ਜਲੰਧਰ : ਨੈਵੀਗੇਸ਼ਨਲ ਐਪ Waze ਡਾਇਰੈਕਸ਼ਨ ਦਿਖਾਉਣ ਦੇ ਕੰਮ ਤਾਂ ਆਉਂਦੀ ਹੈ ਪਰ ਇਸ ਦੇ ਨਾਲ ਇਸ 'ਚ ਇਹ ਨਵਾਂ ਫੀਚਰ ਐਡ ਹੋਣ ਜਾ ਰਿਹਾ ਹੈ। ਅੰਕੜਿਆਂ ਦੇ ਮੁਤਾਬਿਕ 1990 ਤੋਂ ਹਰ ਸਾਲ 29 ਬੱਚੇ ਕਾਰ 'ਚ ਪੇਰੈਂਟਸ ਵੱਲੋਂ ਛੱਡ ਦਿੱਤੇ ਜਾਂਦੇ ਹਨ ਤੇ ਇਨ੍ਹਾਂ ਬੱਚਿਆਂ ਦੀ ਹੀਟ ਸਟ੍ਰੋਕ ਕਰਕੇ ਮੌਤ ਹੋ ਜਾਂਦੀ ਹੈ। ਇਸ ਗੱਲ ਨੂੰ ਧਿਆਨ 'ਚ ਰੱਖ ਕੇ ਹੀ ਵੇਜ਼ ਵੱਲੋਂ ਚਾਈਲਡ ਰਿਮਾਈਂਡਰ ਫੀਚਰ ਐਡ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਜਦੋਂ ਆਪਣੀ ਡੈਸਟੀਨੇਸ਼ਨ 'ਤੇ ਪਹੁੰਚੋਗੇ ਤਾਂ ਤੁਹਾਡੀ ਸਕ੍ਰੀਨ 'ਤੇ ਬੱਚੇ ਨੂੰ ਨਾਲ ਲੈ ਕੇ ਜਾਣ ਦਾ ਰਿਮਾਈਂਡਰ ਆਵੇਗਾ ਤਾਂ ਜੋ ਤੁਸੀਂ ਆਪਣੇ ਬੱਚੇ ਨੂੰ ਕਾਰ 'ਚ ਨਾ ਭੁਲ ਜਾਵੋ।
ਇਸ ਨੋਟੀਫਿਕੇਸ਼ਨ ਨੂੰ ਤੁਸੀਂ ਕਸਟਮਾਈਜ਼ ਵੀ ਕਰ ਸਕਦੇ ਹੋ ਤੇ ਬੱਚਿਆਂ ਦੇ ਇਲਾਵਾ ਕਿਸੇ ਹੋਰ ਚੀਜ਼ ਲਈ ਵੀ ਨੋਟੀਫਿਕੇਸ਼ਨ ਨੂੰ ਸੈੱਟ ਕਰ ਸਕਦੇ ਹੋ। ਇਹ ਵਰਜ਼ਨ ਅਜੇ ਆਪਣੇ ਬੀਟਾ ਵਰਜ਼ਨ 'ਚ ਹੈ ਤੇ ਕੁਝ ਏਰੀਆਜ਼ 'ਚ ਹੀ ਉਪਲੱਬਧ ਹੈ।
ਹੁਣ ਵਿਦੇਸ਼ਾਂ 'ਚ ਵੀ ਵਿਕੇਗੀ ਭਾਰਤੀ ਆਟੋਮੇਕਰ ਦੀ ਇਹ ਕਾਰ
NEXT STORY