ਗੈਜੇਟ ਡੈਸਕ– ਸੈਮਸੰਗ ਜਲਦ ਹੀ ਆਪਣੇ 6,000mAh ਦੀ ਬੈਟਰੀ ਵਾਲੇ Galaxy F41 ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ 8 ਅਕਤੂਬਰ ਨੂੰ ਅਧਿਕਾਰਤ ਤੌਰ ’ਤੇ ਲਾਂਚ ਕੀਤਾ ਜਾਵੇਗਾ। ਇਸ ਨੂੰ ਸਭ ਤੋਂ ਪਹਿਲਾਂ ਕੰਪਨੀ ਫਲਿਪਕਾਰਟ ਰਾਹੀਂ ਸੇਲ ਲਈ ਉਪਲੱਬਧ ਕਰੇਗੀ। ਲੀਕ ਕੀਤੀ ਗਈ ਤਸਵੀਰ ਤੋਂ ਪਤਾ ਚਲਦਾ ਹੈ ਕਿ ਇਹ ਫੋਨ Infinity-U ਨੌਚ ਡਿਜ਼ਾਇਨ ਅਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਏਗਾ। ਇਸ ਦੇ ਬੈਕ ਪੈਨਲ ’ਚ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੋਵੇਗਾ। ਦੱਸ ਦੇਈਏ ਕਿ ਇਹ ਫੋਨ F-ਸੀਰੀਜ਼ ਤਹਿਤ ਭਾਰਤ ’ਚ ਲਾਂਚ ਹੋਣ ਵਾਲਾ ਪਹਿਲਾ ਸਮਾਰਟਫੋਨ ਹੋਵੇਗਾ ਅਤੇ ਇਸ ਵਿਚ ਮੁੱਖ ਫੀਚਰ ਦੇ ਤੌਰ ’ਤੇ ਯੂਜ਼ਰਸ ਨੂੰ 6,000mAh ਦੀ ਬੈਟਰੀ ਮਿਲੇਗੀ।
Samsung Galaxy F41 ਦੇ ਲੀਕ ਹੋਏ ਫੀਚਰਜ਼
ਡਿਸਪਲੇਅ - 6.4 ਇੰਚ ਦੀ FHD+
ਰੈਮ - 6GB
ਸਟੋਰੇਜ - 64GB/128GB
ਪ੍ਰੋਸੈਸਰ - Exynos 9611
ਰੀਅਰ ਕੈਮਰਾ - ਟ੍ਰਿਪਲ ਰੀਅਰ ਕੈਮਰਾ ਸੈੱਟਅਪ
ਫਰੰਟ ਕੈਮਰਾ - 32MP
ਬੈਟਰੀ - 6,000mAh
ਬੁਲੇਟ ਨੂੰ ਟੱਕਰ ਦੇਣ ਆ ਰਿਹੈ ਹੋਂਡਾ ਦਾ ਨਵਾਂ ਮੋਟਰਸਾਈਕਲ, 30 ਸਤੰਬਰ ਨੂੰ ਹੋਵੇਗਾ ਲਾਂਚ
NEXT STORY