ਜਲੰਧਰ-ਦੱਖਣੀ ਕੋਰੀਆਈ ਕੰਪਨੀ ਸੈਮਸੰਗ ਨੇ ਪਿਛਲੇ ਮਹੀਨੇ ਗਲੈਕਸੀ S7 ਲਈ ਓਰੀਓ ਅਪਡੇਟ ਰਿਲੀਜ਼ ਕੀਤੀ ਸੀ। ਇਸ ਅਪਡੇਟ ਨੂੰ ਯੂਨਾਈਟਿਡ ਕਿੰਗਡਮ ਦੇ ਯੂਜ਼ਰਸ ਲਈ ਰਿਲੀਜ਼ ਕੀਤੀ ਗਈ ਸੀ। ਹੁਣ ਸੈਮਸੰਗ ਨੇ ਭਾਰਤ 'ਚ ਮੌਜੂਦ ਗਲੈਕਸੀ S7 ਅਤੇ ਗਲੈਕਸੀ S7 ਐਜ ਯੂਜ਼ਰਸ ਲਈ ਓਰੀਓ ਅਪਡੇਟ ਰਿਲੀਜ਼ ਕਰ ਦਿੱਤੀ ਹੈ। ਭਾਰਤ ਦੇ ਨਾਲ ਇਸ ਅਪਡੇਟ ਨੂੰ ਯੂਨਾਈਟਿਡ ਅਰਬ ਐਮੀਰੇਟਸ ਲਈ ਰਿਲੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਸੈਮਸੰਗ ਨੇ ਆਪਣੀ ਘਰੇਲੂ ਮਾਰਕੀਟ ਸਾਊਥ ਕੋਰੀਆ ਸਵੀਡਨ ਅਤੇ ਦੂਜੇ ਨੋਰਡਿਕ ਦੇਸ਼ਾਂ ਲਈ ਪਿਛਲੇ ਹਫਤੇ ਰਿਲੀਜ਼ ਕੀਤੀ ਗਈ ਸੀ।
ਸੈਮਸੰਗ ਨੇ ਫਰਮਵੇਅਰ ਵਰਜ਼ਨ G930FXXU2EREM ਅਤੇ G935FXXU2EREM ਨੂੰ ਗਲੈਕਸੀ S7 ਅਤੇ ਗਲੈਕਸੀ S7 ਐਜ ਲਈ ਰਿਲੀਜ਼ ਕੀਤੀ ਗਈ ਹੈ। ਫਰਮਵੇਅਰ ਦਾ ਸਾਈਜ਼ 1.4 ਜੀ. ਬੀ. ਹੈ। ਇਸ ਦੇ ਨਾਲ ਹੀ ਯੂਜ਼ਰਸ ਨੂੰ ਲੇਟੈਸਟ ਫਰਮਵੇਅਰ ਅਪਡੇਟ 'ਚ ਗਲੈਕਸੀ S7 ਅਤੇ ਗਲੈਕਸੀ S7 ਐਜ ਦੇ ਨਾਲ ਅਪ੍ਰੈਲ 2018 ਸਕਿਓਰਿਟੀ ਪੈਚ ਮਿਲ ਰਹੀਂ ਹੈ। ਗਲੈਕਸੀ S7 ਅਤੇ ਗਲੈਕਸੀ S7 ਐਜ ਯੂਜ਼ਰਸ ਓਵਰ ਦ ਈਅਰ ਅਪਡੇਟ ਨੋਟੀਫਿਕੇਸ਼ਨ ਮਿਲੇਗੀ।
ਫੀਚਰਸ-
ਦੋਵਾਂ ਹੀ ਸਮਾਰਟਫੋਨਜ਼ 'ਚ ਸਕਰੀਨ ਸਾਈਜ਼ ਅਤੇ ਬੈਟਰੀ ਸਮਰੱਥਾ ਤੋਂ ਇਲਾਵਾ ਲਗਭਗ ਬਰਾਬਰ ਹਾਰਡਵੇਅਰ ਮੌਜੂਦ ਹਨ। ਸੈਮਸੰਗ ਗਲੈਕਸੀ S7 'ਚ 5.1 ਇੰਚ ਡਿਸਪਲੇਅ ਦਿੱਤਾ ਗਿਆ ਹੈ ਪਰ ਸੈਮਸੰਗ ਗਲੈਕਸੀ S7 ਐਜ 'ਚ 5.5 ਇੰਚ ਡਿਊਲ ਐਜ ਕਵਰਡ ਡਿਸਪਲੇਅ ਮੌਜੂਦ ਹੈ। ਦੋਵਾਂ ਸਮਾਰਟਫੋਨਜ਼ 'ਚ ਸੁਪਰ ਐਮੋਲੇਡ ਪੈਨਲ ਅਤੇ ਕਿਊ. ਐੱਚ. ਡੀ. (QHD) ਰੈਜ਼ੋਲਿਊਸ਼ਨ ਨਾਲ ਐਕਸੀਨੋਸ 8890 ਆਕਟਾ-ਕੋਰ ਚਿਪਸੈੱਟ 'ਤੇ ਕੰਮ ਕਰਦਾ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਮੌਜੂਦ ਹੈ ਅਤੇ ਗਲੈਕਸੀ S7 ਐਜ 'ਚ 128 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ ਵੀ ਦਿੱਤਾ ਗਿਆ ਹੈ। ਸਟੋਰੇਜ ਨੂੰ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ।
ਫੋਟਗ੍ਰਾਫੀ ਲਈ ਸਮਾਰਟਫੋਨ 'ਚ 12 ਮੈਗਾਪਿਕਸਲ ਰੀਅਰ ਕੈਮਰਾ ਦੇ ਨਾਲ ਡਿਊਲ ਪਿਕਸਲ ਆਟੋ ਫੋਕਸ, ਪੀ. ਡੀ. ਐੱਫ. ਅਤੇ ਆਪਟੀਕਲ ਤਸਵੀਰਾਂ ਸਟੈਬਲਾਈਜੇਸ਼ਨ ਵਰਗੇ ਫੀਚਰਸ ਮੌਜੂਦ ਹਨ। ਸੈਮਸੰਗ ਗਲੈਕਸੀ S7 ਸਮਾਰਟਫੋਨ 'ਚ 3,000 ਐੱਮ. ਏ. ਐੱਚ. ਅਤੇ ਗਲੈਕਸੀ S7 ਐਜ 'ਚ 3600 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜਿਸ 'ਚ ਫਾਸਟ ਚਾਰਜਿੰਗ ਲਈ ਕੁਵਿੱਕ ਚਾਰਜ 2.0 ਸਪੋਰਟ ਮੌਜੂਦ ਹੈ।
ਟਰੂਡੋ ਲਈ ਵੱਜੀ ਖਤਰੇ ਦੀ ਘੰਟੀ, 2019 'ਚ ਜਗਮੀਤ ਲਈ ਵੀ ਸੌਖਾ ਨਹੀਂ ਹੋਵੇਗਾ ਰਾਹ!
NEXT STORY