ਗੈਜੇਟ ਡੈਸਕ– ਚੀਨੀ ਸਮਾਰਟਫੋਨ ਬ੍ਰਾਂਡ ਰੈੱਡਮੀ ਨੇ ਆਪਣੀ ਪ੍ਰਸਿੱਧ ਕੇ-ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਨਵੇਂ ਫੋਨ Redmi K50i ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਰੈੱਡਮੀ ਨੇ ਲੰਬੇ ਸਮੇਂ ਬਾਅਦ ਇਸ ਸੀਰੀਜ਼ ਦੀ ਵਾਪਸੀ ਕੀਤੀ ਹੈ।
Redmi K50i ਦੀ ਕੀਮਤ
Redmi K50i ਨੂੰ ਦੋ ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ, ਇਸਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 25,999 ਰੁਪਏ ਹੈ ਜਦਕਿ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 28,999 ਰੁਪਏ ਰੱਖੀ ਗਈ ਹੈ। Redmi K50i ਨੂੰ 23 ਜੁਲਾਈ ਤੋਂ ਰੈੱਡਮੀ ਦੀ ਅਧਿਕਾਰਤ ਵੈੱਬਸਾਈਟ, ਐੱਮ.ਆਈ. ਹੋਮ ਸਟੋਰ ਅਤੇ ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ। Redmi K50i ਦੇ ਲਾਂਚ ਆਫਰ ਦੇ ਰੂਪ ’ਚ ਗਾਹਕ ICICI ਕਾਰਡ ’ਤੇ 3000 ਰੁਪਏ ਦਾ ਡਿਸਕਾਊਂਟ ਵੀ ਪਾ ਸਕਦੇ ਹਨ। ਫੋਨ ਨੂੰ ਤਿੰਨ ਰੰਗਾਂ- ਫੈਂਟਮ ਬਲਿਊ, ਸਟੇਲਥ ਬਲੈਕ ਅਤੇ ਕੁਇਕ ਸਿਲਵਰ ’ਚ ਲਾਂਚ ਕੀਤਾ ਗਿਆ ਹੈ।
Redmi K50i ਦੇ ਫੀਚਰਜ਼
Redmi K50i ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ IPC LCD ਡਿਸਪਲੇਅ ਦਿੱਤੀ ਗਈ ਹੈ ਜੋ 144Hz ਰਿਫ੍ਰੈਸ਼ ਰੇਟ ਅਤੇ 1080x2460 ਪਿਕਸਲ ਰੈਜ਼ੋਲਿਸ਼ਨ ਦੇ ਸਪੋਰਟ ਨਾਲ ਆਉਂਦੀ ਹੈ। Redmi K50i ’ਚ ਡਾਲਬੀ ਵਿਜ਼ਨ ਅਤੇ ਮੀਡੀਆਟੈੱਕ ਡਾਈਮੈਂਸਿਟੀ 8100 ਪ੍ਰੋਸੈਸਰ ਦਾ ਸਪੋਰਟ ਮਿਲਦਾ ਹੈ। ਫੋਨ ਐਂਡਰਾਇਡ 12 ਆਧਾਰਿਤ MIUI 13 ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਵਾਟਰ ਰੈਸਿਸਟੈਂਟ ਲਈ IP53 ਦੀ ਰੇਟਿੰਗ ਮਿਲਦੀ ਹੈ।
Redmi K50i ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਲੀ ਲੈੱਨਜ਼ 64 ਮੈਗਾਪਿਕਸਲ, ਦੂਜਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਮਿਲਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਫੋਨ ’ਚ 5080mAh ਦੀ ਬੈਟਰੀ ਮਿਲਦੀ ਹੈ ਜੋ 67W ਟਰਬੋ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 5G, 4G LTE, Wi-Fi, ਬਲੂਟੁੱਥ v5.3, GPS/A-GPS USB ਟਾਈਪ-ਸੀ ਅਤੇ ਫਿੰਗਰਪ੍ਰਿੰਟ ਸੈਂਸਰ ਵੀ ਮਿਲਦਾ ਹੈ।
Dell ਨੇ ਭਾਰਤ ’ਚ ਲਾਂਚ ਕੀਤਾ ਨਵਾਂ ਲੈਪਟਾਪ, ਮਿਲੇਗੀ 4K ਰੈਜ਼ੋਲਿਊਸ਼ਨ ਵਾਲੀ ਸਕਰੀਨ
NEXT STORY