ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਸ਼ਹਿਰ ਦੇ ਪਿੰਡ ਬਥਵਾਲਾ ਨੇੜੇ ਅੱਜ ਸ਼ਾਮ ਵੇਲੇ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ ਹੈ ਜਦੋਂ ਕਿ ਕਾਰ ਚਾਲਕ ਵਾਲ-ਵਾਲ ਬਚਿਆ। ਜਾਣਕਾਰੀ ਦਿੰਦੇ ਹੋਏ ਪਿੰਡ ਹੱਲਾ ਦੇ ਵਸਨੀਕ ਜੁਗਰਾਜ ਸਿੰਘ ਨੇ ਦੱਸਿਆ ਕਿ ਉਹ ਵੋਕਸਵੈਗਨ ਕੰਪਨੀ ਦੀ ਕਾਰ ਲੈ ਕੇ ਗੁਰਦਾਸਪੁਰ ਸਾਈਡ ਨੂੰ ਜਾ ਰਿਹਾ ਸੀ । ਇਸ ਦੌਰਾਨ ਅਜੇ ਆਪਣੇ ਪਿੰਡ ਤੋਂ ਥੋੜਾ ਦੂਰ ਹੀ ਗਿਆ ਸੀ ਕਿ ਕਾਰ ਦੇ ਅੰਦਰ ਅਚਾਨਕ ਧੂੰਆਂ ਮਹਿਸੂਸ ਹੋਇਆ ਜਿਸ ਕਾਰਨ ਉਸ ਨੇ ਜਦੋਂ ਕਾਰ ਰੋਕ ਕੇ ਉਸ ਦਾ ਬੋਨਟ ਖੋਲਿਆ ਤਾਂ ਅਚਾਨਕ ਅੱਗ ਦਾ ਭਾਂਬੜ ਮੱਚ ਗਿਆ। ਉਸ ਨੇ ਬਹੁਤ ਮੁਸ਼ਕਿਲ ਦੌੜ ਕੇ ਆਪਣੀ ਜਾਨ ਬਚਾਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ- ਪੰਜਾਬ ਦੇ ਦੋ ਹੋਟਲਾਂ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ 'ਚ 18 ਔਰਤਾਂ ਤੇ 9 ਵਿਅਕਤੀ ਫੜੇ
ਕੁਝ ਹੀ ਮਿੰਟਾਂ ਵਿੱਚ ਪਿੰਡ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਪਹੁੰਚ ਗਏ ਜਿਸ ਦਿਨ ਕੁਝ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਸੀ। ਉਸਨੇ ਦੱਸਿਆ ਕਿ ਪਹਿਲਾਂ ਵੀ ਕਾਰ ਵਿੱਚ ਦੋ ਵਾਰ ਖ਼ਰਾਬੀ ਹੋਈ ਸੀ ਜਿਸ ਤੋਂ ਬਾਅਦ ਉਸ ਨੇ ਕਾਰ ਨੂੰ ਰਿਪੇਅਰ ਕਰਵਾਇਆ ਸੀ ਪਰ ਅੱਜ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ- ਪੰਜਾਬ : ਪਿੰਡ ਵਾਸੀਆਂ ਨੇ ਦੋ ਨੌਜਵਾਨਾਂ ਦੀ ਛਿੱਤਰ-ਪਰੇਡ ਕਰ ਕੇ ਕੱਢਿਆ ਪਿਆਰ ਦਾ ਭੂਤ, ਮਾਮਲਾ ਕਰੇਗਾ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ : ਪਿੰਡ ਵਾਸੀਆਂ ਨੇ ਦੋ ਨੌਜਵਾਨਾਂ ਦੀ ਛਿੱਤਰ-ਪਰੇਡ ਕਰ ਕੇ ਕੱਢਿਆ ਪਿਆਰ ਦਾ ਭੂਤ, ਮਾਮਲਾ ਕਰੇਗਾ ਹੈਰਾਨ
NEXT STORY