ਗੈਜੇਟ ਡੈਸਕ - ਅੱਜ ਦੇ ਸਮੇਂ 'ਚ ਨਵੀਂ ਕਾਰ ਖਰੀਦਣਾ ਤਾਂ ਆਸਾਨ ਹੋ ਗਿਆ ਹੈ, ਪਰ ਆਪਣੀ ਪੁਰਾਣੀ ਕਾਰ ਨੂੰ ਚੰਗੀ ਕੀਮਤ 'ਤੇ ਵੇਚਣਾ ਅਜੇ ਵੀ ਇਕ ਵੱਡੀ ਚੁਣੌਤੀ ਹੈ। ਅਕਸਰ ਲੋਕ ਆਪਣੀ ਗੱਡੀ ਦੀ ਸਾਲਾਂ ਤੱਕ ਦੇਖਭਾਲ ਕਰਦੇ ਹਨ ਪਰ ਵੇਚਣ ਸਮੇਂ ਕੁਝ ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਕਾਰਨ ਉਨ੍ਹਾਂ ਨੂੰ ਉਮੀਦ ਤੋਂ ਘੱਟ ਪੈਸੇ ਮਿਲਦੇ ਹਨ। ਮਾਹਿਰਾਂ ਅਨੁਸਾਰ, ਜੇਕਰ ਸਹੀ ਤਰੀਕੇ ਅਪਣਾਏ ਜਾਣ ਤਾਂ ਪੁਰਾਣੀ ਕਾਰ ਦੀ ਰੀਸੇਲ ਵੈਲਿਊ ਆਸਾਨੀ ਨਾਲ ਵਧਾਈ ਜਾ ਸਕਦੀ ਹੈ।
ਗੱਡੀ ਦੀ ਵਧੀਆ ਕੀਮਤ ਪਾਉਣ ਲਈ ਹੇਠ ਲਿਖੇ 5 ਨੁਕਤੇ ਕਾਰਗਰ ਸਾਬਤ ਹੋ ਸਕਦੇ ਹਨ :-
ਸਮੇਂ ਸਿਰ ਸਰਵਿਸਿੰਗ
- ਕਾਰ ਦੀ ਰੋਜ਼ਾਨਾ ਸਰਵਿਸਿੰਗ ਸਭ ਤੋਂ ਅਹਿਮ ਹੈ। ਸਮੇਂ ਸਿਰ ਇੰਜਣ ਆਇਲ ਬਦਲਵਾਉਣਾ, ਬਰੇਕਾਂ ਦੀ ਜਾਂਚ ਅਤੇ ਟਾਇਰਾਂ ਦੀ ਸਹੀ ਸਾਂਭ-ਸੰਭਾਲ ਖਰੀਦਦਾਰ ਦਾ ਭਰੋਸਾ ਵਧਾਉਂਦੀ ਹੈ।
ਸਫ਼ਾਈ ਅਤੇ ਲੁੱਕ
- ਇਕ ਸਾਫ਼ ਅਤੇ ਚਮਕਦਾਰ ਕਾਰ ਪਹਿਲੀ ਨਜ਼ਰ 'ਚ ਹੀ ਖਰੀਦਦਾਰ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਕਾਰ ਦੀਆਂ ਸੀਟਾਂ ਸਾਫ਼ ਹੋਣ, ਕੇਬਿਨ 'ਚੋਂ ਬਦਬੂ ਨਾ ਆਵੇ ਅਤੇ ਡੈਸ਼ਬੋਰਡ ਚੰਗੀ ਹਾਲਤ 'ਚ ਹੋਵੇ, ਤਾਂ ਕਾਰ ਜ਼ਿਆਦਾ ਪ੍ਰੀਮੀਅਮ ਮਹਿਸੂਸ ਹੁੰਦੀ ਹੈ।
ਸਰਵਿਸ ਹਿਸਟਰੀ ਦੇ ਦਸਤਾਵੇਜ਼
- ਗੱਡੀ ਦੀ ਸਰਵਿਸ ਹਿਸਟਰੀ, ਰਿਪੇਅਰ ਬਿੱਲ ਅਤੇ ਮੇਨਟੇਨੈਂਸ ਦੇ ਕਾਗਜ਼ਾਤ ਸੰਭਾਲ ਕੇ ਰੱਖਣੇ ਚਾਹੀਦੇ ਹਨ। ਇਹ ਦਸਤਾਵੇਜ਼ ਸਾਬਤ ਕਰਦੇ ਹਨ ਕਿ ਗੱਡੀ ਦੀ ਸਹੀ ਦੇਖਭਾਲ ਹੋਈ ਹੈ ਅਤੇ ਇਸ 'ਚ ਕੋਈ ਵੱਡੀ ਤਕਨੀਕੀ ਸਮੱਸਿਆ ਨਹੀਂ ਹੈ।
ਛੋਟੀਆਂ ਖ਼ਰਾਬੀਆਂ ਨੂੰ ਠੀਕ ਕਰਵਾਓ
- ਖ਼ਰਾਬ ਵਾਈਪਰ, ਫਿਊਜ਼ ਲਾਈਟ ਜਾਂ ਦਰਵਾਜ਼ਿਆਂ ਦੀ ਆਵਾਜ਼ ਵਰਗੀਆਂ ਛੋਟੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਇਹਨਾਂ ਨੂੰ ਘੱਟ ਖਰਚੇ 'ਚ ਠੀਕ ਕਰਵਾ ਕੇ ਤੁਸੀਂ ਕੀਮਤ ਵਿੱਚ ਹੋਣ ਵਾਲੀ ਵੱਡੀ ਕਟੌਤੀ ਤੋਂ ਬਚ ਸਕਦੇ ਹੋ।
ਆਧੁਨਿਕ ਫੀਚਰਸ ਅਤੇ ਵੇਚਣ ਦਾ ਸਹੀ ਸਮਾਂ
- ਜੇਕਰ ਕਾਰ 'ਚ ਰੀਅਰ ਕੈਮਰਾ, ਬਲੂਟੁੱਥ ਕਨੈਕਟੀਵਿਟੀ ਅਤੇ ਟੱਚਸਕ੍ਰੀਨ ਵਰਗੇ ਫੀਚਰ ਹੋਣ ਤਾਂ ਉਸਦੀ ਮੰਗ ਵੱਧ ਜਾਂਦੀ ਹੈ। ਮਾਹਿਰਾਂ ਅਨੁਸਾਰ, 3 ਤੋਂ 5 ਸਾਲ ਪੁਰਾਣੀ ਕਾਰ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੇਚਣ 'ਤੇ ਬਿਹਤਰ ਕੀਮਤ ਮਿਲਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਆਪਣੀ ਪੁਰਾਣੀ ਕਾਰ ਦੀ ਡੀਲ ਨੂੰ ਇੱਕ ਲਾਹੇਵੰਦ ਸੌਦੇ 'ਚ ਬਦਲ ਸਕਦੇ ਹੋ।
Instagram ਅਕਾਊਂਟ ਸਸਪੈਂਡ ਹੋਣ 'ਤੇ ਹੁਣ ਨਹੀਂ ਪਵੇਗਾ ਰੋਣਾ! ਬਸ ਅਪਣਾਓ ਇਹ ਆਸਾਨ ਤਰੀਕਾ
NEXT STORY