ਬਿਜ਼ਨੈੱਸ ਡੈਸਕ - ਵਸਤੂ ਅਤੇ ਸੇਵਾ ਕਰ ਨੈੱਟਵਰਕ (ਜੀ. ਐੱਸ. ਟੀ. ਐੱਨ.) ਨੇ ਈ-ਵੇਅ ਬਿੱਲ ਸਿਸਟਮ ’ਚ ਪ੍ਰਸਤਾਵਿਤ ਬਦਲਾਵਾਂ ਨੂੰ ਅਗਲੇ ਹੁਕਮਾਂ ਤੱਕ ਟਾਲ ਦਿੱਤਾ ਹੈ। ਇਹ ਬਦਲਾਅ 1 ਅਗਸਤ ਤੋਂ ਲਾਗੂ ਹੋਣ ਵਾਲੇ ਸਨ। ਇੰਡਸਟਰੀ ਵੱਲੋਂ ਟੈਕਨੀਕਲ ਸਿਸਟਮ ਅਤੇ ਕਾਰੋਬਾਰੀ ਪ੍ਰਕਿਰਿਆਵਾਂ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਗਟਾਈਆਂ ਗਈਆਂ ਚਿੰਤਾਵਾਂ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਖੰਡ ਦੀ ਜਮ੍ਹਾਖੋਰੀ ’ਤੇ ਸਰਕਾਰ ਦਾ ਸ਼ਿਕੰਜਾ, ਅਗਸਤ ਤੋਂ ਲਾਗੂ ਹੋਵੇਗਾ ਨਿਯਮ, ਇਨ੍ਹਾਂ ਨੂੰ ਮਿਲੇਗੀ ਵਿਸ਼ੇਸ਼ ਛੋਟ
ਈ-ਵੇਅ ਬਿੱਲ ਜੀ. ਐੱਸ. ਟੀ. ਵਿਵਸਥਾ ਤਹਿਤ ਨਿਰਧਾਰਤ ਕੀਮਤ ਤੋਂ ਵੱਧ ਦੇ ਸਾਮਾਨ ਦੀ ਆਵਾਜਾਈ ਲਈ ਤਿਆਰ ਕੀਤਾ ਜਾਣ ਵਾਲਾ ਇਕ ਇਲੈਕਟ੍ਰਾਨਿਕ ਦਸਤਾਵੇਜ਼ ਹੈ। ਐਡਵਾਈਜ਼ਰੀ ’ਚ ਜੀ. ਐੱਸ. ਟੀ. ਐੱਨ. ਨੇ ਕਿਹਾ ਕਿ ਕਰਦਾਤਿਆਂ ਨੂੰ ਪਹਿਲਾਂ ਜਾਰੀ ਕੀਤੀ ਗਈ ਐਡਵਾਈਜ਼ਰੀ ਦੇ ਆਧਾਰ ’ਤੇ ਆਪਣੀਆਂ ਪ੍ਰਣਾਲੀਆਂ ’ਚ ਫਿਲਹਾਲ ਕੋਈ ਬਦਲਾਅ ਕਰਨ ਦੀ ਲੋੜ ਨਹੀਂ ਹੈ। ਅਗਲੀ ਸੂਚਨਾ ਮਿਲਣ ਤੱਕ ਮੌਜੂਦਾ ਵਿਵਸਥਾ ਹੀ ਲਾਗੂ ਰਹੇਗੀ।
ਇਹ ਵੀ ਪੜ੍ਹੋ : August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ
ਜੀ. ਐੱਸ. ਟੀ. ਐੱਨ. ਨੇ ਰੱਖਿਆ ਸੀ ਬਦਲਾਵਾਂ ਦਾ ਪ੍ਰਸਤਾਵ
ਜੀ. ਐੱਸ. ਟੀ. ਐੱਨ. ਨੇ 9 ਜੂਨ ਅਤੇ 17 ਜੂਨ ਨੂੰ ਜਾਰੀ ਐਡਵਾਈਜ਼ਰੀ ਰਾਹੀਂ ਕਈ ਬਦਲਾਵਾਂ ਦਾ ਪ੍ਰਸਤਾਵ ਰੱਖਿਆ ਸੀ। ਇਨ੍ਹਾਂ ’ਚ ਬਿੱਲ-ਟੂ/ਸ਼ਿਪ-ਟੂ ਲੈਣ-ਦੇਣ ’ਚ ਸ਼ਿਪ-ਟੂ ਜੀ. ਐੱਸ. ਟੀ. ਆਈ. ਐੱਨ. ਦਰਜ ਕਰਨਾ ਲਾਜ਼ਮੀ ਸੀ। ਇਹ ਨਿਯਮ ਉਨ੍ਹਾਂ ਮਾਮਲਿਆਂ ’ਤੇ ਲਾਗੂ ਹੋਣਾ ਸੀ, ਜਿੱਥੇ ਚਲਾਨ ਇਕ ਵਿਅਕਤੀ ਦੇ ਨਾਂ ’ਤੇ ਜਾਰੀ ਕੀਤਾ ਜਾਂਦਾ ਹੈ ਪਰ ਸਾਮਾਨ ਕਿਸੇ ਹੋਰ ਵਿਅਕਤੀ ਨੂੰ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਜੀ. ਐੱਸ. ਟੀ. ਐੱਨ. ਨੇ ਸਾਮਾਨ ਦੀ ਡਲਿਵਰੀ ਤੋਂ ਬਾਅਦ ਈ-ਵੇਅ ਬਿੱਲ ਨੂੰ ਸਵੈ-ਇੱਛਾ ਨਾਲ ਬੰਦ ਕਰਨ ਦੀ ਸਹੂਲਤ ਦੇਣ ਦਾ ਵੀ ਪ੍ਰਸਤਾਵ ਰੱਖਿਆ ਸੀ। ਇਨ੍ਹਾਂ ਬਦਲਾਵਾਂ ਨਾਲ ਜੁੜੇ ਵਿਸਥਾਰਤ ਅਕਸਰ ਪੁੱਛੇ ਜਾਣ ਵਾਲੇ ਸਵਾਲ (ਐੱਫ. ਏ. ਕਿਊ.) 2 ਜੁਲਾਈ ਨੂੰ ਜਾਰੀ ਕੀਤੇ ਗਏ ਸਨ। ਜੀ. ਐੱਸ. ਟੀ. ਐੱਨ. ਨੇ ਕਿਹਾ ਕਿ ਪ੍ਰਸਤਾਵਿਤ ਬਦਲਾਵਾਂ ਨਾਲ ਜੁੜੀਆਂ ਸਾਰੀਆਂ ਐਡਵਾਈਜ਼ਰੀਆਂ ਅਤੇ ਐੱਫ. ਏ. ਕਿਊ. ਵੀ ਜੀ. ਐੱਸ. ਟੀ. ਪੋਰਟਲ ਤੋਂ ਹਟਾ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ
ਇਹ ਵੀ ਪੜ੍ਹੋ : 42 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਬਣੀ ਮਾਂ, ਗੁਰੂ ਪੂਰਨਿਮਾ 'ਤੇ ਕੀਤਾ ਬੱਚੇ ਦਾ ਸਵਾਗਤ
ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ
ਇਹ ਵੀ ਪੜ੍ਹੋ : ਬਾਜ਼ਾਰ 'ਚ ਜਲਦ ਨਜ਼ਰ ਆਉਣਗੇ 10-20 ਰੁਪਏ ਦੇ ਪਲਾਸਟਿਕ ਨੋਟ, ਜਾਣੋ ਕਾਗਜ਼ੀ ਨੋਟਾਂ ਦਾ ਕੀ ਹੋਵੇਗਾ
ਇਹ ਵੀ ਪੜ੍ਹੋ : ਅਗਸਤ ਮਹੀਨੇ ਤੋਂ ਬਦਲਣ ਵਾਲੇ ਹਨ ਕਈ ਕਈ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪ੍ਰਭਾਵ ਪਵੇਗਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹੁਣ ਸਕੂਲਾਂ ਦੇ ਅੰਦਰ-ਬਾਹਰ ਨਹੀਂ ਵਿਕੇਗਾ 'ਜੰਕ ਫੂਡ', ਇਸ ਸੂਬੇ ਦੀ ਸਰਕਾਰ ਨੇ ਬਦਲੇ ਨਿਯਮ
NEXT STORY