ਗੈੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ ਬੀ.ਐਸ.ਐਨ.ਐਲ. (BSNL) ਨੇ ਆਪਣੇ ਗਾਹਕਾਂ ਲਈ ਇਕ ਬਹੁਤ ਹੀ ਕਿਫ਼ਾਇਤੀ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ, ਜੋ ਨਿੱਜੀ ਕੰਪਨੀਆਂ ਨੂੰ ਸਖ਼ਤ ਟੱਕਰ ਦੇ ਰਿਹਾ ਹੈ। ਇਸ ਪਲਾਨ ਦੀ ਖ਼ਾਸੀਅਤ ਇਸ ਦੀ ਲੰਬੀ ਵੈਲਿਡਿਟੀ ਅਤੇ ਮਿਲਣ ਵਾਲੀਆਂ ਸਹੂਲਤਾਂ ਹਨ।
150 ਦਿਨਾਂ ਤੱਕ ਮਿਲੇਗੀ ਨਾਨ-ਸਟੌਪ ਕਨੈਕਟੀਵਿਟੀ
BSNL ਇੰਡੀਆ ਨੇ ਆਪਣੇ ਅਧਿਕਾਰਤ ਐਕਸ (ਪਹਿਲਾਂ ਟਵਿੱਟਰ) ਅਕਾਊਂਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਹ ਪਲਾਨ 997 ਰੁਪਏ 'ਚ ਉਪਲਬਧ ਹੈ। ਇਸ ਇਕ ਰੀਚਾਰਜ ਨਾਲ ਗਾਹਕਾਂ ਨੂੰ 150 ਦਿਨਾਂ ਦੀ ਲੰਬੀ ਵੈਲਿਡਿਟੀ ਮਿਲਦੀ ਹੈ। ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਲਗਭਗ 5 ਮਹੀਨਿਆਂ ਤੱਕ ਵਾਰ-ਵਾਰ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪਵੇਗੀ।
ਪਲਾਨ 'ਚ ਮਿਲਣ ਵਾਲੀਆਂ ਸਹੂਲਤਾਂ:-
ਡੇਲੀ ਡਾਟਾ - ਰੋਜ਼ਾਨਾ 2GB ਹਾਈ-ਸਪੀਡ ਡਾਟਾ।
ਕਾਲਿੰਗ - ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸਹੂਲਤ।
SMS - ਰੋਜ਼ਾਨਾ 100 ਮੁਫ਼ਤ ਐਸ.ਐਮ.ਐਸ. (SMS)।
ਮਹੀਨੇ ਦਾ ਖ਼ਰਚਾ ਸਿਰਫ਼ 199 ਰੁਪਏ
ਜੇਕਰ ਇਸ ਪਲਾਨ ਦੇ ਖ਼ਰਚੇ ਨੂੰ ਮਹੀਨਾਵਾਰ ਦੇਖਿਆ ਜਾਵੇ ਤਾਂ ਇਹ ਲਗਭਗ 199 ਰੁਪਏ ਪ੍ਰਤੀ ਮਹੀਨਾ ਪੈਂਦਾ ਹੈ। ਇਹ ਪਲਾਨ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜੋ ਘਰੋਂ ਕੰਮ ਕਰਦੇ ਹਨ, ਆਨਲਾਈਨ ਪੜ੍ਹਾਈ ਕਰਦੇ ਹਨ ਜਾਂ ਜਿਨ੍ਹਾਂ ਨੂੰ ਵੀਡੀਓ ਦੇਖਣ ਲਈ ਜ਼ਿਆਦਾ ਡਾਟਾ ਦੀ ਲੋੜ ਹੁੰਦੀ ਹੈ।
ਏਅਰਟੈੱਲ ਤੇ ਜਿਓ ਨਾਲੋਂ ਕਿੰਨਾ ਸਸਤਾ?
ਨਿੱਜੀ ਕੰਪਨੀਆਂ ਦੇ ਮੁਕਾਬਲੇ BSNL ਦਾ ਇਹ ਪਲਾਨ ਕਾਫ਼ੀ ਫਾਇਦੇਮੰਦ ਨਜ਼ਰ ਆ ਰਿਹਾ ਹੈ। ਜਿੱਥੇ ਏਅਰਟੈੱਲ ਦਾ 2GB ਰੋਜ਼ਾਨਾ ਵਾਲਾ ਪਲਾਨ 979 ਰੁਪਏ 'ਚ ਸਿਰਫ਼ 84 ਦਿਨਾਂ ਲਈ ਮਿਲਦਾ ਹੈ, ਉੱਥੇ ਹੀ ਦੂਜੀ ਕੰਪਨੀਆਂ ਅਜਿਹਾ ਹੀ ਪਲਾਨ 1029 ਰੁਪਏ 'ਚ 84 ਦਿਨਾਂ ਦੀ ਵੈਲਿਡਿਟੀ ਦਿੰਦਾ ਹੈ। ਇਸ ਦੇ ਮੁਕਾਬਲੇ BSNL ਲਗਭਗ ਉਸੇ ਕੀਮਤ 'ਤੇ ਦੁੱਗਣੀ ਵੈਲਿਡਿਟੀ ਪ੍ਰਦਾਨ ਕਰ ਰਿਹਾ ਹੈ।
ਗਾਹਕ ਆਪਣਾ ਰੀਚਾਰਜ ਕਰਨ ਲਈ BSNL ਦੇ AI-ਪਾਵਰਡ ਸਮਾਰਟ ਚੈਟਬੋਟ 'BReX' ਦੀ ਮਦਦ ਵੀ ਲੈ ਸਕਦੇ ਹਨ।
Anthropic ਦੇ 'Claude Opus 4.8' ਨੇ ਉਡਾਏ ਸਭ ਦੇ ਹੋਸ਼, ਖੁਦ Elon Musk ਵੀ ਹੋਏ ਮੁਰੀਦ
NEXT STORY