ਗੈਜੇਟ ਡੈਸਕ– ਸੈਮਸੰਗ ਨੇ ਨਿਊਯਾਰਕ ’ਚ ਹੋਏ ਇਕ ਈਵੈਂਟ ’ਚ ਆਪਣੇ ਦੋ ਨਵੇਂ ਸਮਾਰਟਫੋਨ ਗਲੈਕਸੀ ਨੋਟ 10 ਅਤੇ ਗਲੈਕਸੀ ਨੋਟ 10 ਪਲੱਸ ਲਾਂਚ ਕਰ ਦਿੱਤੇ ਹਨ। ਸੈਮਸੰਗ ਗਲੈਕਸੀ ਨੋਟ 10 ’ਚ 6.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਦੋਂਕਿ ਗਲੈਕਸੀ ਨੋਟ 10 ਪਲੱਸ ’ਚ 6.8 ਇੰਚ ਦੀ ਸਕਰੀਨ ਹੈ। ਇਨ੍ਹਾਂ ਦੋਵਾਂ ਪ੍ਰੀਮੀਅਮ ਸਮਾਰਟਫੋਨਜ਼ ’ਚ ਕਈ ਸਪੈਸੀਫਿਕੇਸ਼ੰਸ ਇਕੋ ਜਿਹੇ ਹਨ। ਜਦੋਂਕਿ ਡਿਸਪਲੇਅ, ਬੈਟਰੀ ਸਾਈਜ਼, ਰੈਮ ਅਤੇ ਇੰਟਰਨਲ ਸਟੋਰੇਜ ’ਚ ਫਰਕ ਹੈ। ਸੈਮਸੰਗ ਗਲੈਕਸੀ ਨੋਟ 10 ’ਚ 2280x1080 ਪਿਕਸਲ 401 ਪੀ.ਪੀ.ਆਈ. ਡਿਸਪਲੇਅ ਹੈ। ਉਥੇ ਹੀ ਗਲੈਕਸੀ ਨੋਟ 10 ਪਲੱਸ ’ਚ 3040x1440 ਪਿਕਸਲ 498 ਪੀ.ਪੀ.ਆਈ. ਡਿਸਪਲੇਅ ਹੈ।

ਗਲੈਕਸੀ ਨੋਟ 10 ਦਾ ਸਿਰਫ ਇਕ ਵੇਰੀਐਂਟ
ਸੈਮਸੰਗ ਗਲੈਕਸੀ ਨੋਟ 10 ਇੰਟਰਨੈਸ਼ਨਲ ਬਾਜ਼ਾਰ ’ਚ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਐੱਲ.ਟੀ.ਈ. ਵੇਰੀਐਂਟ ’ਚ ਹੀ ਉਪਲੱਬਧ ਹੋਵੇਗਾ। ਉਥੇ ਹੀ ਸੈਮਸੰਗ ਦੇ ਹੋਮ ਬਾਜ਼ਾਰ ’ਚ ਇਸ ਦਾ 5ਜੀ ਵੇਰੀਐਂਟ ਵੀ ਆਏਗਾ, ਜਿਸ ਵਿਚ 12 ਜੀ.ਬੀ. ਰੈਮ ਹੋਵੇਗੀ। ਗਲੈਕਸੀ ਨੋਟ 10 ’ਚ ਕੋਈ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਨਹੀਂ ਦਿੱਤਾ ਗਿਆ। ਉਥ ਹੀ ਗਲੈਕਸੀ ਨੋਟ 10 ਪਲੱਸ ’ਚ ਮਾਈਕ੍ਰੋ-ਐੱਸ.ਡੀ. ਕਾਰਡ ਹੋਵੇਗਾ, ਜੋ ਕਿ 1 ਟੀ.ਬੀ. ਤਕ ਦੀ ਸਟੋਰੇਜ ਨੂੰ ਸਪੋਰਟ ਕਰੇਗਾ। ਇਸ ਸਮਾਰਟਫੋਨ ’ਚ 12 ਜੀ.ਬੀ. ਰੈਮ ਦਿੱਤੀ ਗਈ ਹੈ ਅਤੇ ਇਹ 256 ਜੀ.ਬੀ., 512 ਜੀ.ਬੀ. ਦੇ ਬਿਲਟ-ਇਨ ਸਟੋਰੇਜ ਨਾਲ ਆਏਗਾ। ਦੱਖਣ ਕੋਰੀਆ ’ਚ ਇਸ ਦਾ 5ਜੀ ਵੇਰੀਐਂਟ ਵੀ ਆਏਗਾ।

ਗਲੈਕਸੀ ਨੋਟ 10 ਪਲੱਸ ’ਚ 4,300mAh ਦੀ ਬੈਟਰੀ
ਸੈਮਸੰਗ ਗਲੈਕਸੀ ਨੋਟ 10 ਅਤੇ ਨੋਟ 10 ਪਲੱਸ ਦੋਵੇਂ ਹੀ ਸਮਾਰਟਫੋਨਜ਼ ਓਰਾ ਗਲੋ, ਓਰਾ ਵਾਈਟ ਅਤੇ ਓਰਾ ਬਲੈਕ ਕਲਰ ’ਚ ਮਿਲਣਗੇ। ਗਲੈਕਸੀ ਨੋਟ 10 ’ਚ 3,500mAh ਦੀ ਬੈਟਰੀ ਦਿੱਤੀ ਗਈ ਹੈ। ਇਹ ਰੈੱਡ ਅਤੇ ਪਿੰਕ ਕਲਰ ਆਪਸ਼ਨ ’ਚ ਉਪਲੱਬਧ ਹੋਵੇਗਾ। ਉਥੇ ਹੀ ਗਲੈਕਸੀ ਨੋਟ 10 ਪਲੱਸ ’ਚ 4,300mAh ਦੀ ਬੈਟਰੀ ਹੈ। ਇਹ ਬਲਿਊ ਕਲਰ ਆਪਸ਼ਨ ’ਚ ਵੀ ਮਿਲੇਗਾ।

ਕੀਮਤ ਤੇ ਉਪਲੱਬਧਤਾ
ਸੈਮਸੰਗ ਗਲੈਕਸੀ ਨੋਟ 10 ਦੀ ਕੀਮਤ 949 ਡਾਲਰ (ਕਰੀਬ 67,400 ਰੁਪਏ) ਹੈ। ਉਥੇ ਹੀ ਗਲੈਕਸੀ ਨੋਟ 10 ਪਲੱਸ ਦੀ ਕੀਮਤ 1,099 ਡਾਲਰ (ਕਰੀਬ 78,100 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 256 ਜੀ.ਬੀ. ਵਾਲੇ ਵੇਰੀਐਂਟ ਦੀ ਹੈ। ਜਦੋਂਕਿ ਗਲੈਕਸੀ ਨਟ 10 ਪਲੱਸ ਦੇ 512 ਜੀ.ਬੀ. ਵਾਲੇ ਵੇਰੀਐਂਟ ਦੀ ਕੀਮਤ 1,199 ਡਾਲਰ (ਕਰੀਬ 85,200 ਰੁਪਏ) ਹੈ। ਅਮਰੀਕਾ ’ਚ ਇਨ੍ਹਾਂ ਸਮਾਰਟਫੋਨਜ਼ ਦਾ ਪ੍ਰੀ-ਆਰਡਰ 8 ਅਗਸਤ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਨ੍ਹਾਂ ਦੀ ਸ਼ਿਪਿੰਗ 23 ਅਗਸਤ ਤੋਂ ਚਾਲੂ ਹੋਵੇਗੀ। ਇਹ ਦੋਵੇਂ ਹੀ ਸਮਾਰਟਫੋਨ 20 ਅਗਸਤ ਨੂੰ ਭਾਰਤ ’ਚ ਲਾਂਚ ਹੋਣਗੇ। ਸੈਮਸੰਗ ਗਲੈਕਸੀ ਨੋਟ 10 ਅਤੇ ਗਲੈਕਸੀ ਨੋਟ 10 ਪਲੱਸ ’ਚ ਬਿਹਤਰ S-Pen Stylus ਦਿੱਤਾ ਗਿਆ ਹੈ। ਨਵਾਂ S-Pen ਹੁਣ ਏਅਰ ਜੈਸਚਰ ਨੂੰ ਸਪੋਰਟ ਕਰੇਗਾ।
Karbonn ਨੇ ਲਾਂਚ ਕੀਤੇ 4 ਨਵੇਂ ਫੀਚਰ ਫੋਨ, ਕੀਮਤ 700 ਰੁਪਏ ਤੋਂ ਸ਼ੁਰੂ
NEXT STORY