ਜਲੰਧਰ (ਬਿਊਰੋ) - ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜਾਂ ਦਾ ਇਸਤੇਮਾਲ ਵਿਸ਼ੇਸ਼ ਤੌਰ ’ਤੇ ਸਰਦੀਆਂ 'ਚ ਹੁੰਦਾ ਹੈ। ਖਾਣੇ 'ਚ ਸੁਆਦ ਵਧਾਉਣ ਤੋਂ ਇਲਾਵਾ ਅਲਸੀ ਦੇ ਬੀਜ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਰਾਮਬਾਣ ਇਲਾਜ ਦੇ ਤੌਰ 'ਤੇ ਸਾਬਤ ਹੁੰਦੇ ਹਨ। ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ-ਬੀ, ਓਮੇਗਾ-3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਦੇ ਨਾਲ ਭਰਪੂਰ ਅਲਸੀ ਦੇ ਬੀਜ ਕਈ ਬੀਮਾਰੀਆਂ ਤੋਂ ਰਾਹਤ ਦਿਵਾਉਂਦੇ ਹਨ। ਇਸ ਨਾਲ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਇੰਝ ਕਰੋ ਵਰਤੋਂ
ਅਲਸੀ ਦੇ ਬੀਜਾਂ ਨੂੰ ਰਾਤ ਦੇ ਸਮੇਂ ਪਾਣੀ 'ਚ ਭਿਓ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਇਨ੍ਹਾਂ ਦਾ ਸੇਵਨ ਕਰੋ। ਅਲਸੀ ਦੇ ਬੀਜਾਂ ਨਾਲ ਬਣੇ ਲੱਡੂ, ਰੋਟੀ ਨੂੰ ਵੀ ਤੁਸੀਂ ਆਪਣੀ ਡਿਸ਼ 'ਚ ਸ਼ਾਮਲ ਕਰ ਸਕਦੇ ਹੋ। ਕਣਕ ਦੇ ਆਟੇ 'ਚ ਅਲਸੀ ਮਿਲਾ ਕੇ ਉਸ ਦੀ ਰੋਟੀ ਖਾਣੀ ਚਾਹੀਦੀ ਹੈ। ਇਕ ਚਮਚ ਅਲਸੀ ਦੇ ਪਾਊਡਰ ਨੂੰ ਦੋ ਕੱਪ ਪਾਣੀ 'ਚ ਉਦੋਂ ਤੱਕ ਅੱਗ 'ਤੇ ਪਕਾਓ ਜਦੋਂ ਤੱਕ ਇਹ ਪਾਣੀ ਇਕ ਕੱਪ ਨਾ ਰਹਿ ਜਾਵੇ। ਥੋੜ੍ਹਾ ਜਿਹਾ ਠੰਡਾ ਹੋਣ 'ਤੇ ਸ਼ਹਿਦ ਜਾਂ ਗੁੜ ਪਾ ਕੇ ਇਸ ਦਾ ਸੇਵਨ ਕਰੋ।
ਦਿਲ ਲਈ ਫਾਇਦੇਮੰਦ
ਅਲਸੀ ਦੇ ਬੀਜ਼ਾਂ ਦਾ ਰੋਜ਼ਾਨਾ ਕਰਨ ਦੇ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਹੀ ਰਾਹਤ ਮਿਲਦੀ ਹੈ। ਦਿਲ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਵੇਰੇ 2 ਚਮਚ ਭੁੰਨੀ ਹੋਈ ਅਲਸੀ ਦੇ ਬੀਜ਼ ਦਾ ਸੇਵਨ ਕਰਨਾ ਚਾਹੀਦਾ ਹੈ।

ਸ਼ੂਗਰ ਲਈ ਫਾਇਦੇਮੰਦ
ਸ਼ੂਗਰ ਦੇ ਮਰੀਜ਼ਾਂ ਨੂੰ 2 ਚਮਚ ਭੁੰਨੀ ਹੋਈ ਅਲਸੀ ਖਾਣ ਤੋਂ ਬਾਅਦ 2 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ
ਭਾਰ ਕਰੇ ਘੱਟ
ਭਾਰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਭਿੱਜੇ ਹੋਏ ਅਲਸੀ ਦੇ ਬੀਜ ਖਾਣੇ ਚਾਹੀਦੇ ਹਨ। ਇਸ ਨਾਲ ਮੈਟਾਬਾਲਿਜ਼ਮ ਤੇਜ਼ ਹੋਵੇਗਾ ਅਤੇ ਤੁਹਾਡਾ ਪੇਟ ਦੇਰ ਤੱਕ ਭਰਿਆ ਰਹੇਗਾ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲੇਗੀ।
ਪੜ੍ਹੋ ਇਹ ਵੀ ਖਬਰ - Beauty Tips : ਇਸ ਤਰੀਕੇ ਨਾਲ ਹਮੇਸ਼ਾ ਬੁੱਲ੍ਹਾਂ ’ਤੇ ਲਗਾਓ ‘ਲਿਪਸਟਿਕ’, ਕਦੇ ਨਹੀਂ ਹੋਵੇਗੀ ਫਿੱਕੀ
ਗਲੋਇੰਗ ਚਮੜੀ
ਅਲਸੀ ਦੇ ਬੀਜ ਸਕਿਨ ਦੇ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਇਕ ਚਮਚ ਅਲਸੀ ਦੇ ਬੀਜ ਅਤੇ ਉਸ 'ਚ ਇਕ ਅੰਡਾ ਮਿਲਾ ਕੇ ਉਸ ਦਾ ਪੇਸਟ ਬਣਾ ਲਵੋ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 15 ਮਿੰਟਾਂ ਲਈ ਲਗਾਓ। ਬਾਅਦ 'ਚ ਪਾਣੀ ਦੇ ਨਾਲ ਚਿਹਰਾ ਧੋ ਲਵੋ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਚਮਕਦਾਰ ਹੋ ਜਾਵੇਗੀ।

ਵਾਲਾਂ ਦਾ ਝੜਨਾ ਕਰੇ ਘੱਟ
ਸਭ ਤੋਂ ਪਹਿਲਾਂ 6 ਘੰਟਿਆਂ ਲਈ ਅਲਸੀ ਦੇ ਬੀਜਾਂ ਨੂੰ ਭਿਓ ਕੇ ਰੱਖ ਦਿਓ। ਫਿਰ ਪੀਸ ਦੇ ਦੋ ਚਮਚ ਆਂਵਲਿਆਂ ਦਾ ਤੇਲ ਮਿਲਾਓ। ਫਿਰ 30 ਮਿੰਟਾਂ ਤੱਕ ਸਿਰ 'ਤੇ ਲੱਗਾ ਕੇ ਵਾਲਾਂ ਨੂੰ ਧੋ ਲਵੋ। ਅਜਿਹਾ ਹਫਤੇ 'ਚ ਦੋ ਵਾਰ ਕਰਨਾ ਚਾਹੀਦਾ ਹੈ। ਇਸ ਨਾਲ ਵਾਲ ਝੜਨ ਦੀ ਸਮੱਸਿਆ ਦੂਰ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕੈਂਸਰ ਤੋਂ ਕਰੇ ਬਚਾਅ
ਅਲਸੀ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਬ੍ਰੈਸਟ ਕੈਂਸਰ, ਸਕਿਨ ਕੈਂਸਰ, ਓਵੇਰੀਅਨ ਕੈਂਸਰ ਦਾ ਖਤਰਾ ਕਾਫੀ ਹਦ ਤੱਕ ਘੱਟ ਕਰ ਦਿੰਦੇ ਹਨ। ਤੁਸੀਂ ਅਲਸੀ ਦੇ ਬੀਜਾਂ ਨੂੰ ਦਹੀ 'ਚ ਮਿਲਾ ਕੇ ਖਾ ਸਕਦੇ ਹੋ।
ਪੜ੍ਹੋ ਇਹ ਵੀ ਖਬਰ - Beauty Tips: ਮੇਕਅਪ ਪ੍ਰੋਡਕਟ ਖ਼ਤਮ ਹੋਣ ’ਤੇ ਇਸ ਚੀਜ਼ ਦੀ ਕਰੋ ਵਰਤੋਂ, ਵਧੇਗੀ ਖੂਬਸੂਰਤੀ
ਢਿੱਡ ਨਾਲ ਜੁੜੀਆਂ ਸਮੱਸਿਆਵਾਂ
ਅਲਸੀ 'ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਸਹੀ ਢੰਗ ਨਾਲ ਚੱਲਣ 'ਚ ਮਦਦ ਕਰਦੇ ਹਨ। ਇਸ ਨਾਲ ਤੁਸੀਂ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਸਿਕਰੀ ਤੋਂ ਮਿਲੇ ਛੁਟਕਾਰਾ
ਅਲਸੀ ਦੇ ਬੀਜਾਂ ਨੂੰ ਪੀਸ ਕੇ ਉਸ 'ਚ 2-3 ਚਮਚ ਨਾਰੀਅਲ ਦਾ ਤੇਲ ਮਿਲਾ ਲਵੋ। ਇਸ ਤੇਲ ਨਾਲ ਫਿਰ ਸਿਰ ਦੀ ਮਸਾਜ ਕਰੋ ਅਤੇ 45 ਮਿੰਟਾਂ ਤੱਕ ਤੇਲ ਵਾਲਾਂ 'ਚ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸ਼ੈਂਪੂ ਨਾਲ ਸਿਰ ਧੋ ਲਵੋ। ਅਜਿਹਾ ਕਰਨ ਦੇ ਨਾਲ ਸਿਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਕਾਜੂ ਤੇ ਅਖਰੋਟ ਤੋਂ ਵੱਧ ਫਾਇਦੇਮੰਦ ਹੁੰਦੈ ‘ਪਿਸਤਾ’, ਰੋਜ਼ਾਨਾ ਖਾਣ ’ਤੇ ਇਨ੍ਹਾਂ ਰੋਗਾਂ ਤੋਂ ਮਿਲੇਗੀ ਮੁਕਤੀ
ਜਨਾਨੀਆਂ ਲਈ ਵਰਦਾਨ
ਅਲਸੀ ਦੇ ਬੀਜ ਔਰਤਾਂ ਲਈ ਵਰਦਾਨ ਸਾਬਤ ਹੁੰਦੇ ਹਨ। ਜਨਾਨੀਆਂ ਨੂੰ ਪੀਰੀਅਡਸ ਬੰਦ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਇਸ ਦੌਰਾਨ 40 ਗ੍ਰਾਮ ਪੀਸੀ ਹੋਈ ਅਲਸੀ ਦਾ ਸੇਵਨ ਕੀਤਾ ਜਾਵੇ ਤਾਂ ਇਸ ਪਰੇਸ਼ਾਨੀ 'ਚ ਕਾਫੀ ਰਾਹਤ ਮਿਲੇਗੀ।
ਹਾਰਮੋਨ ਸੰਤੁਲਨ
ਅਕਸਰ ਔਰਤਾਂ ਹਾਰਮੋਨਲਸ ਅਸੰਤੁਲਨ ਦੀ ਸਮੱਸਿਆ ਨਾਲ ਜੂਝਦੀਆਂ ਹਨ। ਅਜਿਹੇ 'ਚ ਅਲਸੀ ਦੇ ਬੀਜਾਂ ਦਾ ਸੇਵਨ ਤੁਹਾਡੀ ਇਸ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਨਾਲ ਸਰੀਰ 'ਚ ਐਸਟਰੋਜਨ ਹਾਰਮੋਨ ਦਾ ਪੱਧਰ ਵੀ ਵੱਧਦਾ ਹੈ, ਜੋ ਔਰਤਾਂ ਲਈ ਬੇਹੱਦ ਜ਼ਰੂਰੀ ਹੈ।

ਸਰੀਰ ਲਈ ਬੇਹੱਦ ਗੁਣਕਾਰੀ ਹੈ ਟਮਾਟਰ, ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਬੀਮਾਰੀਆਂ ਨੂੰ ਵੀ ਕਰੇ ਦੂਰ
NEXT STORY