ਜਲੰਧਰ- ਫਰੀ ਕਾਲਿੰਗ ਅਤੇ ਅਨਲਿਮਟਿਡ ਆਫਰ ਨਾਲ ਟੈਲੀਕਾਮ ਮਾਰਕੀਟ 'ਚ ਉਤਰੀ ਰਿਲਾਇੰਸ ਜਿਓ ਦਾ ਇਰਾਦਾ ਦੇਸ਼ ਦੇ ਮੋਬਾਇਲ ਟੈਲੀਫੋਨੀ ਮਾਰਕੀਟ ਦੇ ਅੱਧੇ ਹਿੱਸੇ 'ਤੇ ਕਬਜ਼ਾ ਕਰਨ ਦਾ ਹੈ। ਡਾਟਾ ਕੰਜੰਪਸ਼ਨ 'ਚ ਵਾਧਾ ਅਤੇ ਬਿਹਤਰ ਸਰਵਿਸ ਕਵਾਲਿਟੀ ਦੇ ਰਾਹੀ ਉਹ ਗਾਹਕਾਂ ਨੂੰ ਆਪਣੇ ਅਤੇ ਆਕਰਸ਼ਿਤ ਕਰ ਸਕਦੀ ਹੈ। ਜਿਓ ਨੇ ਐਨਾਲਿਸਟਸ ਨੂੰ ਦਿੱਤੇ ਗਏ ਪ੍ਰੋਜ਼ੇਂਟੇਸ਼ਨ 'ਚ ਕਿਹਾ ਹੈ ਕਿ ਉਸ ਦੇ ਮਾਰਕੀਟ ਸ਼ੇਅਰ ਐਕਸਪੈਂਸ਼ਨ ਪਲਾਨ 'ਚ ਡਾਟਾ ਸਭ ਤੋਂ ਅਹਿਮ ਹੈ। ਟੈਲੀਕਾਮ ਕੰਪਨੀ ਨੇ ਆਪਣਾ ਫਾਈਨੈਂਸ਼ਲ ਟਾਰਗੇਟ ਹਾਸਲ ਕਰਨ ਲਈ ਸਮਾਂ ਸੀਮਾ ਨਹੀਂ ਦੱਸੀ ਪਰ ਉਹ ਇਸ ਟੀਚੇ ਨੂੰ 2020-21 ਤੱਕ ਹਾਸਲ ਕੀਤੇ ਜਾਣ ਦੀ ਉਮੀਦ ਹੈ।
ਦਸੰਬਰ ਕੁਆਟਰ 'ਚ ਟੈਲੀਕਾਮ ਮਾਰਕੀਟ 'ਚ ਭਾਰਤੀ ਏਅਰਟੈੱਲ ਦਾ ਮਾਰਕੀਟ ਸ਼ੇਅਰ 33.1 ਫੀਸਦੀ, ਵੋਡਾਫੋਨ ਇੰਡੀਆ ਦਾ 23.5 ਫੀਸਦੀ ਅਤੇ ਆਈਡੀਆ ਸੈਸਲੂਲਰ ਦਾ 18.7 ਫੀਸਦੀ ਸੀ। ਬ੍ਰੋਕਰੇਜ ਫਰਮ HSBC ਦੇ ਮੁਤਾਬਕ ਇਸ ਤੋਂ ਬਾਅਦ ਟਾਟਾ ਟੈਲੀਸਰਵਿਸੇਜ਼ (ਟੀ. ਟੀ. ਐੱਸ. ਐੱਲ.), ਏਅਰਟੈੱਲ ਅਤੇ ਰਿਲਾਅਇੰਸ ਕਮਿਊਨੀਕੇਸ਼ੰਸ ਦਾ ਨੰਬਰ ਸੀ, ਜਿੰਨ੍ਹਾਂ ਮਾਰਕੀਟ ਸ਼ੇਅਰ ਕ੍ਰਮਵਾਰ 6.2 ਫੀਸਦੀ , 5.5 ਫੀਸਦੀ ਅਤੇ 4 ਫੀਸਦੀ ਰਿਹਾ। ਇਸ ਤਰ੍ਹਾਂ ਦਸੰਬਰ ਕਵਾਰਟ 'ਚ ਭਾਰਤੀ ਏਅਰਟੈੱਲ ਦਾ ਐਬੀਟਡਾ ਮਾਰਜਿਨ 36.7 ਫੀਸਦੀ ਅਤੇ ਆਈਡੀਆ ਸੈਲੂਲਰ ਦਾ ਇਹ ਆਂਕੜਾਂ 25 ਫੀਸਦੀ ਹੈ। ਸਤੰਬਰ ਤੱਕ 6 ਮਹੀਨੇ ਦੇ ਪੀਰੀਅਡ ਦੇ ਦੌਰਾਨ ਵੋਡਾਫੋਨ ਦਾ ਐਬੀਟਡਾ 29.6 ਫੀਸਦੀ ਸੀ। ਦੱਸ ਦਈਏ ਕਿ ਵੋਡਾਫੋਨ ਇੰਡੀਆ ਅਤੇ ਆਈਡੀਆ 'ਚ ਮਰਜ਼ਰ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
ਡੋਏਚੇ ਬੈਂਕ ਇਕੁਇਟੀ ਰਿਸਰਚ ਏਸ਼ੀਆ ਨੇ ਦੱਸਿਆ ਹੈ ਕਿ ਉਮੀਦਾਂ ਦੇ ਉਲਟ ਜਿਓ ਦਾ ਮੰਨਣਾ ਹੈ ਕਿ ARPU ਗ੍ਰੋਥ ਦੇ ਰਾਹੀ ਅਗਲੇ 5 ਸਾਲ 'ਚ ਇੰਡੀਅਨ ਟੈਲੀਕਾਮ ਮਾਰਕੀਟ ਦੀ ਗ੍ਰੋਥ 50 ਫੀਸਦੀ ਰਹੇਗੀ। ਜਿਓ ਨੂੰ ਡਾਟਾ ਯੀਲਡ ਤਕਰੀਬਨ 50GB ਦੇ ਕਰੀਬ ਸਥਿਰ ਹੋਣ ਦੀ ਉਮੀਦ ਹੈ। ਉਨ੍ਹਾਂ ਦੇ ਮੌਜੂਦਾ ਪਲਾਨ ਦੇ ਤਹਿਤ ਯੀਲਡ 30GB ਹੈ, ਜਿਸ ਦੇ ਭਵਿੱਖ 'ਚ ਵੱਧਣ ਦੀ ਉਮੀਦ ਹੈ। ਉਸ ਦਾ ਕਹਿਣਾ ਹੈ ਕਿ ਭਾਰਤ 'ਚ ਟੈਲੀਕਾਮ ਇੰਡਸਟਰੀ ਦਾ ਕੁੱਲ ਰੇਵੇਨਿਊ ਅਗਲੇ 3-4 ਸਾਲ 'ਚ 3 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
ਡਾਟਾ ਪਾਵਰ ਨਾਲ ਬਾਜ਼ਾਰ 'ਤੇ ਕਬਜ਼ਾ ਕਰੇਗਾ ਜੀਓ
NEXT STORY