Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 22, 2026

    6:47:42 PM

  • airindia has suspended flights for these routes till september

    AirIndia ਦਾ ਅਹਿਮ ਫ਼ੈਸਲਾ : ਸਤੰਬਰ ਤੱਕ ਇਨ੍ਹਾਂ...

  • sukhpreet singh of punjab martyred on duty in jammu and kashmir

    ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ...

  • the government has stopped pension  so do this immediately work

    ਸਰਕਾਰ ਨੇ ਬੰਦ ਕਰ ਦਿੱਤੀ ਹੈ Pension ਤਾਂ ਤੁਰੰਤ...

  • weather warning for 15 districts in punjab thunderstorm alert with heavy rain

    ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਪੰਜਾਬ 'ਚ ਖ਼ੁਦ ਮਹਿਫ਼ੂਜ਼ ਨਹੀਂ ਸੱਤਾਧਾਰੀ! ਤਰਨਤਾਰਨ 'ਚ ਹੁਣ ਤੱਕ ਹੋਏ 'ਆਪ' ਦੇ 7 ਆਗੂਆਂ ਦੇ ਕਤਲ

PUNJAB News Punjabi(ਪੰਜਾਬ)

ਪੰਜਾਬ 'ਚ ਖ਼ੁਦ ਮਹਿਫ਼ੂਜ਼ ਨਹੀਂ ਸੱਤਾਧਾਰੀ! ਤਰਨਤਾਰਨ 'ਚ ਹੁਣ ਤੱਕ ਹੋਏ 'ਆਪ' ਦੇ 7 ਆਗੂਆਂ ਦੇ ਕਤਲ

  • Edited By Shivani Attri,
  • Updated: 20 Feb, 2026 01:26 PM
Jalandhar
law and order situation in punjab deteriorated 7 aap leaders killed so far
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਗੁਰਪ੍ਰੀਤ ਖੋਖਰ)- ਪੰਜਾਬ ’ਚ ਲਾਅ ਐਂਡ ਆਰਡਰ ਦੀ ਸਥਿਤੀ ਪੱਖੋਂ ਹਾਲਾਤ ਕਿੰਨੇ ਮਾੜੇ ਹਨ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਮ ਲੋਕ ਤਾਂ ਕੀ ਸਗੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਵੀ ਸੁਰੱਖਿਅਤ ਨਹੀਂ। ਜਦੋਂ ਤੋਂ ‘ਆਪ’ ਸੱਤਾ ’ਚ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਹੀ ਆਗੂਆਂ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਅਪਰਾਧੀਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਖ਼ੌਫ਼ ਨਹੀਂ ਹੈ। ਉਹ ਜਿਸ ਨੂੰ ਵੀ ਚਾਹੁਣ, ਕਿਸੇ ਵੀ ਸਮੇਂ ਜਾਨ ਲੈ ਸਕਦੇ ਹਨ। ਲਗਾਤਾਰ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਸੱਤਾਧਿਰ ਨਾਲ ਸਬੰਧਤ ਆਗੂਆਂ ਨੂੰ ਸ਼ਰੇਆਮ ਮਾਰਿਆ ਜਾ ਸਕਦਾ ਹੈ ਤਾਂ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਿਵੇਂ ਕਰਨ।

ਇਹ ਵੀ ਪੜ੍ਹੋ:  ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

ਇਕੱਲੇ ਤਰਨਤਾਰਨ ਜ਼ਿਲ੍ਹੇ ’ਚ ਹੀ ਸੱਤਾਧਿਰ ਦੇ ਸੱਤ ਆਗੂਆਂ ਦਾ ਹੋ ਚੁੱਕਿਆ ਕਤਲ
'ਆਪ' ਦੇ ਸੱਤਾ ’ਚ ਆਉਣ ਤੋਂ ਬਾਅਦ ਇਕੱਲੇ ਤਰਨਤਾਰਨ ਜ਼ਿਲ੍ਹੇ ’ਚ ਹੀ ਹੁਣ ਤੱਕ ਸੱਤਾਧਿਰ ਦੇ ਸੱਤ ਆਗੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। 

PunjabKesari

14 ਜਨਵਰੀ 2024 ਨੂੰ ਤਰਨਤਾਰਨ ਦੇ ਤਤਕਾਲੀ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਬੇਹੱਦ ਕਰੀਬੀ ਤੇ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਦਾ ਉਸ ਸਮੇਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੀ ਕਾਰ ’ਤੇ ਸੈਲੂਨ ’ਚ ਵਾਲ ਕਟਵਾਉਣ ਗਏ ਹੋਏ ਸਨ।

PunjabKesari
1 ਮਾਰਚ 2024 ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਰੀਬੀ 'ਆਪ' ਵਾਲੰਟੀਅਰ ਗੁਰਪ੍ਰੀਤ ਸਿੰਘ ਗੋਪੀ ਚੋਹਲਾ ਦਾ ਫਤਿਹਾਬਾਦ ਨੇੜੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

PunjabKesari
13 ਸਤੰਬਰ 2024 ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਕਰੀਬ ਪੱਟੀ ਦੇ ਪਿੰਡ ਚੌਧਰੀਵਾਲਾ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਚਿੱਤਰ ਸਿੰਘ ਦਾ ਮੋਟਰਸਾਈਕਲ ਸਵਾਰ ਸ਼ੂਟਰਾਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
7 ਅਕਤੂਬਰ 2024 ਨੂੰ ਪੰਚਾਇਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਤਲਵੰਡੀ ਮੋਹਰ ਸਿੰਘ ਦੀ ਮਹਿਲਾ ਸਰਪੰਚ ਰਾਜਵਿੰਦਰ ਕੌਰ ਰਾਜ ਨੂੰ ਨਿਰਵਿਰੋਧ ਚੋਣ ਜਿਤਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਰਾਜਵਿੰਦਰ ਸਿੰਘ ਉਰਫ਼ ਰਾਜੂ ਸੰਧੂ ਦਾ ਬੀ. ਡੀ. ਪੀ. ਓ. ਦਫ਼ਤਰ ਤੋਂ ਵਾਪਸ ਆਉਂਦਿਆਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

PunjabKesari
17 ਨਵੰਬਰ 2024 ਨੂੰ ਹਲਕਾ ਤਰਨਤਾਰਨ ਦੇ ਪਿੰਡ ਲਾਲੂਘੁੰਮਣ ਦੇ ਨਿਰਵਿਰੋਧ ਸਰਪੰਚ ਚੁਣੇ ਗਏ 74 ਸਾਲਾ ਪ੍ਰਤਾਪ ਸਿੰਘ ਦਾ 18 ਨਵੰਬਰ ਨੂੰ ਮੋਟਰਸਾਈਕਲ ਸਵਾਰ ਸ਼ੂਟਰਾਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦਕਿ ਨਾਲ ਉਨ੍ਹਾਂ ਦੇ ਦੋ ਸਾਥੀ ਜ਼ਖ਼ਮੀ ਹੋ ਗਏ ਸਨ। ਉਹ ਤਤਕਾਲੀ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਬੇਹੱਦ ਨਜ਼ਦੀਕੀ ਸੀ।

PunjabKesari
4 ਜਨਵਰੀ 2026 ਨੂੰ ਪਿੰਡ ਵਲਟੋਹਾ ਦੇ ਸਰਪੰਚ ਜਰਮਲ ਸਿੰਘ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਰਿਜ਼ੋਰਟ ’ਚ ਕਿਸੇ ਵਿਆਹ ’ਤੇ ਆਇਆ ਹੋਇਆ ਸੀ। ਇਸ ਤੋਂ ਪਹਿਲਾਂ ਉਸ ਤੋਂ ਗੈਂਗਸਟਰਾਂ ਵੱਲੋਂ ਫਿਰੌਤੀ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਸਬੰਧੀ ਉਸ ਨੇ ਪੁਲਸ ਸਟੇਸ਼ਨ ’ਚ ਮਾਮਲਾ ਵੀ ਦਰਜ ਕਰਵਾਇਆ ਸੀ।

PunjabKesari
18 ਫਰਵਰੀ 2026 ਨੂੰ ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਹਰਬਰਿੰਦਰ ਸਿੰਘ ਦਾ ਪਿੰਡ ਸ਼ੇਰੋਂ ’ਚ ਵਿਆਹ ਸਮਾਗਮ ਦੌਰਾਨ ਕਤਲ ਕਰ ਦਿੱਤਾ ਗਿਆ, ਜੋ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਬੇਹੱਦ ਕਰੀਬੀ ਸੀ।

PunjabKesari

ਦੁਕਾਨ ’ਤੇ ਬੈਠੇ 'ਆਪ' ਆਗੂ ਦਾ ਗੋਲ਼ੀਆਂ ਮਾਰ ਕੇ ਕਤਲ
16 ਜਨਵਰੀ 2026 ਨੂੰ ਜ਼ਿਲ੍ਹਾ ਹੁਸ਼ਿਆਰਪੁਰ ’ਚ ਟਾਂਡਾ ਹਲਕੇ ਦੇ ਪਿੰਡ ਮਿਆਣੀ ’ਚ 'ਆਪ' ਆਗੂ ਬਲਵਿੰਦਰ ਸਿੰਘ ਸਤਕਰਤਾਰ ਦਾ ਕਤਲ ਕਰ ਦਿੱਤਾ ਗਿਆ। ਦੋ ਮੋਟਰਸਾਈਕਲ ਸਵਾਰਾਂ ਨੇ ਦਿਨ-ਦਿਹਾੜੇ ਦੁਕਾਨ ਅੰਦਰ ਦਾਖ਼ਲ ਹੋ ਕੇ ਦੁਕਾਨਦਾਰ ਬਲਵਿੰਦਰ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਉਹ ਆਪਣੀ ਦੁਕਾਨ ’ਤੇ ਰੋਜ਼ਾਨਾ ਦੀ ਤਰ੍ਹਾਂ ਬੈਠਾ ਸੀ ਕਿ ਅਚਾਨਕ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਦੌਰਾਨ ਜਦੋਂ ਨਾਲ ਬੈਠੇ ਲਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਗੋਲ਼ੀ ਚਲਾ ਦਿੱਤੀ, ਜੋ ਉਸ ਦੇ ਮੋਢੇ ਤੋਂ ਆਰ-ਪਾਰ ਹੋ ਗਈ। ਅਮਰੀਕਾ ਜੇਲ੍ਹ ’ਚ ਬੈਠੇ ਗੁਰਦੇਵ ਜੱਸਲ ਅਤੇ ਉਸ ਦੇ ਭਰਾ ਗੁਰਲੇਲ ਰੁਦਿਆਨਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਕਤਲ ਪਿੱਛੇ ਜ਼ਿੰਮੇਵਾਰ ਹੋਣ ਦਾ ਦਾਅਵਾ ਕੀਤਾ ਸੀ।

PunjabKesari

ਜਲੰਧਰ ’ਚ ਲੱਕੀ ਓਬਰਾਏ ਦਾ ਕਤਲ
6 ਫਰਵਰੀ 2026 ਨੂੰ ਜਲੰਧਰ ’ਚ ਸਵੇਰਸਾਰ ਗੁਰਦੁਆਰਾ ਸਾਹਿਬ ਦੇ ਬਾਹਰ ਤਾਬੜਤੋੜ ਗੋਲੀਬਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਲੱਕੀ ਓਬਰਾਏ ਦਾ ਕਤਲ ਕਰ ਦਿੱਤਾ ਗਿਆ। ਉਹ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦਾ ਕਰੀਬੀ ਸੀ ਅਤੇ ਉਸ ਦੀ ਪਤਨੀ 'ਆਪ' ਵੱਲੋਂ ਨਗਰ ਨਿਗਮ ਚੋਣਾਂ ਲੜ ਚੁੱਕੀ ਸੀ।

ਇਹ ਵੀ ਪੜ੍ਹੋ:  10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਬਾਰੇ ਸਪਸ਼ਟ ਕਰੇ ਸਰਕਾਰ: ਸੁਖਪਾਲ ਖਹਿਰਾ

ਵਿਆਹ ਸਮਾਗਮਾਂ ’ਚ ਹੋ ਰਹੇ ਕਤਲ
ਵਿਆਹਾਂ ਮੌਕੇ ਚੱਲ ਰਹੇ ਖ਼ੁਸ਼ੀ ਦੇ ਸਮਾਗਮ ਮਾਤਮ ’ਚ ਤਬਦੀਲ ਹੋ ਰਹੇ ਹਨ। ਤਰਨਤਾਰਨ ਜ਼ਿਲ੍ਹੇ ’ਚ ਦੋ ਸਰਪੰਚਾਂ ਦੇ ਕਤਲ ਵਿਆਹ ਸਮਾਗਮਾਂ ਦੌਰਾਨ ਹੋਏ, ਜਿਨ੍ਹਾਂ ’ਚ ਵਲਟੋਹਾ ਦਾ ਜਰਮਲ ਸਿੰਘ ਅਤੇ ਠੱਠੀਆਂ ਮਹੰਤਾਂ ਦੇ ਹਰਬਰਿੰਦਰ ਸਿੰਘ ਸ਼ਾਮਲ ਹਨ। ਵਿਆਹ ਸਮਾਗਮਾਂ ’ਚ ਅਪਰਾਧੀ ਸ਼ਰੇਆਮ ਹਥਿਆਰ ਲੈ ਕੇ ਦਾਖ਼ਲ ਹੋ ਰਹੇ ਹਨ ਅਤੇ ਕਤਲ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਰਹੇ ਹਨ। ਪੁਲਸ ਨੂੰ ਇਨ੍ਹਾਂ ਦੀ ਭਿਣਕ ਤੱਕ ਨਹੀਂ ਲੱਗਦੀ। ਦੱਸਿਆ ਜਾ ਰਿਹਾ ਹੈ ਕਿ ਸ਼ੇਰੋਂ ’ਚ ਸਰਪੰਚ ਹਰਬਰਿੰਦਰ ਸਿੰਘ ਦਾ ਕਤਲ ਕਰਨ ਵਾਲਿਆਂ ਕੋਲ ਸੈਮੀ ਆਟੋਮੈਟਿਕ ਏ. ਕੇ. 47 ਸੀ। ਅਜਿਹੇ ਅਤਿ ਆਧੁਨਿਕ ਹਥਿਆਰ ਲੈ ਕੇ ਵਿਆਹ ਸਮਾਗਮ ’ਚ ਦਾਖ਼ਲ ਹੋਣਾ ਆਪਣੇ ਆਪ ’ਚ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਵੱਡਾ ਸਵਾਲ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਸੇ ਦਾ ਕੋਈ ਖ਼ੌਫ਼ ਨਹੀਂ ਹੈ।

ਸ਼ਰੇਆਮ ਦਿੱਤੀ ਧਮਕੀ, ਨਾ ਪੁਲਸ ਬਚਾ ਸਕਦੀ ਹੈ, ਨਾ ਮੁੱਖ ਮੰਤਰੀ ਤੇ ਨਾ ਹੀ ਡੀ. ਜੀ. ਪੀ.
ਫਗਵਾੜਾ ਨੇੜਲੇ ਪਿੰਡ ਦਰਵੇਸ਼ ’ਚ 'ਆਪ' ਆਗੂ ਦਲਜੀਤ ਰਾਜੂ ਦੇ ਘਰ ਅੱਗੇ ਰਾਤ ਸਮੇਂ 23 ਫਾਇਰ ਕੀਤੇ ਗਏ। ਮੋਟਰਸਾਈਕਲ ਸਵਾਰ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਸਬੰਧੀ ਧਮਕੀ ਭਰਿਆ ਨੋਟ ਛੱਡ ਗਏ। ਇਸ ਤੋਂ ਬਾਅਦ ਉਸ ਨੂੰ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਗੈਂਗਸਟਰਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਸਿੱਧਾ ਕਿਹਾ ਕਿ ਉਸ ਨੂੰ ਨਾ ਤਾਂ ਪੁਲਸ ਬਚਾ ਸਕਦੀ ਹੈ, ਨਾ ਮੁੱਖ ਮੰਤਰੀ ਅਤੇ ਨਾ ਹੀ ਪੰਜਾਬ ਦਾ ਡੀ. ਜੀ. ਪੀ.। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗੈਂਗਸਟਰਾਂ ’ਚ ਕਿਸੇ ਦਾ ਵੀ ਡਰ ਨਹੀਂ ਰਿਹਾ।

ਸੱਤਾਧਿਰ ਦੇ ਵਿਧਾਇਕ ਵੀ ਨਹੀਂ ਸੁਰੱਖਿਅਤ
ਹੋਰ ਤਾਂ ਹੋਰ ਸੱਤਾਧਿਰ ਦੇ ਵਿਧਾਇਕ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਲੁਧਿਆਣਾ ਕੇਂਦਰੀ ਹਲਕੇ ਤੋਂ ‘ਆਪ’ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਬੁਲੇਟ ਪਰੂਫ਼ ਗੱਡੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੇ ਗੰਨਮੈਨਾਂ ਦੀ ਗਿਣਤੀ ’ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਦਫ਼ਤਰ ’ਚ ਆਉਣ ਵਾਲੇ ਹਰ ਵਿਅਕਤੀ ਦੀ ਬੜੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਿਨਾਂ ਚੈਕਿੰਗ ਤੋਂ ਕਿਸੇ ਨੂੰ ਉਨ੍ਹਾਂ ਦੇ ਕਰੀਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਆਤਮਨਗਰ ਤੋਂ 'ਆਪ' ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ। ਉਨ੍ਹਾਂ ਮੁਤਾਬਕ ਤਕਰੀਬਨ 10 ਦਿਨਾਂ ਤੋਂ ਵਿਦੇਸ਼ੀ ਨੰਬਰਾਂ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਘਰ ਬਾਹਰ ਕਾਰ ਸਵਾਰ ਚਾਰ ਨੌਜਵਾਨ ਰੇਕੀ ਕਰਦੇ ਹੋਏ ਵੀ ਨਜ਼ਰ ਆਏ। ਇਸ ਤੋਂ ਪਹਿਲਾਂ ਪਿਛਲੇ ਸਾਲ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਨੇ ਵੀ ਕਿਹਾ ਸੀ ਉਨ੍ਹਾਂ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਭਰੇ ਫੋਨ ਕਰਕੇ 5 ਕਰੋੜ ਮੰਗੇ ਗਏ ਸਨ ਤੇ ਨਾ ਦੇਣ ’ਤੇ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਸੀ।

ਪੱਖਪਾਤ ਕਰ ਰਹੀ ਸਰਕਾਰ!
ਕੀ ਸਰਕਾਰ ਅਪਰਾਧਿਕ ਵਾਰਦਾਤਾਂ ਨੂੰ ਲੈ ਕੇ ਵੀ ਪੱਖਪਾਤ ਕਰ ਰਹੀ ਹੈ, ਲੋਕਾਂ ’ਚ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਖ਼ਦਸ਼ੇ ਹਨ। ਠੱਠੀ ਮਹੰਤਾਂ ਦੇ ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਮਾਮਲੇ ’ਚ ਤੁਰੰਤ ਕਾਰਵਾਈ ਕਰਦਿਆਂ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਪੱਟੀ ਦੇ ਡੀ. ਐੱਸ. ਪੀ. ਜਗਬੀਰ ਸਿੰਘ ਤੇ ਸਰਹਾਲੀ ਥਾਣੇ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵਲਟੋਹਾ ਦੇ ਸਰਪੰਚ ਜਰਮਲ ਸਿੰਘ ਦੀ ਹੱਤਿਆ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਸਖ਼ਤ 'ਐਕਸ਼ਨ' ਲੈਣ ਦੇ ਹੁਕਮ ਦਿੱਤੇ ਸਨ ਤਾਂ ਪੁਲਸ ਨੇ ਵੀ ਕੁਝ ਹੀ ਦਿਨਾਂ ’ਚ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ‘ਢੇਰ’ ਕਰਨ ਤੇ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਸੱਤਾਧਿਰ ਨਾਲ ਸਬੰਧਤ ਆਗੂਆਂ ਦੇ ਕਤਲ ਮਾਮਲੇ ’ਚ ਕਾਰਵਾਈ ਤੇ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਇੰਨੀ ਸੰਜੀਦਗੀ, ਕਾਹਲ ਤੇ ਗੰਭੀਰਤਾ ਵਿਖਾਈ ਜਾ ਸਕਦੀ ਹੈ ਤਾਂ ਪੰਜਾਬ ’ਚ ਰੋਜ਼ਾਨਾ ਹੋ ਰਹੀਆਂ ਇੰਨੀਆਂ ਅਪਰਾਧਿਕ ਵਾਰਦਾਤਾਂ ਦੇ ਮਾਮਲੇ ’ਚ ਅਜਿਹਾ ਕਿਉਂ ਨਹੀਂ ਹੁੰਦਾ? ਕਈ ਆਮ ਪਰਿਵਾਰ ਅਤੇ ਹੋਰਨਾਂ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਚੁੱਕੇ ਹਨ, ਕੀ ਉਨ੍ਹਾਂ ਦੀ ਜਾਨ ਦੀ ਕੋਈ ਕੀਮਤ ਨਹੀਂ?

ਇਹ ਵੀ ਪੜ੍ਹੋ:  ਸ਼ੀਤਲ ਅੰਗੂਰਾਲ ਨੇ ਘੇਰੀ 'ਆਪ' ਸਰਕਾਰ, ਮੰਤਰੀ ਮੋਹਿੰਦਰ ਭਗਤ 'ਤੇ ਲਾਏ ਸਰਕਾਰੀ ਜ਼ਮੀਨ ਹੜੱਪਣ ਦੇ ਦੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Law and order situation in Punjab deteriorated
  • sevan AAP leaders killed
  • AAP leaders murder in punjab
  • ਤਰਨਤਾਰਨ ਵਿਚ ਸੱਤ ਆਪ ਆਗੂਆਂ ਕਤਲ
  • ਪੰਜਾਬ ਵਿਚ ਵਿਗੜੀ ਕਾਨੂੰਨ ਵਿਵਸਥਾ

ਜੇਲ੍ਹ ਤੋਂ ਛੁੱਟ ਕੇ ਫ਼ਿਰ ਸ਼ੁਰੂ ਕੀਤਾ ਨਸ਼ੇ ਦਾ ਕਾਲਾ ਧੰਦਾ, ਪੁਲਸ ਨੇ ਕੀਤਾ ਗ੍ਰਿਫ਼ਤਾਰ

NEXT STORY

Stories You May Like

  • sugar prices suddenly increase  prices rise by 6 7 percent
    ਖੰਡ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ! 6-7 ਫੀਸਦੀ ਤੱਕ ਚੜ੍ਹੇ ਭਾਅ
  • tarn taran police arrest 7 accused in 6 cases
    ਤਰਨਤਾਰਨ ਪੁਲਸ ਨੇ 6 ਮੁਕੱਦਮਿਆਂ ’ਚ 7 ਦੋਸ਼ੀਆਂ ਨੂੰ ਕੀਤਾ ਕਾਬੂ
  • tarn taran district police arrested 7 accused in 3 cases
    ਤਰਨਤਾਰਨ ਜ਼ਿਲ੍ਹਾ ਪੁਲਸ ਨੇ 3 ਮੁਕੱਦਮਿਆਂ ’ਚ 7 ਮੁਲਜ਼ਮਾਂ ਨੂੰ ਕੀਤਾ ਕਾਬੂ
  • punjab lottery rs 5 lakh rs 7 ticket
    ਪੰਜਾਬ : 7 ਰੁਪਏ ਨੇ ਬਦਲੀ ਬੰਦੇ ਦੀ ਕਿਸਮਤ, ਕੁਝ ਘੰਟਿਆਂ 'ਚ ਬਣ ਗਿਆ ਲੱਖ ਪਤੀ
  • lorry muv collision 7 people
    ਕਰਨਾਟਕ ’ਚ ਲਾਰੀ ਤੇ MUV ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ, ਪਿਆ ਚੀਕ-ਚਿਹਾੜਾ
  • major incident in punjab boy kidnapped and shot on the way
    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚੋਂ ਅਗਵਾ ਕਰਕੇ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ
  • 7 people died due to landslide and flash flood
    ਪੁੰਛ 'ਚ ਕੁਦਰਤ ਦਾ ਕਹਿਰ ! ਲੈਂਡਸਲਾਈਡ ਤੇ ਫਲੈਸ਼ ਫਲੱਡ ਕਾਰਨ 7 ਲੋਕਾਂ ਦੀ ਮੌਤ
  • family blocks road in front of police station in adampur murder case
    ਆਦਮਪੁਰ 'ਚ ਹੋਏ ਵਿਅਕਤੀ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਥਾਣੇ ਅੱਗੇ ਰੋਡ ਕੀਤੀ ਜਾਮ
  • weather warning for 15 districts in punjab thunderstorm alert with heavy rain
    ਪੰਜਾਬ 'ਚ 15 ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ! ਭਾਰੀ ਮੀਂਹ ਦੇ ਨਾਲ...
  • tipper loaded with gravel overturns on chugitti flyover
    ਚੁਗਿੱਟੀ ਫਲਾਈਓਵਰ 'ਤੇ ਬੱਜਰੀ ਨਾਲ ਭਰਿਆ ਟਿੱਪਰ ਪਲਟਿਆ, PAP ਤੋਂ BSF ਚੌਕ ਤਕ...
  • punjab police constable dies in road accident
    ਤੇਜ਼ ਰਫ਼ਤਾਰ ਦਾ ਕਹਿਰ! ਪੰਜਾਬ ਪੁਲਸ ਦੇ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ
  • police encounter suspect in double murder in jalandhar
    ਜਲੰਧਰ 'ਚ ਡਬਲ ਮਰਡਰ ਕਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ! ਚੱਲੀਆਂ ਤਾਬੜਤੋੜ...
  • major accident in a running bus of punjab roadways
    ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ 'ਚ ਵੱਡਾ ਹਾਦਸਾ, ਸਵਾਰੀਆਂ ਦੀਆਂ ਚੀਕਾਂ ਸੁਣ ਭੱਜੇ...
  • important news for jalandhar residents big announcement for august 5th
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 5 ਅਗਸਤ ਲਈ ਹੋਇਆ ਵੱਡਾ ਐਲਾਨ, ਝੱਲਣੀ ਪਵੇਗੀ...
  • building rules changes in rules
    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
  • rain in punjab meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
Trending
Ek Nazar
major restrictions imposed in nawanshihar till september 17

17 ਸਤੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਿਹਰ DC ਨੇ ਸਖ਼ਤ ਹੁਕਮ ਕੀਤੇ...

raghav breaks silence for the first time on dating rumors with shehnaaz gill

'ਮਰਦੇ ਦਮ ਤੱਕ ਰੱਖਿਆ ਕਰਾਂਗਾ...'; ਰਾਘਵ ਨੇ ਸ਼ਹਿਨਾਜ਼ ਗਿੱਲ ਨਾਲ ਡੇਟਿੰਗ...

foreign origin man in italy

ਇਟਲੀ 'ਚ ਅਮਰੀਕਾ ਵਰਗੀ ਨਸਲੀ ਘਟਨਾ ! ਗ੍ਰਿਫ਼ਤਾਰੀ ਦੌਰਾਨ ਵਿਦੇਸ਼ੀ ਮੂਲ ਦੇ...

mamdani urges to arrest netanyahu

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

india  former cricketer  fraud  fir  police

ਭਾਰਤ ਦੇ ਸਾਬਕਾ ਕ੍ਰਿਕਟਰ ਨੇ ਮਾਰ ਲਈ ਲੱਖਾਂ ਦੀ ਠੱਗੀ ! ਹੈਰਾਨ ਕਰੇਗਾ ਪੂਰਾ ਮਾਮਲਾ

this film has earned 27 crores even before its release

ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਕਰ ਲਈ 27 ਕਰੋੜ ਦੀ ਕਮਾਈ ! ਵਿਕ ਗਈਆਂ 6...

3 days yours 3 days me 2 wife divided husband

3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਜਾਣੋ ਕਿਸਨੂੰ ਚੁਣਿਆ ਜੀਵਨਸਾਥੀ

kashmir issue in pakistan

ਪਾਕਿਸਤਾਨ 'ਚ ਕਸ਼ਮੀਰ ਮੁੱਦੇ 'ਤੇ ਹਾਲਾਤ ਨਾਜ਼ੁਕ, ਫੌਜ ਦੇ ਵਧਦੇ ਪ੍ਰਭਾਵ 'ਤੇ...

hasanul huq inu trial

ਬੰਗਲਾਦੇਸ਼ 'ਚ ਸਾਬਕਾ ਮੰਤਰੀ ਹਸਨੁਲ ਹੱਕ ਇਨੂੰ ਨੂੰ 10 ਸਾਲ ਦੀ ਸਜ਼ਾ, ਸਮਰਥਕਾਂ...

savreet kaur arrested

ਕੈਨੇਡਾ 'ਚ 'ਰੈਂਟਲ ਸਕੈਮ' ਦਾ ਪਰਦਾਫਾਸ਼, 27 ਸਾਲਾ ਸਵਰੀਤ ਕੌਰ ਗ੍ਰਿਫ਼ਤਾਰ

famous actor returning home from shooting crushed by truck

ਸ਼ੂਟਿੰਗ ਕਰ ਘਰ ਪਰਤ ਰਹੇ ਮਸ਼ਹੂਰ ਅਦਾਕਾਰ ਨੂੰ ਟਰੱਕ ਨੇ ਕੁਚਲਿਆ, ਹੋਈ ਦਰਦਨਾਕ ਮੌਤ

italian police action

ਇਟਲੀ ਪੁਲਸ ਨੇ ਭਾਰਤੀ ਮੂਲ ਦਾ ਨੌਜਵਾਨ ਕੀਤਾ ਕਾਬੂ, 7 ਹੋਰ ਭਾਰਤੀ ਤੇ ਪਾਕਿਸਤਾਨੀ...

shooter who opened fire at diljit dosanjh s manager s house arrested

ਦਿਲਜੀਤ ਦੇ ਮੈਨੇਜਰ ਦੇ ਘਰ 'ਤੇ ਫਾਇਰਿੰਗ ਮਾਮਲੇ 'ਚ STF ਦੀ ਵੱਡੀ ਕਾਰਵਾਈ ! ਮੇਨ...

floods in afghanistan

ਅਫਗਾਨਿਸਤਾਨ 'ਚ ਹੜ੍ਵ ਦਾ ਕਹਿਰ, 20 ਲੋਕਾਂ ਦੀ ਮੌਤ, 100 ਤੋਂ ਵੱਧ ਲਾਪਤਾ

bus bursts into flames

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

surprise checking in amritsar central jail

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਅਚਨਚੇਤ ਚੈਕਿੰਗ, 18 ਹਵਾਲਾਤੀਆਂ ਤੋਂ ਮੋਬਾਈਲ...

brain tumor treatment

ਉਮੀਦ ਦੀ ਕਿਰਨ! ਬ੍ਰੇਨ ਟਿਊਮਰ ਦੇ ਇਲਾਜ 'ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • toll plaza  toll tax  punjab vehicle
      ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਨਹੀਂ ਲੱਗਿਆ ਟੈਕਸ, ਬਿਨਾਂ ਪਰਚੀ ਕਟਾਏ ਲੰਘੇ ਵਾਹਨ
    • fir case
      ਝਾੜੀਆਂ ’ਚੋਂ ਮਿਲਿਆ ਅਣਪਛਾਤਾ ਭਰੂਣ, ਪੁਲਸ ਵੱਲੋਂ ਮਾਮਲਾ ਦਰਜ
    • villages of punjab electricity supply
      ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਬਿਜਲੀ ਸਪਲਾਈ ਪੂਰੀ...
    • punjab national highway tourist bus
      ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਪੈ ਗਿਆ ਭੜਥੂ, ਲੋਕਾਂ ਨੇ ਬੱਸ ਨੂੰ ਲਗਾ 'ਤੀ ਅੱਗ
    • power cut electricity department sdo
      ਪੰਜਾਬ : ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਨੇ ਐੱਸ. ਡੀ. ਓ. 'ਤੇ ਕਰ 'ਤਾ ਹਮਲਾ
    • flood threat in bamiyal and narot jaimal singh
      ਬਮਿਆਲ ਤੇ ਨਰੋਟ ਜੈਮਲ ਸਿੰਘ 'ਚ ਹੜ੍ਹ ਦਾ ਖ਼ਤਰਾ, ਭਾਜਪਾ ਆਗੂ ਸ਼ਵੇਤ ਮਲਿਕ ਨੇ...
    • man killed by attack with iron rod in hoshiarpur
      ਹੁਸ਼ਿਆਰਪੁਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ
    • sanitation workers protest against the government
      ਸਫ਼ਾਈ ਸੇਵਕਾ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
    • double murder in punjab
      ਪੰਜਾਬ 'ਚ ਡਬਲ ਮਰਡਰ : ਦਿਓਰ-ਭਰਜਾਈ 'ਤੇ ਚੜ੍ਹਾਇਆ ਟਰੈਕਟਰ, ਜ਼ਮੀਨ ਦੇ ਰੌਲੇ ਨੇ...
    • farmers made the dappar toll plaza free for three hours
      ਕਿਸਾਨਾਂ ਨੇ ਦੱਪਰ ਟੋਲ ਪਲਾਜ਼ਾ ਕੀਤਾ ਤਿੰਨ ਘੰਟੇ ਲਈ ਮੁਫ਼ਤ, ਬਿਨਾਂ ਟੋਲ ਦਿੱਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +