ਗੈਜੇਟ ਡੈਸਕ– ਰਿਲਾਇੰਸ ਜਿਓ ਕੋਲ ਅਜਿਹੇ ਕਈ ਰੀਚਾਰਜ ਪਲਾਨ ਮੌਜੂਦ ਹਨ ਜਿਨ੍ਹਾਂ ’ਚ 2 ਜੀ.ਬੀ. ਡਾਟਾ ਰੋਜ਼ਾਨਾ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇਕ ਪਲਾਨ ਹੈ 444 ਰੁਪਏ ਵਾਲਾ ਜਿਸ ਵਿਚ 56 ਦਿਨਾਂ ਲਈ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਯਾਨੀ ਇਸ ਪਲਾਨ ’ਚ ਗਾਹਕਾਂ ਨੂੰ ਕੁਲ 112 ਜੀ.ਬੀ. ਡਾਟਾ ਮਿਲਦਾ ਹੈ। ਗੱਲ ਕਰੀਏ ਵੌਇਸ ਕਾਲਿੰਗ ਦੀ ਤਾਂ ਜਿਓ ਤੋਂ ਜਿਓ ਨੈੱਟਵਰਕ ’ਤੇ ਅਨਲਿਮਟਿਡ ਅਤੇ ਜਿਓ ਤੋਂ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 2,000 ਮਿੰਟ ਮਿਲਦੇ ਹਨ।
ਇਸ ਪੈਕ ’ਚ ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫ਼ਤ ਭੇਜੇ ਜਾ ਸਕਦੇ ਹਨ। ਇਸ ਤੋਂ ਇਲਾਵਾ ਜਿਓ ਐਪਸ ਦੀ ਸਬਸਕ੍ਰਿਪਸ਼ਨ ਵੀ ਇਸ ਰੀਚਾਰਜ ਪੈਕ ’ਚ ਮੁਫ਼ਤ ਮਿਲ ਰਹੀ ਹੈ। ਧਿਆਨ ’ਚ ਰਹੇ ਕਿ ਹਰ ਦਿਨ ਮਿਲਣ ਵਾਲੇ ਡਾਟਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64Kbps ਦੀ ਰਹਿ ਜਾਵੇਗੀ। ਇਸ ਤੋਂ ਇਲਾਵਾ ਗੱਲ ਕਰੀਏ 249 ਰੁਪਏ ਵਾਲੇ ਰੀਚਾਰਜ ਪੈਕ ਦੀ ਤਾਂ ਇਸ ਦੀ ਮਿਆਦ 28 ਦਿਨਾਂ ਦੀ ਹੈ। ਇਸ ਪੈਕ ’ਚ 2 ਜੀ.ਬੀ. ਡਾਟਾ ਰੋਜ਼ਾਨਾ ਦੇ ਹਿਸਾਬ ਨਾਲ ਕੁਲ 56 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ।
itel ਨੇ ਭਾਰਤ ’ਚ ਲਾਂਚ ਕੀਤਾ 20,000mAh ਦਾ ਪਾਵਰ ਬੈਂਕ, ਮਿਲੇਗੀ ਫਾਸਟ ਚਾਰਜਿੰਗ ਦੀ ਸੁਪੋਰਟ
NEXT STORY