ਜਲੰਧਰ (ਬਿਊਰੋ) - ਸੁੱਕੇ ਫਲਾਂ ਦੇ ਫਾਇਦਿਆਂ ਬਾਰੇ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ। ਇਨ੍ਹਾਂ 'ਚੋਂ ਇਕ ਫਲ ਹੈ ‘ਛੁਹਾਰਾ’। ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰਾ ਕਿਹਾ ਜਾਂਦਾ ਹੈ। ਛੁਹਾਰੇ 'ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਮੈਗਨੀਜ਼, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ। ਸਵੇਰ-ਸ਼ਾਮ ਤਿੰਨ ਛੁਹਾਰੇ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਕਬਜ਼ ਦੂਰ ਹੂੰਦੀ ਹੈ। ਅੱਜ ਅਸੀਂ ਤੁਹਾਨੂੰ ਛੁਹਾਰੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਤੇ ਫਾਇਦਿਆਂ ਬਾਰੇ...
1. ਭੁੱਖ ਵਧਾਏ
ਭੁੱਖ ਵਧਾਉਣ ਲਈ ਛੁਹਾਰੇ ਦਾ ਗੂਦਾ ਕੱਢ ਕੇ ਉਸ ਨੂੰ ਦੁੱਧ 'ਚ ਪਾ ਕੇ ਉਬਾਲ ਲਓ। ਥੋੜ੍ਹੀ ਦੇਰ ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰ ਕੇ ਪੀਸ ਕੇ ਪੀ ਲਓ।
2. ਹੱਡੀਆਂ ਨੂੰ ਮਜ਼ਬੂਤ ਕਰੇ
ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਛੁਹਾਰਾ ਖਾਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਦੁੱਧ 'ਚ ਛੁਹਾਰਾ ਉਬਾਲ ਕੇ ਖਾਣਾ ਚਾਹੀਦਾ ਹੈ।
3. ਨਵੇਂ ਸੈੱਲਾਂ ਦਾ ਨਿਰਮਾਣ
ਛੁਹਾਰੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਏ ਹੁੰਦਾ ਹੈ, ਜੋ ਕਿ ਸਰੀਰ 'ਚ ਨਵੇਂ ਸੈੱਲਾਂ ਦਾ ਨਿਰਮਾਣ ਕਰਨ ’ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਸਰਦੀ ’ਚ ਜ਼ਰੂਰ ਖਾਓ ‘ਅਲਸੀ ਦੀਆਂ ਪਿੰਨੀਆਂ’, ਇਨ੍ਹਾਂ ਬੀਮਾਰੀਆਂ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ
4. ਪਾਚਨ ਤੰਤਰ ਨੂੰ ਠੀਕ ਕਰੇ
ਛੁਹਾਰੇ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਕਿ ਪਾਚਨ ਤੰਤਰ ਲਈ ਲਾਭਕਾਰੀ ਹੁੰਦੇ ਹਨ। ਇਸ ਨਾਲ ਪਾਚਨ ਠੀਕ ਰਹਿੰਦਾ ਹੈ।
5. ਡਾਇਰੀਆ ਤੋਂ ਬਚਾਉਂਦਾ ਹੈ
ਛੁਹਾਰੇ ਵਾਲੇ ਦੁੱਧ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਢਿੱਡ ਦਰਦ ਅਤੇ ਡਾਇਰੀਆ ਜਿਹੀ ਸਮੱਸਿਆ ਤੋਂ ਬਚਾ ਕੇ ਰੱਖਦਾ ਹੈ।
ਪੜ੍ਹੋ ਇਹ ਵੀ ਖਬਰ - ਜਾਣੋ ਰੋਜ਼ਾਨਾ ਖਾਲੀ ਢਿੱਡ ਕਿਉਂ ਖਾਣੀ ਚਾਹੀਦੀ ਹੈ 'ਸੌਗੀ', ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਕਰਦੀ ਹੈ ਇਲਾਜ
6. ਆਵਾਜ਼ ਕਰੇ ਸਾਫ
ਜੇਕਰ ਤੁਹਾਡੀ ਆਵਾਜ਼ ’ਚ ਭਾਰੀਪਨ ਹੈ ਅਤੇ ਆਵਾਜ਼ ਸਾਫ ਨਹੀਂ ਨਿਕਲਦੀ ਤਾਂ ਤੁਹਾਨੂੰ ਦੁੱਧ ਵਿਚ ਉਬਾਲ ਕੇ ਛੁਹਾਰਾ ਖਾਣਾ ਚਾਹੀਦਾ ਹੈ। ਧਿਆਨ ਰੱਖੋ ਕਿ ਦੁੱਧ ਪੀਣ ਤੋਂ ਬਾਅਦ ਪਾਣੀ ਨਾ ਪੀਓ, ਇਸ ਨਾਲ ਆਵਾਜ਼ ਸਾਫ ਹੋ ਜਾਵੇਗੀ।
7. ਲਕਵੇ ਲਈ ਫਾਇਦੇਮੰਦ
ਲਕਵੇ ਦੇ ਰੋਗੀਆਂ ਲਈ ਛੁਹਾਰਾ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਦੁੱਧ ਵਿਚ ਉਬਾਲ ਕੇ ਸਵੇਰੇ ਸ਼ਾਮ ਉਸ ਦਾ ਸੇਵਨ ਕਰਨ ਨਾਲ ਫਾਇਦੇ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਕਾਜੂ ਤੇ ਅਖਰੋਟ ਤੋਂ ਵੱਧ ਫਾਇਦੇਮੰਦ ਹੁੰਦੈ ‘ਪਿਸਤਾ’, ਰੋਜ਼ਾਨਾ ਖਾਣ ’ਤੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਮੁਕਤੀ
8. ਕਮਜ਼ੋਰ ਸਰੀਰ ਲਈ ਫਾਇਦੇਮੰਦ
ਜੇਕਰ ਤੁਸੀਂ ਬਹੁਤ ਜ਼ਿਆਦਾ ਦੁਬਲੇ, ਪਤਲੇ ਹੋ ਅਤੇ ਤੁਹਾਡਾ ਸਰੀਰ ਕਮਜ਼ੋਰ ਹੈ ਤਾਂ ਤੁਸੀਂ ਰੋਜ਼ਾਨਾ ਦੁੱਧ ’ਚ ਛੁਹਾਰੇ ਉਬਾਲ ਕੇ ਪੀਓ। ਇਸ ਨਾਲ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ।
9. ਕਬਜ਼ ਦੀ ਸਮੱਸਿਆ
ਛੁਹਾਰੇ ਦਾ ਇਸਤੇਮਾਲ ਕਬਜ਼ ਦੀ ਬੀਮਾਰੀ ਨੂੰ ਦੂਰ ਕਰਨ ਲਈ ਵੀ ਕੀਤਾ ਜਾਂਦਾ ਹੈ। ਸਵੇਰੇ ਸ਼ਾਮ 2 ਛੁਹਾਰੇ ਚਬਾ ਕੇ ਖਾਓ ਅਤੇ ਫਿਰ ਕੋਸਾ ਪਾਣੀ ਪੀ ਲਓ। ਇਸ ਨਾਲ ਫਾਇਦਾ ਹੋਵੇਗਾ।
ਪੜ੍ਹੋ ਇਹ ਵੀ ਖਬਰ - ‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)
ਦੁੱਧ 'ਚ ਘਿਓ ਮਿਲਾ ਕੇ ਪੀਣ ਨਾਲ ਮਿਲਦੀ ਹੈ ਜੋੜਾਂ ਦੇ ਦਰਦ ਤੋਂ ਰਾਹਤ, ਹੁੰਦੀਆਂ ਹਨ ਹੋਰ ਵੀ ਬੀਮਾਰੀਆਂ ਦੂਰ
NEXT STORY