ਜਲੰਧਰ- ਯੂਜ਼ਰਜ਼ ਨੂੰ ਬਿਲਕੁਲ ਨਵਾਂ ਅਤੇ ਸ਼ਾਨਦਾਰ ਅਨੁਭਵ ਦੇਣ ਲਈ ਉਬਰ ਨੇ ਬੁੱਧਵਾਰ ਨੂੰ ਆਪਣੀ ਐਪਲੀਕੇਸ਼ਨ 'ਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਸ ਐਪ ਨੂੰ ਰੀਡਿਜ਼ਾਈਨ ਕਰਨ ਦੇ ਪਿੱਛੇ ਕੰਪਨੀ ਦਾ ਟੀਚਾ ਇਸ ਨੂੰ ਜ਼ਿਆਦਾ ਤੇਜ਼ ਅਤੇ ਸਮਾਰਟ ਬਣਾਉਣ ਦਾ ਹੈ। ਹੁਣ ਨਵੇਂ ਵਨ-ਟਚ ਡਿਜ਼ਾਈਨ ਫੀਚਰ ਦੇ ਨਾਲ ਇਹ ਐਪ ਪੂਰੀ ਤਰ੍ਹਾਂ ਬਦਲ ਗਿਆ ਹੈ।
ਐਪ ਨੂੰ ਲੈ ਕੇ ਉਬਰ ਦੀ ਸੀਨੀਅਰ ਪ੍ਰਾਡਕਟ ਮੈਨੇਜਰ ਨੇ ਕਿਹਾ ਹੈ ਕਿ ਅਸੀਂ ਨਵੀਂ ਉਬਰ ਐਪ ਤੁਹਾਡੇ ਹਿਸਾਬ ਨਾਲ ਡਿਜ਼ਾਈਨ ਕੀਤਾ ਹੈ। ਸਾਡਾ ਮੰਨਣਾ ਹੈ ਕਿ ਸਮਾਂ ਬਹੁਤ ਕੀਮਤੀ ਹੈ ਅਤੇ ਇਸ ਲਈ ਹਰ ਜਾਣਕਾਰੀ ਤੁਹਾਡੇ ਤੋਂ ਬਸ ਕੁਝ ਕਲਿੱਕ ਦੀ ਦੂਰੀ 'ਤੇ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਅਗੇ ਕਿਹਾ ਕਿ ਜ਼ਿਆਦਾਤਰ ਉਬਰ ਨਾਲ ਯਾਤਰਾ ਕਰਨ ਵਾਲੇ ਯੂਜ਼ਰ ਨੂੰ 'ਸ਼ਾਰਟਕਟ' ਦਿਖੇਗਾ ਜੋ ਅਨੁਮਾਨ ਲਗਾਉਂਦਾ ਹੈ ਕਿ ਤੁਸੀਂ ਕਿੱਥੇ ਜਾ ਸਕਦੇ ਹੋ।
Nokia ਨਾਲ ਮਿਲ ਕੇ Reliance Jio ਨੂੰ ਟੱਕਰ ਦੇਵੇਗੀ Airtel
NEXT STORY