ਨਵੀਂ ਦਿੱਲੀ- ਕਾਕਰੋਚ ਜਨਤਾ ਪਾਰਟੀ (CJP) ਦੇ ਅੰਦੋਲਨ 'ਚ ਨਿਹੰਗ ਸਿੰਘ ਵੀ ਸ਼ਾਮਲ ਹੋਣਗੇ। ਬਲਿਊ ਫੋਰਸ ਨਿਹੰਗਾਂ ਦੀ ਟੀਮ ਮੰਗਲਵਾਰ ਦੇਰ ਸ਼ਾਮ 7 ਵਜੇ ਜੰਤਰ-ਮੰਤਰ ਪਹੁੰਚੀ। ਉਨ੍ਹਾਂ ਨੂੰ ਦੇਖ ਕੇ ਪ੍ਰਦਰਸ਼ਨਕਾਰੀਆਂ 'ਚ ਵੱਡਾ ਉਤਸ਼ਾਹ ਦਿੱਸਿਆ। ਇਸ ਦੌਰਾਨ ਪ੍ਰਦਰਸ਼ਨ 'ਚ ਸ਼ਾਮਲ ਇਕ ਵਿਦਿਆਰਥਣ ਨੇ ਨਿਹੰਗ ਸਿੰਘ ਨੂੰ ਦੇਖ ਕੇ ਕਿਹਾ,''ਸਾਡੇ ਅੰਦਰ ਜੋ ਜਾਨ ਆ ਗਈ ਹੈ ਨਾ, ਉਸ ਲਈ ਬਹੁਤ-ਬਹੁਤ ਧੰਨਵਾਦ।'' ਉੱਥੇ ਹੀ ਇਕ ਨਿਹੰਗ ਨੇ ਕਿਹਾ ਕਿ ਤੁਹਾਨੂੰ ਜਦੋਂ ਵੀ ਸਾਡੀ ਲੋੜ ਪਵੇਗੀ ਅਸੀਂ ਤੁਹਾਡੇ ਨਾਲ ਹਾਂ। ਬਹੁਤ ਵਧੀਆ ਹੈ ਕਿ ਤੁਸੀਂ ਡਟੇ ਹੋਏ ਹੋ।
ਬਲਿਊ ਫੋਰਸ ਨਿਹੰਗ ਸੰਗਠਨ ਦੇ ਮੁਖੀ ਨਿਹੰਗ ਵਰਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਸਾਡੀ ਟੀਮ ਦੇ ਕਰੀਬ 30-40 ਮੈਂਬਰ ਜੰਤਰ-ਮੰਤਰ ਪਹੁੰਚੇ ਸਨ। ਪੰਜਾਬ ਤੋਂ ਵੀ ਕਈ ਨਿਹੰਗ ਉੱਥੇ ਪਹੁੰਚ ਚੁੱਕੇ ਹਨ ਅਤੇ ਹੋਰ ਮੈਂਬਰ ਲਗਾਤਾਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਟੀਮ ਵਲੋਂ ਪ੍ਰਦਰਸ਼ਨ 'ਚ ਸ਼ਾਮਲ ਵਿਦਿਆਰਥੀਆਂ ਲਈ ਪੱਖੇ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
EPS ਪੈਨਸ਼ਨ ਵਾਧੇ ਨੂੰ ਲੈ ਕੇ ਆਇਆ ਅਪਡੇਟ, ਸਰਕਾਰ ਨੇ ਸੰਸਦ ਨੂੰ ਦਿੱਤੀ ਜਾਣਕਾਰੀ
NEXT STORY