ਗੈਜੇਟ ਡੈਸਕ - Vivo ਜਲਦ ਹੀ ਆਪਣਾ ਇਕ ਨਵਾਂ 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਦਾ ਇਹ ਫੋਨ Vivo T6x 5G ਵਜੋਂ ਜਾਣਿਆ ਜਾਵੇਗਾ। ਆਉਣ ਵਾਲਾ ਇਹ ਸਮਾਰਟਫੋਨ ਕਥਿਤ ਤੌਰ 'ਤੇ ਭਾਰਤੀ ਸਰਟੀਫਿਕੇਸ਼ਨ 'ਤੇ ਦੇਖਿਆ ਗਿਆ ਹੈ। ਇਹ ਫੋਨ Vivo T5x 5G ਦਾ ਸਕਸੈਸਰ ਹੋਣ ਦੀ ਉਮੀਦ ਹੈ। ਆਉਣ ਵਾਲਾ ਵੀਵੋ ਦਾ ਇਹ ਸਮਾਰਟਫੋਨ ਕਾਫੀ ਚਰਚਾ 'ਚ ਹੈ। ਇਸਨੂੰ ਬਲੂਟੁੱਥ SIG ਸਰਟੀਫਿਕੇਸ਼ਨ 'ਚ ਵੀ ਦੇਖਿਆ ਗਿਆ ਹੈ, ਜਿਸ ਨਾਲ ਫੋਨ ਦੇ ਕਈ ਫੀਚਰਜ਼ ਦਾ ਖੁਲਾਸਾ ਹੋਇਆ ਹੈ। ਆਓ ਇਸ ਫੋਨ ਬਾਰੇ ਬਾਕੀ ਜਾਣਕਾਰੀ ਹਾਸਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਇਹ ਸਮਾਰਟਫੋਨ ਕਦੋਂ ਲਾਂਚ ਹੋਵੇਗਾ।
Vivo T6x 5G ਲਾਂਚ ਤੋਂ ਪਹਿਲਾਂ ਭਾਰਤੀ ਸਰਟੀਫਿਕੇਸ਼ਨ 'ਚ ਦਿਖਾਈ ਦੇ ਰਿਹਾ ਹੈ। ਇਕ ਮਸ਼ਹੂਰ ਟਿਪਸਟਰ, ਐਨਵਿਨ, ਨੇ ਖੁਲਾਸਾ ਕੀਤਾ ਹੈ ਕਿ ਇਹ ਫੋਨ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਕ BIS ਸੂਚੀ 'ਚ ਦੇਖਿਆ ਗਿਆ ਹੈ। ਫੋਨ ਦਾ ਮਾਡਲ ਨੰਬਰ V2652 ਦੱਸਿਆ ਜਾ ਰਿਹਾ ਹੈ। ਇਹ ਫੋਨ ਪਹਿਲਾਂ ਵੀ ਬਲੂਟੁੱਥ SIG 'ਤੇ ਦੇਖਿਆ ਜਾ ਚੁੱਕਾ ਹੈ, ਜਿਸਦੇ ਮਾਡਲ ਨੰਬਰ ਵੀ ਇਸੇ ਤਰ੍ਹਾਂ ਹਨ। ਭਾਰਤੀ ਸਰਟੀਫਿਕੇਸ਼ਨਾਂ 'ਚ ਦਿਖਾਈ ਦੇਣ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਭਾਰਤ 'ਚ ਫੋਨ ਦੇ ਲਾਂਚ ਲਈ ਤਿਆਰੀ ਕਰ ਰਹੀ ਹੈ। Vivo T6x 5G ਦੇ ਫੀਚਰਜ਼ ਨੂੰ ਪਿਛਲੇ ਮਾਡਲ ਤੋਂ ਵੀ ਅਪਗ੍ਰੇਡ ਕੀਤਾ ਜਾ ਸਕਦਾ ਹੈ।
Vivo ਦੇ ਇਸ 5G ਫੋਨ 'ਚ 50MP ਡਿਊਲ ਕੈਮਰਾ ਸੈੱਟਅੱਪ ਹੋ ਸਕਦਾ ਹੈ। ਕੰਪਨੀ ਫੋਨ 'ਚ AI ਕੈਮਰਾ ਫੀਚਰਸ ਦਾ ਵੀ ਸਮਰਥਨ ਕਰ ਸਕਦੀ ਹੈ। ਇਸ 'ਚ ਵੱਡੀ ਬੈਟਰੀ ਅਤੇ ਤੇਜ਼ ਚਾਰਜਿੰਗ ਲਈ ਸਮਰਥਨ ਹੋਣ ਦੀ ਸੰਭਾਵਨਾ ਵੀ ਹੈ। ਪੁਰਾਣੇ ਮਾਡਲ ਦੇ ਫੀਚਰਜ਼ ਇਸ ਦਾ ਅੰਦਾਜ਼ਾ ਦੇ ਸਕਦੇ ਹਨ। ਇਸ ਫੋਨ 'ਚ 6.76-ਇੰਚ ਦੀ ਫੁੱਲ HD+ ਡਿਸਪਲੇਅ ਹੈ ਜਿਸਦੀ ਰਿਫਰੈਸ਼ ਰੇਟ 120Hz ਅਤੇ ਪੀਕ ਬ੍ਰਾਈਟਨੈੱਸ 1200 nits ਤੱਕ ਹੈ। ਇਹ ਫ਼ੋਨ ਇਕ ਔਕਟਾ-ਕੋਰ ਮੀਡੀਆਟੈੱਕ ਡਾਇਮੈਂਸਿਟੀ 7400 ਟਰਬੋ 4nm ਪ੍ਰੋਸੈਸਰ ਰਾਹੀਂ ਸੰਚਾਲਿਤ ਹੈ। ਇਸਨੂੰ ਧੂੜ ਅਤੇ ਪਾਣੀ ਪ੍ਰਤੀਰੋਧ ਲਈ IP68 + IP69 ਦਰਜਾ ਦਿੱਤਾ ਗਿਆ ਹੈ। ਇਹ ਫੋਨ 7200mAh ਬੈਟਰੀ ਨਾਲ ਲੈਸ ਹੈ ਜੋ 44W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੈਮਰੇ ਦੀ ਗੱਲ ਕਰੀਏ ਤਾਂ, ਫੋਨ 'ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ f/2.4 ਅਪਰਚਰ ਵਾਲਾ 2-ਮੈਗਾਪਿਕਸਲ ਦਾ ਡੇਪਥ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਸੁਰੱਖਿਆ ਲਈ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ।
ਲਾਂਚ ਤੋਂ ਪਹਿਲਾਂ ਹੀ ਧਾਕੜ ਫੋਨ ਦੇ ਕੈਮਰੇ ਦੇ ਫੀਚਰਜ਼ ਆਏ ਸਾਹਮਣੇ ! ਪੜ੍ਹੋ ਕੀ ਹੈ ਖ਼ਾਸ
NEXT STORY