ਗੁਰਦਾਸਪੁਰ : ਪੁਲਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿਚ ਧੁੱਸੀ ਬੰਨ੍ਹ ਭੈਣੀ ਮੀਲਮਾਂ ਨੇੜੇ ਮੌਜੂਦ ਸੀ। ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਅਨੂਪ ਸਿੰਘ ਦੋਵੇਂ ਵਾਸੀ ਕੋਟਲੀ ਹਰਚੰਦਾ, ਥਾਣਾ ਭੈਣੀ ਮੀਆਂ ਖਾਂ, ਜ਼ਹਿਰੀਲੇ/ਗੈਰ-ਸਿਹਤਮੰਦ ਪਦਾਰਥਾਂ ਰਾਹੀਂ ਸ਼ਰਾਬ ਤਿਆਰ ਕਰਕੇ ਵੇਚਣ ਦਾ ਧੰਦਾ ਕਰਦੇ ਹਨ। ਇਹ ਸ਼ਰਾਬ ਬਿਨਾਂ ਕਿਸੇ ਡਿਗਰੀ ਦੇ ਬਣਾਈ ਜਾਂਦੀ ਹੈ ਅਤੇ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਇਤਲਾਹ ਮਿਲਣ 'ਤੇ ਤਫਤੀਸ਼ੀ ਅਫ਼ਸਰ ਨੇ ਪੁਲਸ ਪਾਰਟੀ ਸਮੇਤ ਧੁੱਸੀ ਬੰਨ੍ਹ ਭੈਣੀ ਮੀਲਮਾਂ ਵਿਖੇ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਉਕਤ ਦੋਸ਼ੀਆਂ ਨੂੰ ਮੋਟਰਸਾਈਕਲ ਨੰਬਰ PB.09.L.5048 ਸਮੇਤ ਕਾਬੂ ਕਰ ਲਿਆ ਗਿਆ। ਦੋਸ਼ੀਆਂ ਪਾਸੋਂ ਮੌਕੇ 'ਤੇ 29,820 ਮਿ.ਲੀ. ਨਾਜਾਇਜ਼ ਸ਼ਰਾਬ ਬਰਾਮਦ ਹੋਈ। ਉਕਤ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਰਜਿਸਟਰ ਕਰ ਲਿਆ ਗਿਆ ਹੈ।
ਬਟਾਲਾ ਤਹਿਸੀਲ ਵਿਖੇ ਪਿੰਡ ਮਠੋਲਾ 'ਚ ਬਣੀ ਅਣ-ਅਧਿਕਾਰਤ ਕਲੋਨੀ 'ਤੇ ਚੱਲਿਆ ਪੀਲਾ ਪੰਜਾ
NEXT STORY