ਗੈਜੇਟ ਡੈਸਕ—ਸੰਸਦੀ ਕਮੇਟੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਟਵੀਟਰ ਇੰਡੀਆ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਇਨ੍ਹਾਂ ਨੂੰ ਅਗਲੇ ਹਫਤੇ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੰਸਦੀ ਕਮੇਟੀ ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮੇਟੀ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਨਕਾਲੋਜੀ ਮੰਤਰਾਲਾ ਦੇ ਪ੍ਰਤੀਨੀਧੀਆਂ ਨੂੰ ਵੀ ਇਸ ਬੈਠਕ 'ਚ ਸ਼ਾਮਲ ਹੋਣ ਲਈ ਕਿਹਾ ਹੈ। ਇਹ ਬੈਠਕ 11 ਫਰਵਰੀ ਨੂੰ ਹੋਣੀ ਹੈ। ਇਸ 'ਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਭੇਦਭਾਵ ਦਾ ਮਾਮਲਾ ਵੀ ਚੁੱੱਕਿਆ ਜਾਵੇਗਾ। ਭਾਰਤੀ ਜਨਤਾ ਪਾਰਟੀ ਦੇ ਸੰਸਦ ਅਨੁਰਾਰ ਠਾਕੁਰ ਨੇ ਅਗਲੇ ਹਫਤੇ ਹੋਣ ਵਾਲੀ ਕਮੇਟੀ ਦੀ ਬੈਠਕ 'ਚ ਏਜੈਂਡੇ ਦੇ ਬਾਰੇ 'ਚ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟਵੀਟਰ ਇੰਡੀਆ ਦੇ ਪ੍ਰਤੀਨੀਧੀਆਂ ਨੂੰ ਇਸ ਮੁੱਦਿਆਂ 'ਤੇ ਆਪਣੇ ਵਿਚਾਰ ਰੱਖਣ ਲਈ ਕਮੇਟੀ ਦੇ ਸਾਹਮਣੇ ਪੇਸ਼ ਹੇਣ ਲਈ ਕਿਹਾ ਗਿਆ ਹੈ।
ਭਾਰਤੀ ਜਨਤਾ ਪਾਰਟੀ ਦੇ ਸੰਸਦ ਅਨੁਰਾਗ ਠਾਕੁਰ ਨੇ ਅਗਲੇ ਹਫਤੇ ਹੋਣ ਵਾਲੀ ਕਮੇਟੀ ਦੀ ਬੈਠਕ 'ਚ ਏਜੈਂਡੇ ਦੇ ਬਾਰੇ 'ਚ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟਵੀਟਰ ਇੰਡੀਆ ਦੇ ਪ੍ਰਤੀਨੀਧੀਆਂ ਨੂੰ ਇਸ ਮੁੱਦਿਆਂ 'ਤੇ ਆਪਣੇ ਵਿਚਾਰ ਰੱਖਣ ਲਈ ਕਮੇਟੀ ਦੇ ਸਾਹਮਣੇ ਪੇਸ਼ ਹੇਣ ਲਈ ਕਿਹਾ ਗਿਆ ਹੈ। ਅਨੁਰਾਗ ਠਾਕੁਰ ਨੇ ਆਮ ਜਨਤਾ ਨਾਲ ਵੀ ਇਸ ਮਾਮਲੇ 'ਚ ਵਿਚਾਰ ਅਤੇ ਸੁਝਾਅ ਮੰਗੇ ਹਨ। ਦੱਸ ਦੇਈਏ ਕਿ ਦੋ ਦਿਨ ਪਹਿਲੇ ਹੀ ਦੱਖਣੀਪੱਥੀ ਸੰਗਠਨ-ਯੂਥ ਫਾਰ ਸੋਸ਼ਲ ਮੀਡੀਆ ਡੇਮੋਕਰੇਸੀ ਦੇ ਮੈਂਬਰਾਂ ਨੇ ਟਵੀਟਰ ਦੇ ਕਾਰਜਕਾਲ ਤੋਂ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਦਾ ਦੋਸ਼ ਸੀ ਕਿ ਟਵੀਟਰ ਨੇ ਦੱਖਣੀ ਪੰਥ ਵਿਰੋਧ ਰੂਖ, ਆਖਤਿਆਰ ਕੀਤਾ ਹੈ ਅਤੇ ਉਨਾਂ ਦੇ ਟਵੀਟਰ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ।
ਸੰਗਠਨ ਦੇ ਕੁਝ ਲੋਕਾਂ ਨੇ ਇਸ ਦੇ ਬਾਰੇ 'ਚ ਅਨੁਰਾਗ ਠਾਕੁਰ ਨੂੰ ਵੀ ਚਿੱਠੀ ਲਿਖੀ ਸੀ। ਕਮੇਟੀ ਨੇ ਇਸ ਤੋਂ ਪਹਿਲੇ ਸੂਚਨਾ ਟੈਕਨਾਲੋਜੀ ਮੰਤਰਾਲਾ ਦੇ ਅਧਿਕਾਰੀਆਂ ਨੂੰ ਫੇਸਬੁੱਕ ਅਤੇ ਹੋਰ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੋਂ ਲਿਖਿਤ 'ਚ ਪ੍ਰਤੀਬੰਧਤਾ ਲੈਣ ਦਾ ਨਿਰਦੇਸ਼ ਦਿੱਤਾ ਸੀ ਕਿ ਉਨ੍ਹਾਂ ਦੇ ਮੰਚਾਂ ਦਾ ਇਸਤੇਮਾਲ ਭਾਰਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਨਹੀਂ ਕੀਤਾ ਜਾਵੇਗਾ। ਟਵੀਟਰ ਇੰਡੀਆ ਵਿਰੁੱਧ ਮਾਰਚ 'ਚ ਸ਼ਾਮਲ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਫਾਲੋ ਕਰਨ ਵਾਲਿਆਂ ਨੂੰ ਉਨ੍ਹਾਂ ਦਾ ਟਵੀਟ ਨਹੀਂ ਦਿਖਦਾ ਹੈ। ਇਸ ਦੇ ਨਾਲ ਹੀ ਦਾਅਵਾ ਹੈ ਕਿ ਲੈਫਟ ਵਿੰਗ ਦਾ ਟਵੀਟ ਬਿਨਾਂ ਫਾਲੋ ਕੀਤੇ ਹੋਏ ਵੀ ਦਿਖਦਾ ਰਹਿੰਦਾ ਹੈ।
60 ਫੀਸਦੀ ਮਾਪਿਆਂ ਨੂੰ ਨਹੀਂ ਪਤਾ ਇੰਟਰਨੈੱਟ 'ਤੇ ਕੀ ਦੇਖ ਰਿਹਾ ਬੱਚਾ
NEXT STORY