ਗੈਜੇਟ ਡੈਸਕ - ਸੈਮਸੰਗ ਸਮਾਰਟਫੋਨਾਂ ਦੀ ਕੀਮਤ 'ਚ ਇਕ ਵਾਰ ਫਿਰ ਵਾਧੇ ਦਾ ਜ਼ੋਕਰ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਕਿ ਇਸ 'ਚ ਗਲੈਕਸੀ ਏ ਸੀਰੀਜ਼ ਹੈਂਡਸੈੱਟ ਸ਼ਾਮਲ ਹੈ ਅਤੇ ਇਸ ਦੀ ਕੀਮਤ 'ਚ ਲਗਭਗ 4,800 ਰੁਪਏ ਤੱਕ ਦਾ ਵਾਧਾ ਹੋਇਆ ਹੈ। ਆਓ ਇਨ੍ਹਾਂ ਦੇ ਫੀਚਰਜ਼ ਬਾਰੇ ਵਿਸਥਾਰ ਨਾਲ ਜਾਣਦੇ ਹਾਂ। Samsung Galaxy A57 ਦੀ ਕੀਮਤ ਵਧ ਗਈ ਹੈ। ਦੱਸ ਦਈਏ ਕਿ 8/256GB ਵੇਰੀਐਂਟ ਦੀ ਪੁਰਾਣੀ ਕੀਮਤ 56,999 ਰੁਪਏ ਸੀ ਅਤੇ ਨਵੀਂ ਕੀਮਤ ਹੁਣ ਵਧਾ ਕੇ 59,999 ਰੁਪਏ ਕਰ ਦਿੱਤੀ ਗਈ ਹੈ। Samsung Galaxy A57 ਦੇ 12/256GB ਵੇਰੀਐਂਟ ਦੀ ਪਹਿਲਾਂ ਕੀਮਤ 62,499 ਰੁਪਏ ਸੀ ਅਤੇ ਹੁਣ ਇਸਦੀ ਨਵੀਂ ਕੀਮਤ 67,499 ਰੁਪਏ ਹੈ।
ਸੈਮਸੰਗ ਨੇ ਗਲੈਕਸੀ ਏ37 ਦੇ ਤਿੰਨੋਂ ਵੇਰੀਐਂਟ ਦੀ ਕੀਮਤ ਵਧਾ ਦਿੱਤੀ ਹੈ। 8/128GB ਵੇਰੀਐਂਟ ਦੀ ਕੀਮਤ, ਜਿਸਦੀ ਕੀਮਤ ਪਹਿਲਾਂ 41,999 ਰੁਪਏ ਸੀ, ਨੂੰ ਵਧਾ ਕੇ 43,999 ਰੁਪਏ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, 8/256GB ਵੇਰੀਐਂਟ ਦੀ ਕੀਮਤ 47,499 ਰੁਪਏ ਤੋਂ ਵਧਾ ਕੇ 50,499 ਰੁਪਏ ਕਰ ਦਿੱਤੀ ਗਈ ਹੈ। ਇਸ ਦੌਰਾਨ, ਟਾਪ-ਐਂਡ 12GB ਵੇਰੀਐਂਟ ਦੀ ਕੀਮਤ 52,999 ਰੁਪਏ ਤੋਂ ਵਧਾ ਕੇ ₹57,999 ਕਰ ਦਿੱਤੀ ਗਈ ਹੈ।
Samsung Galaxy A57 ਨੂੰ ਇਸ ਸਾਲ ਅਪ੍ਰੈਲ 'ਚ ਲਾਂਚ ਕੀਤਾ ਗਿਆ ਸੀ। ਇਸ 'ਚ 6.7-ਇੰਚ AMOLED+ ਡਿਸਪਲੇਅ ਹੈ ਜਿਸਦੀ ਰਿਫਰੈਸ਼ ਰੇਟ 120Hz ਹੈ। ਸਕਰੀਨ ਸੁਰੱਖਿਆ ਲਈ ਕੌਰਨਿੰਗ ਗੋਰਿਲਾ ਗਲਾਸ ਵਿਕਟਸ ਪਲੱਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ Exynos 1680 (4 nm) ਚਿੱਪਸੈੱਟ ਦੁਆਰਾ ਸੰਚਾਲਿਤ ਹੈ। Samsung Galaxy A57 ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅੱਪ ਹੈ। ਇਸ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਇਸ 'ਚ 12-ਮੈਗਾਪਿਕਸਲ ਦਾ ਅਲਟਰਾ-ਵਾਈਡ-ਐਂਗਲ ਕੈਮਰਾ ਅਤੇ 5-ਮੈਗਾਪਿਕਸਲ ਦਾ ਮੈਕਰੋ ਲੈਂਸ ਹੈ। 12-ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਗਿਆ ਹੈ।
Samsung Galaxy A37 'ਚ 6.7-ਇੰਚ ਦੀ ਸੁਪਰ AMOLED ਡਿਸਪਲੇਅ ਹੈ। ਇਸ ∩ਚ 120Hz ਰਿਫਰੈਸ਼ ਰੇਟ ਹੋਵੇਗਾ। ਇਸ 'ਚ ਸਕ੍ਰੀਨ ਸੁਰੱਖਿਆ ਲਈ ਕਾਰਨਿੰਗ ਗੋਰਿਲਾ ਵਿਕਟਸ ਪਲੱਸ ਹੋਵੇਗਾ। ਇਹ Exynos 1480 (4 nm) ਚਿੱਪਸੈੱਟ ਦੁਆਰਾ ਸੰਚਾਲਿਤ ਹੋਵੇਗਾ। ਸੈਮਸੰਗ ਗਲੈਕਸੀ ਏ37 ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿੱਚ 50-ਮੈਗਾਪਿਕਸਲ ਪ੍ਰਾਇਮਰੀ ਕੈਮਰਾ, 8-ਮੈਗਾਪਿਕਸਲ ਕੈਮਰਾ ਅਤੇ 5-ਮੈਗਾਪਿਕਸਲ ਕੈਮਰਾ ਸ਼ਾਮਲ ਹੈ।
8,560 mAh ਬੈਟਰੀ ਨਾਲ ਜਲਦ ਲਾਂਚ ਹੋਵੇਗਾ 5G ਫੋਨ ! ਜਾਣੋ ਫੀਚਰਜ਼ ਤੇ ਕੀਮਤ
NEXT STORY