ਬ੍ਰਹਮਪੁਰ (ਏਜੰਸੀ)- ਓਡੀਸ਼ਾ ਦੇ ਗੰਜਾਮ ਜ਼ਿਲ੍ਹੇ 'ਚ ਐਤਵਾਰ ਸਵੇਰੇ ਇਕ ਮੰਦਰ ਦੇ ਬਾਹਰ ਇਕ ਵਿਅਕਤੀ ਨੇ ਚਾਕੂ ਨਾਲ ਕਥਿਤ ਤੌਰ ’ਤੇ ਆਪਣੀ ਜੀਭ ਵੱਢ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੇਗੁਨੀਆਪਾੜਾ ਥਾਣਾ ਖੇਤਰ ਅਧੀਨ ਪੈਂਦੇ ਹੰਸਤੁਲੀ ਪਿੰਡ ਸਥਿਤ ਇਕ ਕਾਲੀ ਮੰਦਰ ਦੇ ਬਾਹਰ ਹੋਈ। ਪੁਲਸ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਕਿਰਨ ਪਾਤਰਾ (36) ਵਜੋਂ ਹੋਈ ਹੈ, ਉਹ 2 ਬੱਚਿਆਂ ਦਾ ਪਿਓ ਹੈ ਤੇ ਵਿਦੇਸ਼ ’ਚ ਮਜ਼ਦੂਰੀ ਕਰਦਾ ਸੀ।
ਪੁਲਸ ਮੁਤਾਬਕ, ਉਹ ਹਾਲ ਹੀ ’ਚ ਪਿੰਡ ਪਰਤਿਆ ਸੀ। ਪੁਲਸ ਨੇ ਦੱਸਿਆ ਕਿ ਐਤਵਾਰ ਸਵੇਰੇ ਮੰਦਰ ਆਏ ਸਥਾਨਕ ਲੋਕਾਂ ਨੇ ਉਸ ਨੂੰ ਮੰਦਰ ਦੇ ਗੇਟ ਕੋਲ ਗੰਭੀਰ ਹਾਲਤ ’ਚ ਖ਼ੂਨ ਨਾਲ ਲਥਪਥ ਪਿਆ ਵੇਖਿਆ ਅਤੇ ਉਸ ਦੇ ਪਰਿਵਾਰ ਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸਹੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਪਰ ਖਦਸ਼ਾ ਹੈ ਕਿ ਪਰਿਵਾਰਕ ਵਿਵਾਦ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਹੋਵੇਗਾ ਸੂਰਜ ਦਾ ਨਕਸ਼ਤਰ ਪਰਿਵਰਤਨ, 17 ਅਗਸਤ ਤੱਕ ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ
NEXT STORY