ਗੈਜੇਟ ਡੈਸਕ—ਚੀਨ ਦੀ ਕੰਪਨੀ ਸ਼ਾਓਮੀ ਨੇ ਹਾਲ ਹੀ 'ਚ ਆਪਣੀ Mi ਵਾਚ ਤੋਂ ਪਰਦਾ ਚੁੱਕਿਆ ਹੈ। ਕੰਪਨੀ ਨੇ ਹੁਣ ਆਪਣੇ ਪੋਰਟਫੋਲੀਓ ਨੂੰ ਵਧਾਉਂਦੇ ਹੋਏ ਬੱਚਿਆਂ ਲਈ Mi Rabbit Children Watch 2S ਲਾਂਚ ਕੀਤੀ ਹੈ। ਸ਼ਾਓਮੀ ਦੀ ਇਸ ਚਿਲਡਰਨ ਸਮਾਰਟਵਾਚ ਦੀ ਕੀਮਤ 199 ਯੁਆਨ (ਕਰੀਬ 2,000 ਰੁਪਏ) ਹੈ। ਰਾਊਂਡ ਪਲਾਸਟਿਕ ਬਾਡੀ ਵਾਲੀ ਇਸ ਵਾਚ 'ਚ ਬੈਸਿਕ ਸਮਾਰਟਵਾਚ ਦੇ ਸਾਰੇ ਫੀਚਰ ਦਿੱਤੇ ਗਏ ਹਨ। ਇਸ ਦਾ ਵਜ਼ਨ ਸਿਰਫ 44 ਗ੍ਰਾਮ ਹੈ। Mi Rabbit Children Watch 2S 'ਚ 1.3 ਇੰਚ ਦੀ ਕਲਰ ਟੱਚ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 240x240 ਪਿਕਸਲ ਹੈ।

ਵਾਚ ਦੱਸਦੀ ਹੈ ਯੂਜ਼ਰ ਦੀ ਸਟੀਕ ਲੋਕੇਸ਼ਨ
ਸ਼ਾਓਮੀ ਦੀ ਇਸ ਵਾਚ 'ਚ AMOLED ਦੀ ਜਗ੍ਹਾ ਆਈ.ਪੀ.ਐੱਸ. ਪੈਨਲ ਦਿੱਤਾ ਗਿਆ ਹੈ। ਇਹ ਵਾਚ IPX8 ਵਾਟਰਪਰੂਫ ਹੈ ਅਤੇ ਸੈਲੂਲਰ ਕਨੈਕਸ਼ਨ ਲਈ ਇਸ 'ਚ ਨੈਨੋ-ਸਿਮ ਸਲਾਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਚਿਲਡਰਨ ਸਮਾਰਟਵਾਚ 'ਚ Wi-Fi ਅਤੇ GPS ਨਾਲ ਸਿੰਗਲ ਲਾਊਡਸਪੀਕਰ ਦਿੱਤਾ ਗਿਆ ਹੈ। Mi ਰੈਬਿਟ ਚਿਲਡਰਨ Watch 2S ਆਰਟੀਫੀਅਸ਼ਲ ਇੰਟੈਲੀਜੰਸ ਰੀਅਲ-ਟਾਈਮ ਪੋਜ਼ੀਨਸ਼ਨਿੰਗ ਨੂੰ ਸਪੋਰਟ ਕਰਦੀ ਹੈ। ਵਾਚ ਦਾ ਇਹ ਫੀਚਰ ਯੂਜ਼ਰ ਦੀ ਸਟੀਕ ਲੋਕੇਸ਼ਨ ਦੱਸਦਾ ਹੈ ਅਤੇ ਇਹ ਇਨਡੋਰ ਸੈਟਿੰਗਸ 'ਚ ਵੀ ਕੰਮ ਕਰਦਾ ਹੈ। ਸ਼ਾਓਮੀ ਦੀ ਇਹ ਚਿਲਡਰਨ ਸਮਾਰਟਵਾਚ ਫਿਲਹਾਲ ਚੀਨ 'ਚ ਵਿਕਰੀ ਲਈ ਉਪਲੱਬਧ ਹੋ ਗਈ ਹੈ। ਦੂਜੀਆਂ ਮਾਰਕੀਟਸ 'ਚ ਇਹ ਕਦੋਂ ਉਪਲੱਬਧ ਹੋਵੇਗੀ ਇਸ ਦੇ ਬਾਰੇ 'ਚ ਕੰਪਨੀ ਨੇ ਅਜੇ ਕੁਝ ਨਹੀਂ ਕਿਹਾ ਹੈ।

ਚਿਲਡਰਨ ਵਾਚ 'ਚ ਇੰਟੀਗ੍ਰੇਟੇਡ ਏ.ਆਈ. ਅਸਿਸਟੈਂਟ
Mi ਰੈਬਿਟ ਚਿਲਡਰਨ Watch 2S 'ਚ 600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਸਟੈਂਡਬਾਏ ਟਾਈਮ 7 ਦਿਨ ਦਾ ਹੈ। ਇਸ ਵਾਚ 'ਚ ਸਾਈਲੈਂਟ ਫੀਚਰ ਵੀ ਦਿੱਤਾ ਗਿਆ ਹੈ। ਇਸ ਦੌਰਾਨ ਸਿਰਫ ਐੱਸ.ਓ.ਐੱਸ. ਮੈਸੇਜ ਅਤੇ ਟਾਈਮ ਚੈਕ ਕਰਨ ਦੀ ਸਹੂਲਤ ਮਿਲਦੀ ਹੈ। ਸ਼ਾਓਮੀ ਦੀ ਚਿਲਡਰਨ ਵਾਚ 'ਚ ਇੰਟੀਗ੍ਰੇਟੇਡ ਏ.ਆਈ.ਅਸਿਸਟੈਂਟ ਦਿੱਤਾ ਗਿਆ ਹੈ। ਅਸਿਸਟੈਂਟ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ 'ਚ ਮਦਦ ਕਰਦਾ ਹੈ। ਨਾਲ ਹੀ ਇਹ ਮਿਊਜ਼ਿਕ ਪਲੇਅਬਲੈਕ ਵੀ ਕਰ ਸਕਦਾ ਹੈ।

5 ਦਸੰਬਰ ਨੂੰ ਭਾਰਤ 'ਚ ਲਾਂਚ ਹੋਵੇਗਾ ਨੋਕੀਆ ਸਮਾਰਟ TV
NEXT STORY