ਜਲੰਧਰ-ਇਲੈਕਟ੍ਰੋਨਿਕ ਕੰਪਨੀ ਕੁਆਂਟਮ (Quantum) ਹਾਈ-ਟੈੱਕ ਨੇ ਆਪਣਾ ਨਵਾਂ ਲੈਦਰ ਫਿਨਿਸ਼ 10,000 ਐੱਮ. ਏ. ਐੱਚ. (Leather Finished 10000mAh) ਪਾਵਰ ਬੈਕ ਪੇਸ਼ ਕੀਤਾ ਹੈ। ਇਹ ਪਾਵਰ ਬੈਂਕ ਤਿੰਨ ਯੂ. ਐੱਸ. ਬੀ. ਪੋਰਟ ਨਾਲ ਆਉਂਦਾ ਹੈ, ਜਿਸ ਨਾਲ ਕਈ ਡਿਵਾਈਸਿਜ਼ ਨੂੰ ਚਾਰਜ ਕੀਤਾ ਜਾ ਸਕਦਾ ਹੈ।
ਫੀਚਰਸ
ਇਹ ਪਾਵਰ ਬੈਕ ਬਿਲਟ ਇਨ ਲੀ-ਪੋਲੀਮਰ ਬੈਟਰੀ ਨਾਲ ਪਾਵਰਫੁੱਲ ਅਤੇ ਡਿਊਰੇਬਲ ਹੈ, ਜੋ ਡਿਵਾਈਸਿਜ਼ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਸਰਕਿਟ ਚਾਰਜਿੰਗ ਲਈ ਪ੍ਰਦਾਨ ਕਰਦਾ ਹੈ। ਕੰਪਨੀ ਮੁਤਾਬਕ ਆਰ. ਆਈ. ਐੱਸ. ਸੀ. (RISC) ਮਾਈਕ੍ਰੋ ਪ੍ਰੋਸੈਸਰ ਨਾਲ ਤੇਜ਼ ਚਾਰਜ਼ਿੰਗ ਅਤੇ ਵਧੀਆ ਬੈਟਰੀ ਲਾਈਫ ਲਈ ਕੰਟਰੋਲ, ਬਿਜਲੀ ਬੈਂਕ ਲਗਾਤਰ ਵਰਤੋਂ ਲਈ 500 ਗੁਣਾ ਚਾਰਜ ਡਿਸਚਾਰਜ ਚੱਕਰ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਪਾਵਰਬੈਂਕ ਕਈ ਐਡਵਾਂਸਡ ਸੁਰੱਖਿਆ ਸਹੂਲਤਾਂ ਦੇ ਨਾਲ ਓਵਰ ਚਾਰਜਿੰਗ ਅਤੇ ਸ਼ਾਰਟ ਸਰਕਿਟ ਤੋਂ ਬਚਾਉਂਦਾ ਹੈ ਅਤੇ ਡਿਵਾਈਸ ਨੂੰ ਹਰ ਸਮੇਂ ਸੁਰੱਖਿਅਤ ਰੱਖਦਾ ਹੈ।
ਕੀਮਤ ਅਤੇ ਉਪਲੱਬਧਤਾ-
ਕੁਆਂਟਮ ਹਾਈ ਟੈੱਕ ਦਾ ਨਵਾਂ ਲੈਦਰ ਫਿਨਿਸ਼ 10,000 ਐੱਮ. ਏ. ਐੱਚ. ਪਾਵਰ ਬੈਕ 1,400 ਰੁਪਏ ਦੀ ਕੀਮਤ ਨਾਲ ਭਾਰਤ ਦੇ ਸਾਰੇ ਈ-ਕਾਮਰਸ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੈ। ਇਹ ਪਾਵਰ ਬੈਂਕ ਵਾਈਟ ਅਤੇ ਬਲੈਕ ਕਲਰ ਆਪਸ਼ਨਜ਼ 'ਚ ਆਉਂਦਾ ਹੈ।
ਭਾਰਤ 'ਚ ਅਸੈਂਬਲ ਕੀਤੀ ਗਈ ਕਾਵਾਸਾਕੀ ਨਿੰਜਾ ਬਾਈਕਸ ਦੀ ਡਿਲੀਵਰੀ ਸ਼ੁਰੂ
NEXT STORY