ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਰੀਅਲਮੀ ਸੀ ਨੂੰ ਟੱਕਰ ਦੇਣ ਲਈ ਰੈੱਡਮੀ 8ਏ ਡਿਊਲ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ’ਚ 5,000mAh ਦੀ ਬੈਟਰੀ, ਐੱਚ.ਡੀ. ਡਿਸਪਲੇਅ ਅਤੇ ਦਮਦਾਰ ਪ੍ਰੋਸੈਸਰ ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਨੇ 10,000 ਅਤੇ 20,000 ਐੱਮ.ਏ.ਐੱਚ. ਦੀ ਬੈਟਰੀ ਵਾਲੇ ਪਾਵਰਬੈਂਕ ਵੀ ਪੇਸ਼ ਕੀਤੇ ਹਨ। ਉਥੇ ਹੀ ਗਾਹਕ ਇਸ ਫੋਨ ਨੂੰ ਸਕਾਈ ਵਾਈਟ, ਸੀ ਬਲਿਊ ਅਤੇ ਮਿਡਨਾਈਟ ਗ੍ਰੇਅ ਕਲਰ ਦੇ ਨਾਲ ਖਰੀਦ ਸਕਣਗੇ।
ਕੀਮਤ
ਕੰਪਨੀ ਨੇ ਇਸ ਫੋਨ ਨੂੰ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਦੇ ਨਾਲ ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਦੇ ਪਹਿਲੇ ਵੇਰੀਐਂਟ ਦੀ ਕੀਮਤ 6,499 ਰੁਪਏ ਅਤੇ ਦੂਜੇ ਵੇਰੀਐਂਟ ਦੀ ਕੀਮਤ 6,999 ਰੁਪਏ ਰੱਖੀ ਹੈ। ਉਥੇ ਹੀ ਇਸ ਫੋਨ ਦੀ ਸੇਲ 18 ਫਰਵਰੀ ਤੋਂ ਈ-ਕਾਮਰਸ ਸਾਈਟ ਐਮਾਜ਼ੋਨ ਅਤੇ ਕੰਪਨੀ ਦੀ ਅਧਿਕਾਰਤ ਸਾਈਟ ’ਤੇ ਸ਼ੁਰੂ ਹੋ ਜਾਵੇਗੀ।
ਫੀਚਰਜ਼
ਕੰਪਨੀ ਨੇ ਇਸ ਫੋਨ ’ਚ 6.22 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਹੈ, ਜਿਸ ਦਾ ਰੈਜ਼ੋਲਿਊਸ਼ਨ 1520x720 ਪਿਕਸਲ ਹੈ। ਨਾਲ ਹੀ ਸਕਰੀਨ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਫੋਨ ’ਚ ਬਿਹਤਰੀਨ ਪਰਫਾਰਮੈਂਸ ਲਈ ਕੁਆਲਕਾਮ ਸਨੈਪਡ੍ਰੈਗਨ 439 ਐੱਸ.ਓ.ਸੀ. ਮਿਲਿਆ ਹੈ। ਉਥੇ ਹੀ ਇਹ ਫੋਨ ਲੇਟੈਸਟ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।
ਕੈਮਰਾ
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਸੈਂਸਰ ਮੌਜੂਦ ਹੈ। ਇਸ ਤੋਂ ਇਲਾਵਾ ਫੋਨ ’ਚ ਫਰੰਟ ’ਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ।
ਬੈਟਰੀ
ਕੁਨੈਕਟੀਵਿਟੀ ਦੇ ਲਿਹਾਜ ਨਾਲ ਕੰਪਨੀ ਨੇ ਇਸ ਫੋਨ ’ਚ ਵਾਈ-ਫਾਈ, ਜੀ.ਪੀ.ਐੱਸ., ਬਲੂਟੁੱਥ ਅਤੇ ਯੂ.ਐੱਸ.ਬੀ. ਪੋਰਟ ਟਾਈਪ-ਸੀ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਫੋਨ ’ਚ 5,000mAh ਦੀ ਬੈਟਰੀ ਹੈ, ਜੋ 18 ਵਾਟ ਫਾਸਟ ਚਾਰਜਿੰਗ ਫੀਚਰ ਨਾਲ ਲੈਸ ਹੈ।
Paytm ਵੋਡਾਫੋਨ ਕੈਸ਼ਬੈਕ ਆਫਰ, ਮਿਲਣਗੇ 2500 ਰੁਪਏ ਤਕ ਦੇ ਫਾਇਦੇ
NEXT STORY