ਗੈਜੇਟ ਡੈਸਕ– ਜੇਕਰ ਤੁਸੀਂ ਆਪਣੇ ਫੋਨ ’ਚ ਇੰਸਟਾਲ ਚੀਨੀ ਐਪਸ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਡਿਲੀਟ ਕਰਨ ਦੀ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਗੂਗਲ ਪਲੇਅ ਸਟੋਰ ’ਤੇ ਇਕ Replace It ਨਾਂ ਦੀ ਭਾਰਤੀ ਐਪ ਮੁਹੱਈਆ ਕਰਵਾਈ ਗਈ ਹੈ ਜੋ ਨਾ ਸਿਰਫ਼ ਤੁਹਾਨੂੰ ਫੋਨ ’ਚ ਮੌਜੂਦ ਚੀਨੀ ਐਪਸ ਬਾਰੇ ਦੱਸੇਗੀ ਸਗੋਂ ਤੁਹਾਨੂੰ ਇਨ੍ਹਾਂ ਐਪਸ ਨੂੰ ਡਿਲੀਟ ਕਰਨ ਦਾ ਆਪਸ਼ਨ ਵੀ ਦੇਵੇਗੀ। ਇਸ ਐਪ ਨੂੰ ਹੁਣ ਤਕ ਹਜ਼ਾਰਾਂ ਉਪਭੋਗਤਾਵਾਂ ਨੇ ਡਾਊਨਲੋਡ ਕਰ ਲਿਆ ਹੈ। ਇਸ ਨੂੰ ਪਲੇਅਸਟੋਰ ’ਤੇ 4.9 ਸਟਾਰ ਦੀ ਰੇਟਿੰਗ ਵੀ ਮਿਲੀ ਹੋਈ ਹੈ। ਇਸ ਐਪ ਨੂੰ ਵਿਦਿਸ਼ਾ, ਮਹਾਰਾਸ਼ਟਰ ਦੇ ਰਹਿਣ ਵਾਲੇ ਅੰਕਿਤ ਅੱਗਰਵਾਲ ਨੇ ਤਿਆਰ ਕੀਤਾ ਹੈ।
ਵੱਖ-ਵੱਖ ਤਰ੍ਹਾਂ ਦੇ ਕਈ ਫੀਚਰਜ਼
Replace It ਐਪ ’ਚ ਉਪਭੋਗਤਾਵਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕਈ ਫੀਚਰਜ਼ ਮਿਲਦੇ ਹਨ। ਇਸ ਵਿਚ ਕਿਹੜੀ ਐਪ ਕਿਸ ਦੇਸ਼ ’ਚ ਬਣਾਈ ਗਈ ਹੈ ਇਸ ਦੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਇਹ ਐਪ ਯੂਜ਼ਰ ਨੂੰ ਚੀਨੀ ਐਪਸ ਵਰਗੇ ਫੀਚਰਜ਼ ਆਫਰ ਕਰਨ ਵਾਲੀਆਂ ਦੂਜੀਆਂ ਐਪਸ ਬਾਰੇ ਵੀ ਦੱਸਦੀ ਹੈ। ਫੋਨ ਸਕੈਨ ਕਰਨ ਤੋਂ ਬਾਅਦ ਰਿਪਲੇਸ ਇਟ ਟਿਕਟਾਕ ਐਪ ਨੂੰ ਚਾਈਨੀਜ਼ ਤਾਂ ਦੱਸਦੀ ਹੀ ਹੈ, ਨਾਲ ਹੀ ਉਸ ਵਰਗੇ ਫੀਚਰਜ਼ ਵਾਲੀਆਂ ਬੋਲੋ ਇੰਡੀਆ, ਮਿਤਰੋਂ ਅਤੇ ਰੋਪੋਸੋ ਐਪਸ ਨਾਲ ਉਸ ਨੂੰ ਰਿਪਲੇਸ ਕਰਨ ਦਾ ਸੁਝਾਅ ਵੀ ਦਿੰਦੀ ਹੈ।
ਮਿਲੀ ਬਾਰਕੋਡ ਸਕੈਨ ਕਰਨ ਦੀ ਆਪਸ਼ਨ
ਰਿਪਲੇਸ ਇਟ ’ਚ ਬਾਰਕੋਡ ਸਕੈਨਰ ਦਿੱਤਾ ਗਿਆ ਹੈ ਜੋ ਕਿ ਸਕੈਨ ਕਰਨ ਨਾਲ ਇਹ ਦੱਸ ਦਿੰਦਾ ਹੈ ਕਿ ਐਪ ਕਿਸ ਦੇਸ਼ ’ਚ ਬਣੀ ਹੈ। ਨਾਲ ਹੀ ਇਹ ਐਪ ਕੋਰੋਨਾ ਮਹਾਮਾਰੀ ਨਾਲ ਜੁੜੀ ਜਾਣਕਾਰੀ ਵੀ ਇਕ ਸੈਕਸ਼ਨ ’ਚ ਵਿਖਾ ਰਹੀ ਹੈ।
ਆਤਮ-ਨਿਰਭਰ ਮੁਹਿੰਮ ਨੂੰ ਮਿਲ ਰਿਹਾ ਉਤਸ਼ਾਹ
ਇਸ ਐਪ ਰਾਹੀਂ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੀ ਆਤਮ-ਨਿਰਭਰ ਮੁਹਿੰਮ ਨੂੰ ਵੀ ਉਤਸ਼ਾਹ ਦਿੱਤਾ ਜਾ ਰਿਹਾ ਹੈ। ਇਸ ਰਾਹੀਂ ਯੂਜ਼ਰ ਖੁਦ ਤੈਅ ਕਰ ਸਕਣਗੇ ਕਿ ਕਿਹੜੀ ਐਪ ਨੂੰ ਫੋਨ ’ਚ ਰੱਖਣਾ ਹੈ ਅਤੇ ਕਿਸ ਐਪ ਨੂੰ ਡਿਲੀਟ ਕਰਨਾ ਹੈ।
ਸ਼ਾਓਮੀ ਦੇ CEO ਨੇ ਸਾਂਝੇ ਕੀਤੇ ਆਪਣੇ 3 ਪਸੰਦੀਦਾ ਸਮਾਰਟਫੋਨ
NEXT STORY