ਗੈਜੇਟ ਡੈਸਕ– ਵੋਡਾਫੋਨ ਲਗਾਤਾਰ ਆਪਣੇ ਗਾਹਕਾਂ ਦੀ ਜ਼ਰੂਰਤ ਦਿ ਹਿਸਾਬ ਨਾਲ ਪ੍ਰੀਪੇਡ ਪਲਾਨਜ਼ ’ਚ ਬਦਲਾਅ ਕਰ ਰਹੀ ਹੈ। ਹਾਲਹੀ ’ਚ ਕੰਪਨੀ ਨੇ 399 ਰੁਪਏ ਵਾਲੇ ਪਲਾਨ ’ਚ ਬਦਲਾਅ ਕੀਤਾ ਸੀ। ਕੰਪਨੀ ਨੇ ਇਸ ਵਿਚ ਡਾਟਾ ਦੇ ਫਾਇਦਿਆਂ ਨੂੰ ਘੱਟ ਕਰ ਦਿੱਤਾ ਹੈ, ਉਥੇ ਹੀ ਮਿਆਦ ਨੂੰ ਥੋੜਾ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ 396 ਰੁਪਏ ਵਾਲਾ ਇਕ ਨਵਾਂ ਪ੍ਰੀਪੇਡ ਪਲਾਨ ਵੀ ਪੇਸ਼ ਕੀਤਾ ਹੈ ਜਿਸ ਦੇ ਫਾਇਦੇ ਪੁਰਾਣੇ 399 ਰੁਪਏ ਵਾਲੇ ਪਲਾਨਜ਼ ਦੀ ਤਰ੍ਹਾਂ ਹੀ ਹਨ।
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਨਵੇਂ 396 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1.4 ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100SMS ਮਿਲਣਗੇ। ਇਸ ਪਲਾਨ ਦੀ ਮਿਆਦ 69 ਦਿਨਾਂ ਦੀ ਹੈ। ਇਸ ਤੋਂ ਇਲਾਵਾ ਇਸ ਪਲਾਨ ’ਚ ਗਾਹਕਾਂ ਨੂੰ ਵੋਡਾਫੋਨ ਪਲੇਅ ਐਪਸ ਦਾ ਸਬਸਕ੍ਰਿਪਸ਼ਨ ਵੀ ਮਿਲੇਗਾ। ਵੋਡਾਫੋਨ ਪਲੇਅ ਕੰਪਨੀ ਦਾ ਆਪਣਾ ਐਪਸ ਹੈ। ਇਸ ਵਿਚ 5,000 ਤੋਂ ਜ਼ਿਆਦਾ ਮੂਵੀਜ਼ ਅਤੇ 300 ਤੋਂ ਜ਼ਿਆਦਾ ਲਾਈਵ ਟੀਵੀ ਚੈਨਲਸ ਮਿਲਦੇ ਹਨ। ਵੋਡਾਫੋਨ ਪਲੇਅ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਫ੍ਰੀ ’ਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਭਾਰਤੀ ਏਅਰਟੈੱਲ ਨੇ ਆਪਣੇ 399 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਬਦਲਾਅ ਕੀਤਾ ਸੀ। ਇਸ 399 ਰੁਪਏ ਵਾਲੇ ਪਲਾਨ ’ਚ ਹੁਣ ਕੰਪਨੀ ਵਲੋਂ ਰੋਜ਼ਾਨਾ 1 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਪਿਲਾਂ ਇਸ ਪਲਾਨ ’ਚ ਰੋਜ਼ਾਨਾ 1.4 ਜੀ.ਬੀ. ਡਾਟਾ ਮਿਲਦਾ ਸੀ। ਨਾਲ ਹੀ ਇਸ ਪਲਾਨ ’ਚ ਹੁਣ ਸਾਰੇ ਗਾਹਕਾਂ ਨੂੰ 84 ਦਿਨਾਂ ਦੀ ਮਿਆਦ ਦਿੱਤੀ ਜਾ ਰਹੀ ਹੈ।
ਪਹਿਲਾਂ 399 ਰੁਪਏ ਵਾਲੇ ਓਪਨ ਮਾਰਕੀਟ ਪਲਾਨ ’ਚ ਰੋਜ਼ਾਨਾ 1.4 ਜੀ.ਬੀ. ਡਾਟਾ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100SMS ਦਿੱਤਾ ਜਾਂਦਾ ਹੈ। ਇਸ ਪਲਾਨ ਦੀ ਮਿਆਦ 70 ਦਿਨਾਂ ਦੀ ਸੀ। ਹਾਲਾਂਕਿ ਕੁਝ ਵੋਡਾਫੋਨ ਪ੍ਰੀਪੇਡ ਗਾਹਕਾਂ ਨੂੰ ਇਸ ਪਲਾਨ ’ਚ 84 ਦਿਨਾਂ ਦੀ ਮਿਆਦ ਮਿਲ ਰਹੀ ਸੀ। ਨਵਾਂ 396 ਰੁਪਏ ਵਾਲਾ ਪਲਾਨ ਨਵੇਂ 399 ਰੁਪਏ ਵਾਲੇ ਪਲਾਨ ਦੀ ਤਰ੍ਹਾਂ ਹੀ ਹੈ। ਇਸ ਵਿਚ ਸਿਰਫ 1 ਦਿਨ ਦੀ ਮਿਆਦ ਘੱਟ ਹੈ।
ਰੀਅਲਮੀ 3 ਤੋਂ ਬਾਅਦ ਅਪ੍ਰੈਲ 'ਚ ਕੰਪਨੀ ਲਾਂਚ ਕਰ ਸਕਦੀ ਹੈ ਇਸ ਦਾ ਪ੍ਰੋ ਵਰਜ਼ਨ
NEXT STORY