ਗੈਜੇਟ ਡੈਸਕ– ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਕਰੀਬ 2 ਸਾਲ ਪਹਿਲਾਂ ਵਨਪਲੱਸ 5 ਸਮਾਰਟਫੋਨ ਲਾਂਚ ਕੀਤਾ ਸੀ। ਉਥੇ ਹੀ ਵਨਪਲੱਸ 5ਟੀ ਨੂੰ ਵੀ ਦੋ ਸਾਲ ਪੂਰੇ ਹੋਣ ਵਾਲੇ ਹਨ। ਦੋਵਾਂ ਸਮਾਰਟਫੋਨਜ਼ ’ਚ ਐਂਡਰਾਇਡ Q ਅਪਡੇਟ ਮਿਲੇਗੀ ਪਰ ਉਸ ਵਿਚ ਅਜੇ ਕਾਫੀ ਸਮਾਂ ਹੈ। ਪਰ ਵਨਪਲੱਸ 5 ਅਤੇ 5ਟੀ ’ਚ ਜਲਦੀ ਹੀ ਇਕ ਪ੍ਰੀਮੀਅਮ ਫੀਚਰ ਐਡ ਹੋਵੇਗਾ ਜੋ ਹਾਲ ਹੀ ’ਚ ਲਾਂਚ ਹੋਏ ਵਨਪਲੱਸ 7 ਸੀਰੀਜ਼ ’ਚ ਦਿੱਤਾ ਗਿਆ ਹੈ।
ਜੁੜੇਗਾ ਸਕਰੀਨ ਰਿਕਾਰਡਿੰਗ ਫੀਚਰ
ਵਨਪਲੱਸ 5 ਸੀਰੀਜ਼ ਨੂੰ Oxygen OS 9.0.7 ਅਪਡੇਟ ਰਾਹੀਂ ਇਸ ਫੋਨ ’ਚ ਸਕਰੀਨ ਰਿਕਾਰਡਿੰਗ ਵਰਗਾ ਪ੍ਰੀਮੀਅਮ ਫੀਚਰ ਜੁੜੇਗਾ। ਕੰਪਨੀ ਨੇ ਵਾਅਦਾ ਕੀਤਾ ਸੀ ਕਿ ਇਹ ਫੀਚਰ ਪੁਰਾਣੇ ਸਮਾਰਟਫੋਨਜ਼ ’ਚ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਅਪਡੇਟ ’ਚ ਜੂਨ ਦਾ ਸਕਿਓਰਿਟੀ ਪੈਚ ਵੀ ਮੌਜੂਦ ਹੋਵੇਗਾ। ਇਸ ਦੇ ਲੈਂਡਸਕੇਪ ਮੋਡ ’ਚ ਕਵਿੱਕ ਰਿਪਲਾਈ ਅਤੇ ਸਪੀਡ ਡਾਇਲ ਫੀਚਰ ’ਚ ਵੀ ਸੁਧਾਰ ਕੀਤੇ ਜਾਣਗੇ। ਇਸ ਅਪਡੇਟ ਦਾ ਸਾਈਜ਼ 408 ਐੱਮ.ਬੀ. ਹੈ। ਇਸ ਤੋਂ ਇਲਾਵਾ ਫੋਨ ’ਚ ਡੀਸੀ ਡਿਮਿੰਗ ਅਤੇ ਰੈਮ ਬੂਸਟ ਵਰਗੇ ਫੀਚਰਜ਼ ਵੀ ਅਪਡੇਟ ਰਾਹੀਂ ਜੁੜਨਗੇ।
ਵਨਪਲੱਸ 7 ਸੀਰੀਜ਼ ਨਾਲ ਆਇਆ ਸੀ ਇਹ ਫੀਚਰ
ਸਕਰੀਨ ਰਿਕਾਰਡਿੰਗ ਵਰਗਾ ਪ੍ਰੀਮੀਅਮ ਫੀਚਰ ਕੰਪਨੀ ਨੇ ਆਪਣੀ ਵਨਪਲੱਸ 7 ਸੀਰੀਜ਼ ਦੇ ਨਾਲ ਲਾਂਚ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਵਾਅਦਾ ਕੀਤਾ ਸੀ ਕਿ ਪੁਰਾਣੇ ਵਨਪਲੱਸ ਫੋਨਜ਼ ’ਚ ਵੀ ਇਹ ਫੀਚਰ ਦਿੱਤਾ ਜਾਵੇਗਾ। ਹੁਣ ਕੰਪਨੀ ਇਸ ਲਈ ਅਪਡੇਟ ਰੋਲ ਆਊਟ ਕਰ ਰਹੀ ਹੈ।
Mi Band 4 ਨੂੰ ਟੱਕਰ ਦੇਣ ਆਇਆ Honor Band 5
NEXT STORY