ਇਟਲੀ(ਕੈਂਥ)- ਇਟਲੀ ਵਿੱਚ ਪਿਛਲੇ ਮਹੀਨਿਆਂ ਤੋਂ ਲਗਾਤਾਰ ਪਈ ਰਿਕਾਰਡ ਤੋੜ ਗਰਮੀ ਦਾ ਕਹਿਰ ਹੁਣ ਕੁੱਝ ਘਟ ਗਿਆ ਹੈ। ਤਾਪਮਾਨ ਦਾ ਪੱਧਰ ਹੇਠਾ ਆਉਣ ਨਾਲ ਲੋਕਾਂ ਨੇ ਅੱਤ ਦੀ ਗਰਮੀ ਤੋਂ ਸੁੱਖ ਦਾ ਸਾਹ ਲਿਆ ਹੈ।ਪਿਛਲੇ ਦਿਨੀ ਹੋਈ ਬਾਰਿਸ਼ ਕਾਰਨ ਵੀ ਮਾਹੌਲ ਸੁਖਾਵਾਂ ਹੋਇਆ ਹੈ। ਅਤੇ ਸੇਵੇਰੇ ਸ਼ਾਮ ਹਲਕੀ ਠੰਢ ਵੀ ਹੋਣ ਲੱਗ ਪਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਗੁੰਮਸ਼ੁਦਾ ਜਵਾਕ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲਣਗੇ 10 ਲੱਖ ਡਾਲਰ !
ਦੱਸਣਯੋਗ ਹੈ ਕਿ ਇਟਲੀ ਵਿੱਚ ਇਸ ਵਾਰ ਹੱਦੋਂ ਵੱਧ ਪਈ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਸੀ ਅਤੇ ਗਰਮੀ ਦੇ ਕਹਿਰ ਕਾਰਨ ਲੋਕਾਂ ਵਿੱਚ ਇਕ ਤਰ੍ਹਾਂ ਦੀ ਹਾਹਾਕਾਰ ਮੱਚੀ ਪਈ ਸੀ। ਗਰਮੀ ਦੀ ਤਪਸ਼ ਨਾ ਸਹਾਰਦਿਆਂ ਸੈਂਕੜੇ ਜਾਨਾਂ ਵੀ ਗਈਆਂ। ਦੂਜੇ ਪਾਸੇ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਕਾਰਨ ਵੀ ਸੈਲਾਨੀ ਵਾਪਿਸ ਜਾਣਾ ਸ਼ੁਰੂ ਹੋ ਗਏ ਹਨ ਅਤੇ ਇੱਥੋਂ ਦੇ ਸਮੁੰਦਰੀ ਤੱਟਾਂ ਤੋਂ ਰੌਣਕ ਪਰਤਣ ਲੱਗ ਪਈ ਹੈ। ਸਮੁੰਦਰੀ ਤੱਟਾਂ ਤੇ ਸੁੰਨਮਸਾਨ ਛਾ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੋਰਾਹੇ 'ਤੇ ਪਾਕਿਸਤਾਨ ! ਰਣਨੀਤਕ ਅਣਗਹਿਲੀ ਤੇ ਵਧਦੀ ਮਹਿੰਗਾਈ ਕਾਰਨ ਦੇਸ਼ 'ਚ ਆਰਥਿਕ ਤੇ ਸਿਆਸੀ ਸੰਕਟ
NEXT STORY