ਬਸਤੀ- ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੀ ਇਕ ਘਟਨਾ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਥੇ ਪਿਤਾ ਦੀ ਲਾਸ਼ ਦੇਖਦੇ ਹੀ 15 ਸਾਲਾ ਪੁੱਤ ਦੀ ਵੀ ਮੌਤ ਹੋ ਗਈ। ਇਕ ਹੀ ਘਰ 'ਚੋਂ ਇਕੱਠੇ 2 ਅਰਥੀਆਂ ਉੱਠੀਆਂ ਤਾਂ ਪੂਰੇ ਪਿੰਡ 'ਚ ਮਾਤਮ ਪਸਰ ਗਿਆ।
ਘਰ ਦੀ ਨੀਂਹ ਭਰਦੇ ਸਮੇਂ ਹੋਏ ਬੇਹੋਸ਼
ਜਾਣਕਾਰੀ ਅਨੁਸਾਰ 50 ਸਾਲਾ ਜੋਤੀ ਪ੍ਰਕਾਸ਼ ਆਪਣੇ ਪਰਿਵਾਰ ਨਾਲ ਹੱਜਾਮ ਪਿੰਡ 'ਚ ਰਹਿੰਦੇ ਸਨ। ਉਨ੍ਹਾਂ ਦੀ ਪਤਨੀ ਗੁੜੀਆ (47) ਅਤੇ ਬੇਟਾ ਰਾਜ (15) ਸੀ। ਪ੍ਰਕਾਸ਼ ਦਾ ਛੋਟਾ ਬੇਟਾ 9 ਸਾਲ ਅਤੇ ਇਕ 6 ਸਾਲ ਦੀ ਧੀ ਵੀ ਹੈ। ਜੋਤੀ ਪ੍ਰਕਾਸ਼ ਐਤਵਾਰ ਸਵੇਰੇ 9 ਵਜੇ ਆਪਣੇ ਘਰ ਦੀ ਨੀਂਹ ਦੀ ਭਰਾਈ ਦਾ ਕੰਮ ਕਰ ਰਹੇ ਸਨ। ਨੀਂਹ ਭਰਦੇ ਸਮੇਂ ਪ੍ਰਕਾਸ਼ ਨੂੰ ਪਸੀਨਾ ਆਉਣ ਲੱਗਾ ਅਤੇ ਕੁਝ ਹੀ ਦੇਰ 'ਚ ਬੇਹੋਸ਼ ਹੋ ਕੇ ਡਿੱਗ ਗਏ।
ਪਿਤਾ ਦੀ ਲਾਸ਼ ਦੇਖ ਪੁੱਤ ਨੇ ਵੀ ਤੋੜਿਆ ਦਮ
ਘਰ ਵਾਲੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਵਿਚ ਪ੍ਰਕਾਸ਼ ਦੀ ਲਾਸ਼ ਜਿਵੇਂ ਹੀ ਘਰ ਪਹੁੰਚੀ, ਉਨ੍ਹਾਂ ਦਾ 15 ਸਾਲ ਦਾ ਬੇਟਾ ਬੇਹੋਸ਼ ਹੋ ਗਿਆ। ਪਿੰਡ ਵਾਲਿਆਂ ਦੀ ਮਦਦ ਨਾਲ ਪਰਿਵਾਰ ਵਾਲੇ ਬੇਟੇ ਨੂੰ ਲੈ ਕੇ ਤੁਰੰਤ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਡਾਕਟਰ ਨੇ ਦੱਸਿਆ ਕਿ ਬੇਟੇ ਦੀ ਮੌਤ ਸਦਮੇ ਕਾਰਨ ਹੋਈ ਹੈ। ਇਕ ਘਰ ਤੋਂ 2 ਅਰਥੀਆਂ ਨਿਕਲੀਆਂ ਤਾਂ ਇਲਾਕੇ 'ਚ ਕੋਹਰਾਮ ਮਚ ਗਿਆ।
ਪਿੰਡ ਵਾਲਿਆਂ ਦੀ ਮਦਦ ਨਾਲ ਕੀਤਾ ਗਿਆ ਅੰਤਿਮ ਸੰਸਕਾਰ
ਪਿੰਡ ਪ੍ਰਧਾਨ ਰਾਜਵੰਤ ਯਾਦਵ ਨੇ ਦੱਸਿਆ ਕਿ ਜੋਤੀ ਪ੍ਰਕਾਸ਼ ਦਾ ਪਰਿਵਾਰ ਆਰਥਿਕ ਰੂਪ ਨਾਲ ਕਮਜ਼ੋਰ ਹੈ। ਉਸ ਦਾ ਨਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਸੀ। ਮਕਾਨ ਦੇ ਨਿਰਮਾਣ ਲਈ ਉਸ ਨੂੰ ਆਵਾਸ ਮਨਜ਼ੂਰ ਹੋਇਆ ਸੀ। ਉਸੇ ਦੀ ਨੀਂਹ ਭਰਨ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਮੌਤ ਹੋ ਗਈ। ਪਿੰਡ ਵਾਲਿਆਂ ਦੀ ਮਦਦ ਨਾਲ ਬਾਪ ਅਤੇ ਬੇਟੇ ਦਾ ਅੰਤਿਮ ਸੰਸਕਾਰ ਕਰਵਾਇਆ ਗਿਆ ਅਤੇ ਹੋਰ ਵੀ ਮਦਦ ਹੋਵੇਗੀ, ਉਹ ਵੀ ਕਰਵਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ ਹੀ ਕਿਉਂ ਨਿਕਲ ਜਾਂਦੀ ਹੈ 'ਫ਼ੂਕ' ?
NEXT STORY