ਗੈਜੇਟ ਡੈਸਕ– Realme 5i ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਇਸ ਨੂੰ ਇਕ ਲਾਈਵ ਸਟਰੀਮਿੰਗ ਵੀਡੀਓ ਰਾਹੀਂ ਲਾਂਚ ਕੀਤਾ ਹੈ। ਇਹ ਸਮਾਰਟਫੋਨ ਪਿਛਲੇ ਸਾਲ ਅਗਸਤ ’ਚ ਲਾਂਚ ਹੋਏ Realme 5 ਦਾ ਹੀ ਡਾਊਨਗ੍ਰੇਡ ਵਰਜ਼ਨ ਹੈ। 5i ਨੂੰ ਇਸ ਹਫਤੇ ਦੀ ਸ਼ੁਰੂਆਤ ’ਚ ਵਿਅਤਨਾਮ ’ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਕਵਾਡ ਰੀਅਰ ਕੈਮਰਾ ਸੈੱਟਅਪ ਅਤੇ 5,000mAh ਦੀ ਬੈਟਰੀ ਹੈ। ਇਸ ਨਵੇਂ ਸਮਾਰਟਫੋਨ ਦਾ ਮੁਕਾਬਲਾ ਬਾਜ਼ਾਰ ’ਚ ਰੈੱਡਮੀ ਨੋਟ 8 ਅਤੇ ਸੈਮਸੰਗ ਗਲੈਕਸੀ ਐੱਮ20 ਨਾਲ ਹੋਵੇਗਾ।
ਕੀਮਤ ਤੇ ਲਾਂਚ ਆਫਰਜ਼
Realme 5i ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਇਹ ਕੀਮਤ ਸਿੰਗਲ 4ਜੀ.ਬੀ. ਰੈਮ+64ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਗਾਹਕਾਂ ਨੂੰ ਇਹ ਸਮਾਰਟਫੋਨ ਐਕਵਾ-ਬਲਿਊ ਅਤੇ ਫਾਰੈਸਟ ਗ੍ਰੀਨ ਕਲਰ ਆਪਸ਼ਨ ’ਚ ਮਿਲੇਗਾ। ਇਸ ਦੀ ਵਿਕਰੀ 15 ਜਨਵਰੀ, ਦਿਨ ਬੁੱਧਵਾਰ ਤੋਂ ਸ਼ੁਰੂ ਹੋਵੇਗੀ। 15 ਜਨਵਰੀ ਨੂੰ ਸੇਲ ਦੀ ਸ਼ੁਰੂਆਤ ਦੁਪਹਿਰ 12 ਵਜੇ ਤੋਂ ਹੋਵੇਗੀ। ਗਾਹਕ ਇਸ ਨੂੰ ਫਲਿਪਕਾਰਟ ਅਤੇ ਰਿਅਲਮੀ ਦੀ ਵੈੱਬਸਾਈਟ ਤੋਂ ਖਰੀਦ ਸਕਣਗੇ।
ਲਾਂਚ ਆਫਰਜ਼ ਦੀ ਗੱਲ ਕਰੀਏ ਤਾਂ Realme 5i ਦੇ ਨਾਲ ਜਿਓ ਗਾਹਕਾਂ ਨੂੰ 7,550 ਰੁਪਏ ਦੇ ਫਾਇਦੇ ਮਿਲਣਗੇ। ਨਾਲ ਹੀ MobiKwik ਰਾਹੀਂ 10 ਫੀਸਦੀ ਸੁਪਰਕੈਸ਼ ਵੀ ਗਾਹਕਾਂ ਨੂੰ ਮਿਲੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ Cashify ਰਾਹੀਂ ਐਡੀਸ਼ਨਲ ਐਕਸਚੇਂਜ ਡਿਸਕਾਊਂਟ ਦਾ ਵੀ ਫਾਇਦਾ ਹੋਵੇਗਾ। ਦੱਸ ਦੇਈਏ ਕਿ Realme 5 ਨੂੰ ਭਾਰਤ ’ਚ 9,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਸੀ।
ਫੀਚਰਜ਼
ਸਮਾਰਟਫੋਨ ਐਂਡਰਾਇਡ 9 ਪਾਈ ਬੇਸਡ ਕਲਰ ਓ.ਐੱਸ. 6.1 ’ਤੇ ਚੱਲਦਾ ਹੈ ਅਤੇ ਇਸ ਵਿਚ 269PPi ਪਿਕਸਲ ਡੈਨਸਿਟੀ ਅਤੇ 20:9 ਆਸਪੈਕਟ ਰੇਸ਼ੀਓ ਦੇ ਨਾਲ 6.52-ਇੰਚ ਐੱਚ.ਡੀ.+ (720x1600 ਪਿਕਸਲ) ਡਿਸਪਲੇਅ ਹੈ। ਨਾਲ ਹੀ ਇਸ ਡਿਸਪਲੇਅ ਪੈਨਲ ’ਚ ਪ੍ਰੋਟੈਕਸ਼ਨ ਲਈ 2.5 ਡੀ ਕਰਵਡ ਕਾਰਨਿੰਗ ਗੋਰਿਲਾ ਗਲਾਸ 3 ਦੀ ਵੀ ਸੁਪੋਰਟ ਦਿੱਤੀ ਗਈ ਹੈ। ਇਸ ਸਮਾਰਟਫੋਨ ’ਚ 4 ਜੀ.ਬੀ. ਰੈਮ ਦੇ ਨਾਲ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਮੌਜੂਦ ਹੈ।
ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਲਈ Realme 5i ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਸੈੱਟਅਪ ’ਚ 12 ਮੈਗਾਪਿਕਸਲ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਵਾਈਡ ਐਂਗਲ ਕੈਮਰਾ, 2 ਮੈਗਾਪਿਕਸਲ ਪੋਟਰੇਟ ਕੈਮਰਾ ਅਤੇ 2 ਮੈਗਾਪਿਕਸਲ ਮੈਕ੍ਰੋ ਕੈਮਰਾ ਮੌਜੂਦ ਹੈ। ਸੈਲਫੀ ਲਈ ਫੋਨ ’ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Realme 5i ਦੀ ਇੰਟਰਨਲ ਮੈਮਰੀ 64 ਜੀ.ਬੀ. ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਥੇ 4G VoLTE, Wi-Fi, ਬਲੂਟੁੱਥ v5.0, GPS/ A-GPS, ਮਾਈਕਰੋ-USB ਅਤੇ ਇਕ 3.5mm ਹੈੱਡਫੋਨ ਜੈੱਕ ਦੀ ਸੁਪੋਰਟ ਦਿੱਤੀ ਗਈ ਹੈ। ਫੋਨ ’ਚ ਫਿੰਗਰਪ੍ਰਿੰਟ ਸੈਂਸਰ ਬੈਕ ’ਚ ਦਿੱਤਾ ਗਿਆ ਹੈ।
CES 'ਚ ਸ਼ੋਅਕੇਸ ਹੋਇਆ ਬੈਟਰੀ ਪਾਵਰਡ ਫਾਇਰ ਟਰੱਕ, ਤੰਗ ਗਲੀਆਂ ਵਿਚ ਵੀ ਆਸਾਨੀ ਨਾਲ ਬੁਝਾਏਗਾ ਅੱਗ
NEXT STORY