ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਮੰਗਲਵਾਰ ਨੂੰ ਦੀਵਾਲੀ ਅਤੇ ਕਾਲੀ ਪੂਜਾ ਤੋਂ ਪਹਿਲਾਂ ਰਾਜ ਦੇ 21 ਬੰਦ ਚਾਹ ਬਾਗਾਂ ਦੇ 19,524 ਬੇਰੁਜ਼ਗਾਰਾਂ ਨੂੰ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਸ਼ੁਭੇਂਦੂ ਸਰਕਾਰ ਨੇ ਭਲਾਈ ਯੋਜਵਾਨਾਂ ਦਾ ਐਲਾਨ ਕਰਦੇ ਹੋਏ 19,524 ਬੇਰੁਜ਼ਗਾਰ ਕਾਮਿਆਂ ਦੇ ਖਾਤਿਆਂ ਵਿਚ 5,000 ਰੁਪਏ ਦੀ ਵਿੱਤੀ ਸਹਾਇਤਾ ਅਤੇ ਦੀਵਾਲੀ ਤੋਂ ਪਹਿਲਾਂ 50 ਕਿਲੋ ਵਾਧੂ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਰੇਲਵੇ ਟਰੈਕ 'ਤੇ ਜ਼ੋਰਦਾਰ ਧਮਾਕਾ, ਰੇਲਗੱਡੀ ਨੂੰ ਉਡਾਉਣ ਦੀ ਸੀ ਸਾਜ਼ਿਸ਼, ਸ਼੍ਰੀਗੰਗਾਨਗਰ ਪੁਲਸ ਵਲੋਂ ਜਾਂਚ ਜਾਰੀ
ਜਾਣਕਾਰੀ ਮੁਤਾਬਕ ਸ਼ੁਭੇਂਦੂ ਸਰਕਾਰ ਵਲੋਂ 60 ਸਾਲ ਤੋਂ ਘੱਟ ਉਮਰ ਦੇ ਯੋਗ ਕਾਮਿਆਂ ਦੇ ਬੈਂਕ ਖਾਤਿਆਂ ਵਿੱਚ 5,000 ਰੁਪਏ ਦੀ ਰਕਮ ਸਿੱਧੀ ਟ੍ਰਾਂਸਫਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਰੇਕ ਯੋਗ ਪਰਿਵਾਰ ਨੂੰ ਮੌਜੂਦਾ 35 ਕਿਲੋਗ੍ਰਾਮ ਮਾਸਿਕ ਚੌਲਾਂ ਦੇ ਕੋਟੇ ਤੋਂ ਇਲਾਵਾ 50 ਕਿਲੋਗ੍ਰਾਮ ਵਾਧੂ ਚੌਲ ਦਿੱਤੇ ਜਾਣਗੇ। ਇਸ ਯੋਜਨਾ ਦਾ ਲਾਭ 21 ਬੰਦ ਚਾਹ ਬਾਗਾਂ ਦੇ ਕੁੱਲ 19,524 ਮਜ਼ਦੂਰ ਪਰਿਵਾਰਾਂ ਨੂੰ ਮਿਲਣ ਵਾਲਾ ਹੈ। ਇਸ ਰਾਹਤ ਪੈਕੇਜ 'ਤੇ ਸੂਬਾ ਸਰਕਾਰ ਵੱਲੋਂ ਲਗਭਗ ₹9.76 ਕਰੋੜ ਖਰਚ ਕੀਤੇ ਜਾਣਗੇ। ਸਰਕਾਰ ਭਵਿੱਖ ਵਿੱਚ ਚਾਹ ਬਾਗ਼ਾਂ ਦੇ ਮਜ਼ਦੂਰਾਂ ਦੇ ਮਾਸਿਕ ਚੌਲਾਂ ਦੇ ਕੋਟੇ ਨੂੰ 35 ਕਿਲੋ ਤੋਂ ਵਧਾ ਕੇ 50 ਕਿਲੋ ਕਰਨ 'ਤੇ ਵੀ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ: ਦੀਵਾਲੀ ਮੌਕੇ 7000 ਬੋਨਸ ਤੇ ਦੁੱਗਣੀ ਤਨਖ਼ਾਹ! 3.5 ਲੱਖ ਕਰਮਚਾਰੀਆਂ ਨੂੰ CM ਯੋਗੀ ਦਾ ਵੱਡਾ ਤੋਹਫ਼ਾ
ਇਨ੍ਹਾਂ ਉਪਾਵਾਂ ਦਾ ਐਲਾਨ ਉੱਤਰਕੰਨਿਆ, ਜੋ ਕਿ ਇਸ ਖੇਤਰ ਦਾ ਰਾਜ ਸਕੱਤਰੇਤ ਹੈ, ਵਿੱਚ ਹੋਈਆਂ ਕਈ ਮੀਟਿੰਗਾਂ ਵਿੱਚ ਕੀਤਾ ਗਿਆ। ਇਸਦਾ ਉਦੇਸ਼ ਦਾਰਜੀਲਿੰਗ ਪਹਾੜੀਆਂ, ਤਰਾਈ ਅਤੇ ਡੂਅਰਸ ਵਿੱਚ ਚਾਹ ਦੇ ਬਾਗਾਂ ਦੇ ਬੰਦ ਹੋਣ ਤੋਂ ਬਾਅਦ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨਾ ਹੈ। ਇਸ ਦੌਰਾਨ ਰੁਜ਼ਗਾਰ ਦੇ ਮੌਕੇ, ਚਾਹ ਬਾਗ਼ ਮਜ਼ਦੂਰਾਂ ਲਈ ਜੌਬ ਕਾਰਡ ਅਤੇ ਪੇਂਡੂ ਰੁਜ਼ਗਾਰ ਯੋਜਨਾ ਤਹਿਤ ₹300 ਪ੍ਰਤੀ ਦਿਨ ਦੀ ਤਨਖਾਹ 'ਤੇ 125 ਦਿਨ ਕੰਮ ਵਰਗੇ ਮੁੱਦਿਆਂ 'ਤੇ ਵੀ ਚਰਚਾ ਕੀਤੀ ਗਈ। ਅੰਨਪੂਰਨਾ ਯੋਜਨਾ ਤਹਿਤ ਵਿੱਤੀ ਸਹਾਇਤਾ ਅਤੇ ਬੁਢਾਪਾ ਪੈਨਸ਼ਨ ਬਾਰੇ ਵੀ ਚਰਚਾ ਹੋਈ।
ਇਹ ਵੀ ਪੜ੍ਹੋ: ਹਵਾ 'ਚ ਉੱਡਦੇ ਇੰਡੀਗੋ ਜਹਾਜ਼ ਦੇ ਐਮਰਜੈਂਸੀ ਗੇਟ ਨਾਲ ਯਾਤਰੀ ਨੇ ਕਰ 'ਤੀ ਅਜਿਹੀ ਹਰਕਤ, ਲੋਕਾਂ ਨੇ ਮਾਰੀਆਂ ਚੀਕਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕੀ ਮਿਡਟਰਮ ਚੋਣਾਂ 'ਚ ਭਾਰਤੀਆਂ ਦੀ ਬੱਲੇ-ਬੱਲੇ ! ਦਰਜ ਕੀਤੀ ਸ਼ਾਨਦਾਰ ਜਿੱਤ
NEXT STORY