ਜਲੰਧਰ : ਵਿਕੀਪੀਡੀਆ ਨੇ ਆਪਣੀ ਆਈ. ਓ. ਐੱਸ. ਐਪ 'ਚ ਨਵੀਆਂ ਅਪਡੇਟਸ ਐਡ ਕੀਤੀਆਂ ਸਨ ਤੇ ਇਨ੍ਹਾਂ ਨੂੰ ਐਂਡ੍ਰਾਇਡ ਪਲੈਟਫੋਰਮ 'ਤੇ ਵੀ ਅਪਲਾਈ ਕੀਤਾ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਵਿਕੀਪੀਡੀਆ ਨੇ ਆਪਣੀ ਐਪ ਨੂੰ ਇਕ ਵਾਰ ਫਿਰ ਰੀ-ਡਿਜ਼ਾਈਨ ਕੀਤਾ ਹੈ। ਇਸ ਐਪ ਨੂੰ ਅਨ-ਇੰਟ੍ਰਸਟਿਡ ਕੰਟੈਂਟ ਨੂੰ ਸਵਾਈਪ ਕਰਨ ਦੀ ਆਪਸ਼ਨ ਦੇ ਨਾਲ ਇਨਫਾਰਮੇਸ਼ਨ ਨੂੰ ਯੂਜ਼ਰ ਫ੍ਰੈਂਡਲੀ ਤਰੀਕੇ ਨਾਲ ਪ੍ਰੈਜ਼ੈਂਟ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਆਫਲਾਈਨ ਅਸੈਸ ਦੀ ਮਦਦ ਨਾਲ ਤੁਸੀਂ ਕੰਟੈਂਟ ਨੂੰ ਸੇਵ ਵੀ ਕਰ ਸਕਦੇ ਹੋ ਤੇ ਬਾਅਦ 'ਚ ਕਦੇ ਵੀ ਆਫਲਾਈਨ ਪੜ੍ਹ ਸਕਦੇ ਤਹੋ। ਇਸ ਨਵੀਂ ਅਪਡੇਟ 'ਚ ਪ੍ਰਿਵਿਊ ਫੀਚਰ ਵੀ ਦਿੱਤਾ ਗਿਆ ਹੈ। ਉਥੇ ਹੀ ਵੁਆਇਸ ਸਪੋਰਟ ਦੇ ਨਾਲ ਬਿਲਟ-ਇਨ ਸ਼ੇਅਰਿੰਗ ਇਸ ਐਪ ਨੂੰ ਹੋਰ ਵੀ ਇੰਟ੍ਰਸਟਿੰਗ ਬਣਾ ਦਿੰਦੀ ਹੈ।
ਕੁਝ ਫੀਚਰ ਜੋ ਇਸ ਅਪਡੇਟ 'ਚ ਐਡ ਕੀਤੇ ਗਏ ਹਨ :
-ਛੋਟੇ ਵਿਕੀਪੀਡੀਆ ਆਰਟੀਕਲਜ਼ ਦੀ ਸੁਵੀਧਾ
-ਦਿਨ 'ਚ ਟਾਪ 5 ਜ਼ਿਆਦਾ ਪੜ੍ਹੇ ਗਏ ਆਰਟੀਕਲਜ਼ ਦੀ ਜਾਣਕਾਰੀ
-ਫੀਡ ਦੇ ਨਾਲ ਐਡ ਕੀਤੀ ਗਈ ਸਰਚ ਬਾਰ
-ਐਡੀਟਰਜ਼ ਵੱਲੋਂ ਫੀਚਰ ਕੀਤੇ ਗਏ ਆਰਟੀਕਲਜ਼ ਦਾ ਅਸੈਸ
ਲਾਂਚ ਤੋਂ ਪਹਿਲਾਂ ਹੀ ਆਨਲਾਇਨ ਸਾਈਟ ' ਤੇ ਨਜ਼ਰ ਆਇਆ ਇਹ ਸਮਾਟਰਫੋਨ
NEXT STORY