ਜਲੰਧਰ- ਸਵੀਡਿਸ਼ ਕਾਰ ਨਿਰਮਾਤਾ ਕੰਪਨੀ Volvo ਭਾਰਤ 'ਚ ਸੇਫਟੀ ਰੇਵੋਲੁਸ਼ਨ ਲਿਆਉਣ ਦੇ ਉਦੇਸ਼ ਨਾਲ ਰਾਡਾਰ-ਬੇਸਡ ਸੇਫਟੀ ਫੀਚਰਸ ਆਪਣੀ ਮੌਜੂਦਾ S90 ਲਕਜ਼ਰੀ ਸੇਡਾਨ 'ਚ ਦੇਣਾ ਚਾਹੁੰਦੀ ਹੈ। ਇਸ ਰਾਡਾਰ-ਬੇਸਡ ਸੇਫਟੀ ਫੀਚਰਸ 'ਚ ਪੈਡੇਸਟ੍ਰੀਅਨ, ਸਾਇਕਲਿਸਟ ਡਿਟੈਕਸ਼ਨ, ਲੇਨ ਕੀਪਿੰਗ ਅਸਿਸਟ, ਬਲਾਇੰਡ ਸਪਾਟ ਇਨਫਾਰਮੇਸ਼ਨ ਸਿਸਟਮ, ਆਟੋਮੇਟਿਕ ਬ੍ਰੇਕਿੰਗ ਅਤੇ ਅਡਾਪਟਿਵ ਕਰੂਜ਼ ਕੰਟਰੋਲ ਵਰਗੇ ਫੀਚਰਸ ਮਿਲਣਗੇ , ਪਰ ਇਨ੍ਹਾਂ ਨੂੰ ਯੂਜ਼ ਕਰਨ ਲਈ ਰਾਡਾਰ ਦੀ ਜ਼ਰੂਰਤ ਹੋਵੇਗੀ ।
ਆਟੋਕਾਰ ਇੰਡੀਆ ਦੀ ਇਕ ਰਿਪੋਰਟ ਦੇ ਮੁਤਾਬਕ ਵੋਲਵੋ ਆਟੋ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ Tom von Bonsdorff ਨੇ ਕਿਹਾ ਹੈ ਕਿ ਸਾਡਾ ਰਾਡਾਰ-ਬੇਸਡ ਸੇਫਟੀ ਸਿਸਟਮ XC90 ਕਾਰ 'ਚ ਸਟੈਂਡਰਡ ਕਿੱਟ ਦੀ ਤਰ੍ਹਾਂ ਕੰਮ ਕਰੇਗਾ, ਪਰ ਸਰਕਾਰ ਦੇ ਮਾਨਦੰਡਾਂ ਦੇ ਅਨੁਸਾਰ ਇਸ ਨੂੰ ਭਾਰਤ ਲਈ ਬੈਨ ਕੀਤਾ ਗਿਆ ਹੈ , ਹਾਲਾਂਕਿ ਅਸੀਂ ਆਪਣੀ ਕਾਰ ਦੇ ਮੌਜੂਦਾ ਮਾਡਲ 'ਚ ਇਸ ਸਿਸਟਮ ਦਾ ਹਾਰਡਵੇਅਰ ਇੰਸਟਾਲ ਕੀਤਾ ਗਿਆ ਹੈ ।
ਵੋਲਵੋ ਆਟੋ ਭਾਰਤੀ ਸਰਕਾਰ ਤੋਂ ਰਾਡਾਰ ਫਰਿੱਕਵੈਂਸਿਸ ਨੂੰ ਯੂਜ਼ ਕਰਨ ਲਈ ਆਫਿਸ਼ੀਅਲ ਕਲੀਅਰੇਂਸ ਮੰਗ ਰਹੀ ਹੈ ਅਤੇ ਜੇਕਰ ਵੋਲਵੋ ਨੂੰ ਸਰਕਾਰ ਵੱਲੋਂ ਹਰੀ ਬੱਤੀ ਮਿਲਦੀ ਹੈ ਤਾਂ ਇਸ ਕਾਰ ਨੂੰ ਯੂਜ਼ ਕਰਨ ਵਾਲੇ ਵਰਕਸ਼ਾਪਸ 'ਚ ਜਾ ਕੇ ਸਾਫਟਵੇਅਰ ਅਪਡੇਟ ਕਰਵਾ ਕੇ ਇਸ ਨਵੇਂ ਫੀਚਰਸ ਦੀ ਵਰਤੋਂ ਕਰ ਸਕਣਗੇ ।
ਇਹ ਟਿੱਪਸ ਬਣਾਉਣਗੇ ਤੁਹਾਡੇ ਸਮਾਰਟਫੋਨ ਦੇ ਕੈਮਰੇ ਹੋਰ ਵੀ ਸਮਾਰਟ
NEXT STORY