਾ ਹੈ ਅਤੇ ਇਹ ਕਾਰ ਬੁਕਿੰਗ ਦੇ ਮਾਮਲੇ ’ਚ ਰਿਕਾਰਡ ਬਣਾ ਰਹੀ ਹੈ। ਆਲਮ ਇਹ ਹੈ ਕਿ ਨਿਸਾਨ ਮੈਗਨਾਈਟ ਦੇ ਸ਼ੁਰੂਆਤੀ ਮਾਡਲ ਲਈ ਗਾਹਕਾਂ ਨੂੰ ਹੁਣ 6 ਮਹੀਨਿਆਂ ਦਾ ਇੰਤਜ਼ਾਰ ਕਰਨਾ ਪਵੇਗਾ ਯਾਨੀ Nissan Magnite XE ਮਾਡਲ ਲਈ ਵੇਟਿੰਗ ਪੀਰੀਅਡ 6 ਮਹੀਨਿਆਂ ਦਾ ਹੋ ਗਿਆ ਹੈ। ਉਥੇ ਹੀ ਇਸ ਕਾਰ ਦੇ ਟਾਪ ਮਾਡਲ ਲਈ ਵੀ ਗਾਹਕਾਂ ਨੂੰ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤਕ ਦਾ ਇੰਤਜ਼ਾਰ ਕਰਨਾ ਪਵੇਗਾ। ਕਈ ਥਾਵਾਂ ’ਤੇ ਇਸ ਦੀ ਡਿਲੀਵਰੀ ਸ਼ੁਰੂ ਹੋ ਗਈ ਹੈ। ਵੇਟਿੰਗ ਪੀਰੀਅਡ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੂੰ ਹੁਣ ਨਿਸਾਨ ਮੈਗਨਾਈਟ ਦਾ ਉਤਪਾਦਨ ਵਧਾਉਣਾ ਚਾਹੀਦਾ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਦੀ ਡਿਲੀਵਰੀ ਕੀਤੀ ਜਾ ਸਕੇ।
ਦੱਸ ਦੇਈਏ ਕਿ ਨਿਸਾਨ ਮੈਗਨਾਈਟ ਦੀ ਕੰਪਨੀ ਨੂੰ ਪਹਿਲਾਂ 5 ਦਿਨਾਂ ’ਚ ਹੀ 5,000 ਬੁਕਿੰਗ ਮਿਲ ਗਈ ਸੀ। ਉਥੇ ਹੀ ਇੰਨੇ ਹੀ ਦਿਨਾਂ ’ਚ 50,000 ਤੋਂ ਜ਼ਿਆਦਾ ਲੋਕਾਂ ਨੇ ਇਸ ਕੰਪੈਕਟ ਐੱਸ.ਯੂ.ਵੀ. ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ।
ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ
31 ਦਸੰਬਰ ਤੋਂ ਬਾਅਦ ਵਧ ਸਕਦੀ ਹੈ ਕੀਮਤ
ਜਾਣਕਾਰੀ ਲਈ ਦੱਸ ਦੇਈਏ ਕਿ ਨਿਸਾਨ ਮੈਗਨਾਈਟ ਦੇ ਸ਼ੁਰੂਆਤੀ ਮਾਡਲ ਦੀ ਕੀਮਤ 4,99,000 ਰੁਪਏ ਹੈ ਜੋ ਕਿ ਇੰਟ੍ਰੋਡਕਟਰੀ ਦੱਸੀ ਗਈ ਸੀ ਯਾਨੀ ਕੁਝਸਮੇਂ ਲਈ ਹੀ ਇਹ ਕੀਮਤ ਰੱਖੀ ਜਾਵੇਗੀ। ਇਹ ਸ਼ੁਰੂਆਤੀ ਕੀਮਤ 31 ਦਸੰਬਰ ਤਕ ਯੋਗ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ ’ਚ ਵਾਧਾ ਕਰ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ, ਇਸ ਦੀ ਨਵੀਂ ਸ਼ੁਰੂਆਤੀ ਕੀਮਤ 5,59 ਲੱਖ ਰੁਪਏ ਹੋ ਸਕਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੀਮਤ ਵਧਣ ਤੋਂ ਬਾਅਦ ਵੀ ਇਹ ਕਾਰ ਆਪਣੇ ਸੈਗਮੈਂਟ ’ਚ ਸਭ ਤੋਂ ਸਸਤੀ ਸਬ-ਕੰਪੈਕਟ ਐੱਸ.ਯੂ.ਵੀ. ਹੋਵੇਗੀ।
Variant
|
XE
|
XL
|
XV
|
XV PREMIUM
|
1.0 PETROL
|
₹4,99,000
|
₹5,99,000
|
₹6,68,000
|
₹7,55,000
|
1.0 TURBO PETROL
|
|
₹6,99,000
|
₹7,68,000
|
₹8,45,000
|
1.0L TURBO PETROL CVT
|
|
₹7,89,000
|
₹8,58,000
|
₹9,35,000
|
ਇਹ ਵੀ ਪੜ੍ਹੋ– ਸਰਕਾਰ ਦੇ ਇਸ ਫੈਸਲੇ ਨਾਲ ਗੱਡੀਆਂ ਦੀ ਚੋਰੀ ’ਤੇ ਲੱਗੇਗੀ ਰੋਕ, ਲਾਪਰਵਾਹੀ ਕਰਨ ’ਤੇ ਹੋਵੇਗੀ ਜੇਲ
ਇਸ ਨੂੰ ਕੁਲ ਦੋ ਇੰਜਣ ਅਤੇ ਤਿੰਨ ਗਿਅਰਬਾਕਸ ਦੇ ਆਪਸ਼ਨ ਨਾਲ ਲਿਆਇਆ ਗਿਆ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਨੂੰ ਦੋ ਇੰਜਣ ਆਪਸ਼ਨ 1.0 ਲੀਟਰ ਪੈਟਰੋਲ ਅਤੇ 1.0 ਲੀਟਰ ਟਰਬੋ ਪੈਟਰੋਲ ’ਚ ਉਤਾਰਿਆ ਗਿਆ ਹੈ। ਪੈਟਰੋਲ ਇੰਜਣ 5 ਸਪੀਡ ਮੈਨੁਅਲ ਅਤੇ ਟਰਬੋ ਪੈਟਰੋਲ ਇੰਜਣ 5 ਸਪੀਡ ਮੈਨੁਅਲ ਅਤੇ ਸੀ.ਵੀ.ਟੀ. ਗਿਅਰਬਾਕਸ ਨਾਲ ਉਪਲੱਬਧ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ– ਕੋਰੋਨਾ ਤੋਂ ਬਚਾਅ ਲਈ ‘ਬਬਲ ਰੈਪ’ ’ਚ ਮਿਲ ਰਹੀਆਂ ਹਨ ਟਾਟਾ ਮੋਟਰਸ ਦੀਆਂ ਗੱਡੀਆਂ
ਕਾਰ ’ਚ ਮਿਲਦੇ ਹਨ ਆਧੁਨਿਕ ਫੀਚਰਜ਼
ਨਿਸਾਨ ਮੈਗਨਾਈਟ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਦੇ ਬੇਸ ਮਾਡਲ ’ਚ 16 ਇੰਚ ਵ੍ਹੀਲ, ਸਕਿਡ ਪਲੇਟ, ਫੰਕਸ਼ਨਲ ਰੂਫ ਰੇਲ, 3.5 ਇੰਚ ਦਾ ਐੱਲ.ਸੀ.ਡੀ. ਕਲੱਸਟਰ, ਸਾਰੇ ਪਾਵਰ ਵਿੰਡੋਜ਼ ਅਤੇ ਡਿਊਲ ਟੋਨ ਇੰਟੀਰੀਅਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟਾਪ ਮਾਡਲ ’ਚ 16 ਇੰਚ ਦੇ ਡਾਇਮੰਡ ਕਟ ਅਲੌਏ ਵ੍ਹੀਲਜ਼ ਮਿਲਦੇ ਹਨ।
ਕਾਰ ’ਚ 8 ਇੰਚ ਫਲੋਟਿੰਗ ਟੱਚ ਸਕਰੀਨ, 7 ਇੰਚ ਦਾ ਟੀ.ਐੱਫ.ਟੀ. ਮੀਟਰ, ਆਟੋਮੈਟਿਕ ਏ.ਸੀ., ਇਲੈਕਟ੍ਰਿਕਲੀ ਅਡਜਸਟੇਬਲ ਅਤੇ ਫੋਲਡੇਬਲ ORVM, ਵੌਇਸ ਰਿਕੋਗਨੀਸ਼ਨ, ਪੁਸ਼ ਬਟਨ ਸਟਾਰਟ, 6 ਸਪੀਕਰ ਆਡੀਓ, ਕਰੂਜ਼ ਕੰਟਰੋਲ, 360 ਡਿਗਰੀ ਅਰਾਊਂਡ ਵਿਊ ਮਾਨਿਟਰ ਅਤੇ ਟਾਇਰ ਪ੍ਰੈਸ਼ਰ ਮਾਨਿਟਰ ਆਦਿ ਫੀਚਰਜ਼ ਵੀ ਦਿੱਤੇ ਗਏ ਹਨ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਕਲਰ ਆਪਸ਼ਨ
ਨਿਸਾਨ ਮੈਗਨਾਈਟ ਨੂੰ 5 ਮੋਨੋਟੋਨ ਅਤੇ 3 ਡਿਊਲ ਟੋਨ ਕਲਰ ਆਪਸ਼ਨ ਨਾਲ ਉਤਾਰਿਆ ਗਿਆ ਹੈ। ਕਾਰ ਦੇ ਮੋਨੋਟੋਨ ਕਲਰ ਆਪਸ਼ਨ ’ਚ ਸਟਰੋਮ ਵਾਈਟ, ਓਨੈਕਸ ਬਲੈਕ, ਬਲੇਡ ਸਿਲਵਰ, ਬ੍ਰਾਊਨ ਸੈਂਡਸਟੋਨ ਅਤੇ ਫਲੇਅਰ ਗਾਰਨੇਟ ਰੈੱਡ ਕਲਰ ਦਾ ਆਪਸ਼ਨ ਮਿਲਦਾ ਹੈ। ਉਥੇ ਹੀ ਡਿਊਲ ਟੋਨ ਕਲਰ ਆਪਸ਼ਨ ’ਚ ਵਿਵਡ ਬਲਿਊ ਐਂਡ ਸਟਰੋਮ ਵਾਈਟ, ਫਲੇਅਰ ਗਾਰਨੇਟ ਰੈੱਡ ਐਂਡ ਓਨੈਕਸ ਬਲੈਕ ਅਤੇ ਪਰਲ ਵਾਈਟ ਐਂਡ ਓਨੈਕਸ ਬਲੈਕ ਰੰਗ ਦਾ ਆਪਸ਼ਨ ਮਿਲਦਾ ਹੈ।
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ
ਭਾਰਤੀ ਬਾਜ਼ਾਰ ’ਚ ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
ਨਿਸਾਨ ਮੈਗਨਾਈਟ ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਕੀਆ ਸੋਨੇਟ, ਹੁੰਡਈ ਵੈਨਿਊ, ਮਹਿੰਦਰਾ XUV300, ਟਾਟਾ ਨੈਕਸਨ, ਫੋਰਡ ਈਕੋਸਪੋਰਟ, ਮਾਰੂਤੀ ਵਿਟਾਰਾ ਬ੍ਰੇਜ਼ਾ ਅਤੇ ਟੋਇਟਾ ਅਰਬਨ ਕਰੂਜ਼ਰ ਨਾਲ ਹੋਵੇਗਾ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕਾਰ ਨੂੰ ਗਾਹਕਾਂ ਵਲੋਂ ਕਿਹੋ ਜਿਹੀ ਪ੍ਰਤੀਕਿਰਿਆ ਮਿਲਦੀ ਹੈ।
17 ਦਸੰਬਰ ਨੂੰ ਭਾਰਤ ਆ ਰਿਹੈ ਸ਼ਾਓਮੀ ਦਾ ਇਹ ਨਵਾਂ ਬਜਟ ਸਮਾਰਟਫੋਨ
NEXT STORY