ਮੁੰਬਈ, (ਭਾਸ਼ਾ)– ਦੂਰਸੰਚਾਰ ਕੰਪਨੀਆਂ ਵਲੋਂ ਫੀਸਾਂ ’ਚ ਵਾਧੇ ਨਾਲ ਉਨ੍ਹਾਂ ਦੇ ਆਪ੍ਰੇਟਿੰਗ ਲਾਭ ’ਚ ਘੱਟ ਤੋਂ ਘੱਟ 40 ਫੀਸਦੀ ਦਾ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰੀ ਬਕਾਏ ਦੇ ਭੁਗਤਾਨ ’ਤੇ ‘ਰੋਕ’ ਨਾਲ ਉਨ੍ਹਾਂ ਨੂੰ 5ਜੀ ਤਕਨਾਲੋਜੀ ’ਚ ਵਧੇਰੇ ਹਮਲਾਵਰ ਤਰੀਕੇ ਨਾਲ ਨਿਵੇਸ਼ ਕਰਨ ’ਚ ਮਦਦ ਮਿਲੇਗੀ। ਕ੍ਰਿਸਿਲ ਦੀ ਇਕ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ– ਹੁਣ ਨਹੀਂ ਕੱਟੇਗਾ ਤੁਹਾਡਾ ਟ੍ਰੈਫਿਕ ਚਾਲਾਨ, Google Maps ਦਾ ਇਹ ਫੀਚਰ ਕਰੇਗਾ ਤੁਹਾਡੀ ਮਦਦ
ਕ੍ਰਿਸਿਲ ਨੇ ਇਕ ਨੋਟ ’ਚ ਕਿਹਾ ਕਿ ਫੀਸ ਵਾਧੇ ਨਾਲ ਦੂਰਸੰਚਾਰ ਕੰਪਨੀਆਂ ਦੇ ਈ. ਬੀ. ਆਈ. ਟੀ. ਡੀ. ਏ. (ਟੈਕਸ, ਵਿਆਜ, ਡੈਪਰੀਸੀਏਸ਼ਨ ਅਤੇ ਅਮੋਰਟੀਜੇਸ਼ਨ ਤੋਂ ਪਹਿਲਾਂ ਦੀ ਕਮਾਈ) ਵਿਚ 40 ਫੀਸਦੀ ਤੱਕ ਵਾਧਾ ਹੋਵੇਗਾ ਅਤੇ ਨਾਲ ਹੀ ਸਰਕਾਰੀ ਬਕਾਏ ’ਤੇ ਰੋਕ ਨਾਲ ਉਹ ਵਧੇਰੇ ਹਮਲਾਵਰ ਤਰੀਕੇ ਨਾਲ 5ਜੀ ਤਕਨਾਲੋਜੀ ’ਚ ਨਿਵੇਸ਼ ਕਰ ਸਕਣਗੀਆਂ। ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਪ੍ਰੀਪੇਡ ਪਲਾਨ ਦੀਆਂ ਫੀਸਾਂ ’ਚ 25 ਫੀਸਦੀ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ, ਜਦ ਕਿ ਰਿਲਾਇੰਸ ਜੀਓ ਇਕ ਦਸੰਬਰ ਤੋਂ ਮੋਬਾਇਲ ਸੇਵਾਵਾਂ ਦੀ ਫੀਸ ’ਚ 21 ਫੀਸਦੀ ਤੱਕ ਦਾ ਵਾਧਾ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
ਕ੍ਰਿਸਿਲ ਦਾ ਮੰਨਣਾ ਹੈ ਕਿ ਇਸ ਨਾਲ ਦੂਰਸੰਚਾਰ ਕੰਪਨੀਆਂ ਦੀ ਪ੍ਰਤੀ ਗਾਹਕ ਔਸਤ ਕਮਾਈ (ਏ. ਆਰ. ਪੀ. ਯੂ.) ਵਿਚ ਅਨੁਮਾਨਿਤ 20 ਫੀਸਦੀ ਦਾ ਸੁਧਾਰ ਹੋਵੇਗਾ। ਇਸ ਨਾਲ ਵਿੱਤੀ ਸਾਲ 2022-23 ’ਚ ਉਨ੍ਹਾਂ ਦਾ ਆਪ੍ਰੇਟਿੰਗ ਲਾਭ ਇਕ ਲੱਖ ਕਰੋੜ ਰੁਪਏ ’ਤੇ ਪਹੁੰਚ ਜਾਵੇਗਾ। ਫੀਸ ਵਾਧੇ ਨਾਲ ਗਾਹਕਾਂ ਵਲੋਂ ਆਪਣੇ ਪਲਾਨ ਨੂੰ ਅਪਡੇਟ ਕਰਨ ਨਾਲ ਦੂਰਸੰਚਾਰ ਆਪ੍ਰੇਟਰਾਂ ਦਾ ਏ. ਆਰ. ਪੀ. ਯੂ. ਵਧੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਨਾਲ ਦੂਰਸੰਚਾਰ ਕੰਪਨੀਆਂ ਨੂੰ ਮੌਜੂਦਾ ਅਤੇ ਅਗਲੇ ਵਿੱਤੀ ਸਾਲਾਂ ’ਚ 5ਜੀ ਸੇਵਾਵਾਂ ਲਈ 1.5 ਤੋਂ 1.8 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਗੁੰਜਾਇਸ਼ ਮਿਲੇਗੀ।
ਇਹ ਵੀ ਪੜ੍ਹੋ– 18GB ਰੈਮ ਤੇ 1TB ਸਟੋਰੇਜ ਵਾਲਾ ਦੁਨੀਆ ਦਾ ਪਹਿਲਾ ਸਮਾਰਟਫੋਨ ਲਾਂਚ, ਜਾਣੋ ਕੀਮਤ
ਕਈ ਦੇਸ਼ਾਂ ’ਚ ਗੂਗਲ ਦੀ ਸੇਵਾ ਹੋਈ ਠੱਪ, ਯੂਜ਼ਰਸ ਨੂੰ ਮਿਲ ਰਿਹਾ error ਮੈਸੇਜ
NEXT STORY