ਗੈਜੇਟ ਡੈਸਕ- ਰੀਚਾਰਜ ਪਲਾਨ ਮਹਿੰਗੇ ਹੋਣ ਕਾਰਨ ਸਿਮ ਚਾਲੂ ਰੱਖਣਾ ਵੀ ਮਹਿੰਗਾ ਹੁੰਦਾ ਜਾ ਰਿਹਾ ਹੈ। ਖ਼ਾਸ ਤੌਰ 'ਤੇ ਜੇਕਰ ਤੁਸੀਂ 2 ਸਿਮ ਕਾਰਡ ਦਾ ਇਸਤੇਮਾਲ ਕਰਦੇ ਹੋ। ਦੇਸ਼ ਦੀ ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਯੂਜ਼ਰਸ ਲਈ ਜ਼ਬਰਦਸਤ ਪਲਾਨ ਲੈ ਕੇ ਆਈ ਹੈ।
ਬੀਐੱਸਐੱਨਐੱਲ ਨੇ ਸਿਰਫ਼ 51 ਰੁਪਏ ਦਾ ਇਕ ਬੇਹੱਦ ਹੀ ਸਸਤਾ ਅਤੇ ਜ਼ਬਰਦਸਤ ਪ੍ਰੀਪੇਡ ਪਲਾਨ ਲਾਂਚ ਕਰ ਦਿੱਤਾ ਹੈ। ਇਹ ਇਕ ਫਰਸਟ ਰੀਚਾਰਜ ਕੂਪਨ (ਐੱਫਆਰਸੀ) ਪਲਾਨ ਹੈ। ਇਸ ਦਾ ਮਤਲਬ ਹੈ ਕਿ ਇਹ ਸ਼ਾਨਦਾਰ ਆਫ਼ਰ ਸਿਰਫ਼ ਨਵੇਂ ਸਿਮ ਕਾਰਡ ਲੈਣ ਵਾਲੇ ਗਾਹਕਾਂ ਲਈ ਹੀ ਉਪਲੱਬਧ ਹੋਵੇਗਾ ਅਤੇ ਪੁਰਾਣੇ ਗਾਹਕ ਇਸ ਦਾ ਲਾਭ ਨਹੀਂ ਚੁੱਕ ਸਕਣਗੇ।
28 ਦਿਨਾਂ ਦੀ ਰਹੇਗੀ ਵੈਲੀਡਿਟੀ
ਇਸ ਪਲਾਨ 'ਚ ਗਾਹਕਾਂ ਨੂੰ ਪੂਰੇ 28 ਦਿਨਾਂ ਦੀ ਲੰਬੀ ਸਰਵਿਸ ਵੈਲੀਡਿਟੀ ਮਿਲਦੀ ਹੈ। ਇਸ ਰੀਚਾਰਜ ਦਾ ਰੋਜ਼ ਦਾ ਖਰਚ ਸਿਰਫ਼ 1.82 ਰੁਪਏ ਪ੍ਰਤੀ ਦਿਨ ਦੇ ਨੇੜੇ-ਤੇੜੇ ਪਵੇਗਾ।
ਕਿਸੇ ਵੀ ਨੈੱਟਵਰਕ 'ਤੇ ਗੱਲ ਕਰਨ ਲਈ ਮਿਲੇਗੀ ਅਨਲਿਮਟਿਡ ਵੌਇਸ ਕਾਲਿੰਗ
ਪਲਾਨ ਦੇ ਅਧੀਨ 28 ਦਿਨਾਂ ਲਈ ਕਿਸੇ ਵੀ ਨੈੱਟਵਰਕ 'ਤੇ ਗੱਲ ਕਰਨ ਲਈ ਪੂਰੀ ਤਰ੍ਹਾਂ ਨਾਲ ਅਨਲਿਮਟਿਡ ਵੌਇਸ ਕਾਲਿੰਗ ਅਤੇ ਰੋਜ਼ 100 ਐੱਸਐੱਮਐੱਸ ਭੇਜਣ ਦੀ ਮੁਫ਼ਤ ਸਹੂਲਤ ਦਿੱਤੀ ਜਾ ਰਹੀ ਹੈ।
ਡੇਲੀ ਮਿਲੇਗਾ 2ਜੀਬੀ ਡਾਟਾ
ਇੰਟਰਨੈੱਟ ਦੇ ਸ਼ੌਕੀਨਾਂ ਲਈ ਇਸ 'ਚ ਰੋਜ਼ 2ਜੀਬੀ ਦਾ ਹਾਈ ਸਪੀਡ ਡਾਟਾ ਦਿੱਤਾ ਜਾ ਰਿਹਾ ਹੈ ਯਾਨੀ ਪੂਰੇ 28 ਦਿਨਾਂ ਦੀ ਵੈਲੀਡਿਟੀ ਦੌਰਾਨ ਤੁਹਾਨੂੰ ਇਸ ਸਸਤੇ ਪਲਾਨ 'ਚ ਕੁੱਲ 56ਜੀਬੀ ਡਾਟਾ ਵੀ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
iPhone ਦੀ ਇਸ ਸਮੱਸਿਆ ਨੇ ਯੂਜ਼ਰ ਕੀਤੇ ਪ੍ਰੇਸ਼ਾਨ ! ਇਸ ਸੈਟਿੰਗ ਨਾਲ ਹੋਵੇਗੀ ਪ੍ਰੇਸ਼ਾਨੀ ਦੂਰ
NEXT STORY