Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 24, 2026

    3:31:00 AM

  • sonam wangchuk ends hunger strike

    ਸੋਨਮ ਵਾਂਗਚੁਕ ਨੇ ਭੁੱਖ ਹੜਤਾਲ ਕੀਤੀ ਖ਼ਤਮ, ਜੇਪੀ...

  • pm modi s video message to students

    ਪੇਪਰ ਲੀਕ ਵਿਰੁੱਧ ਸਖ਼ਤ ਕਾਨੂੰਨ ਬਣਾਵਾਂਗੇ, ਅੱਜ...

  • government decision during neet controversy

    NEET ਵਿਵਾਦ ਦੌਰਾਨ ਸਰਕਾਰ ਦਾ ਫ਼ੈਸਲਾ: ਸਿੱਖਿਆ...

  • ind vs zim india beats zimbabwe by 7 wickets

    IND vs ZIM: ਭਾਰਤ ਨੇ ਜ਼ਿੰਬਾਬਵੇ ਨੂੰ 7 ਵਿਕਟਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • ਚੀਨ ’ਚ ਫੈਲਿਆ ਵਾਇਰਸ HMPV, ਹੁਣ ਭਾਰਤ ’ਚ ਫੈਲਣ ਦਾ ਖਦਸ਼ਾ

HEALTH News Punjabi(ਸਿਹਤ)

ਚੀਨ ’ਚ ਫੈਲਿਆ ਵਾਇਰਸ HMPV, ਹੁਣ ਭਾਰਤ ’ਚ ਫੈਲਣ ਦਾ ਖਦਸ਼ਾ

  • Edited By Harpreet Singh,
  • Updated: 07 Jan, 2025 02:56 AM
Health
hmpv
  • Share
    • Facebook
    • Tumblr
    • Linkedin
    • Twitter
  • Comment

ਲਗਭਗ 5 ਸਾਲ ਪਹਿਲਾਂ ਚੀਨ ਦੇ ‘ਵੁਹਾਨ’ ਸ਼ਹਿਰ ਤੋਂ ਸ਼ੁਰੂ ‘ਕੋਰੋਨਾ ਵਾਇਰਸ’ ਨੇ ਤਬਾਹੀ ਮਚਾ ਦਿੱਤੀ ਸੀ ਜਿਸ ਦੇ ਸਿੱਟੇ ਵਜੋਂ ਦੁਨੀਆ ਭਰ ’ਚ 71 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਇਨ੍ਹੀਂ ਦਿਨੀਂ ਚੀਨ ‘ਹਿਊਮਨ ਮੇਟਾਨਿਊਮੋ ਵਾਇਰਸ’ (ਐੱਚ.ਐੱਮ.ਪੀ.ਵੀ.) ਨਾਂ ਦੇ ਤੇਜ਼ੀ ਨਾਲ ਫੈਲ ਰਹੇ ਇਕ ਨਵੇਂ ਵਾਇਰਸ ਦੇ ਕਹਿਰ ਨਾਲ ਜੂਝ ਰਿਹਾ ਹੈ। ਉੱਥੇ ਸਰਦੀਆਂ ਸ਼ੁਰੂ ਹੁੰਦਿਆਂ ਹੀ ਹਸਪਤਾਲਾਂ ’ਚ ਨਿਮੋਨੀਆ ਦੇ ਮਰੀਜ਼ਾਂ ਦੀ ਗਿਣਤੀ ਵੀ ਕਾਫੀ ਵਧ ਗਈ ਹੈ ਅਤੇ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਬਾਲਗਾਂ ਤੋਂ ਇਲਾਵਾ ਵੱਡੀ ਗਿਣਤੀ ’ਚ 14 ਸਾਲ ਤੱਕ ਦੀ ਉਮਰ ਦੇ ਬੱਚੇ ਇਸ ਤੋਂ ਪ੍ਰਭਾਵਿਤ ਹੁੰਦੇ ਦੇਖੇ ਜਾ ਰਹੇ ਹਨ ਪਰ ਸਭ ਤੋਂ ਵੱਧ ਪ੍ਰਭਾਵਿਤ 2 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਜਿਸ ਕਾਰਨ ਚੀਨ ’ਚ ਹਾਲਾਤ ਇੰਨੀ ਤੇਜ਼ੀ ਨਾਲ ਵਿਗੜ ਰਹੇ ਹਨ ਕਿ ਉਥੋਂ ਦੀ ਸਰਕਾਰ ਨੇ ਸਿਹਤ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।

‘ਵਿਸ਼ਵ ਸਿਹਤ ਸੰਗਠਨ’ ਅਨੁਸਾਰ ਹਾਲਾਂਕਿ ਡੱਚ ਵਿਗਿਆਨੀਆਂ ਨੇ ਇਸ ਦੀ ਖੋਜ 2001 ’ਚ ਹੀ ਕਰ ਲਈ ਸੀ ਪਰ 2 ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤਕ ਇਸ ਦੇ ਇਲਾਜ ਲਈ ਕੋਈ ਖਾਸ ‘ਐਂਟੀ ਵਾਇਰਲ ਥੈਰੇਪੀ’ ਅਤੇ ‘ਟੀਕਾ’ ਨਹੀ ਬਣਿਆ।

ਇਸ ਵਾਇਰਸ ਦੇ ਲੱਛਣ ਸਰਦੀਆਂ ’ਚ ਹੋਣ ਵਾਲੇ ਹੋਰ ਵਾਇਰਲ ਸੰਕਰਮਣ ਵਰਗੇ ਹਨ। ਇਸ ਕਾਰਨ ਖੰਘ, ਬੁਖਾਰ, ਨੱਕ ਬੰਦ ਹੋਣਾ, ਸਾਹ ਲੈਣ ’ਚ ਤਕਲੀਫ ਨਾਲ ਬ੍ਰੋਂਕਾਈਟਸ ਜਾਂ ਨਿਮੋਨੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਆਮ ਮਾਮਲਿਆਂ ’ਚ ਇਹ ਗਲ਼ ਦੀ ਘਰਘਰਾਹਟ ਜਾਂ ਖਾਰਿਸ਼ ਦਾ ਕਾਰਨ ਬਣਦਾ ਹੈ ਅਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ’ਚ ਇਹ ਸੰਕਰਮਣ ਗੰਭੀਰ ਰੂਪ ਲੈ ਸਕਦਾ ਹੈ।

ਕੇਂਦਰ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਸ ਤੋਂ ਬਚਣ ਲਈ ਮਾਸਕ ਲਾਉਣ, ਖੂਬ ਪਾਣੀ ਪੀਣ ਅਤੇ ਪੌਸ਼ਟਿਕ ਭੋਜਨ ਕਰਨ, ਸੰਕਰਮਣ ਘਟਾਉਣ ਲਈ ਕਮਰੇ ’ਚ ਵੈਂਟੀਲੇਸ਼ਨ ਕਰਨ, ਭੀੜ-ਭਾੜ ਵਾਲੀਆਂ ਥਾਵਾਂ ਤੋਂ ਬਚਣ, ਘਰ ਆਉਣ ’ਤੇ ਸਾਬਣ ਅਤੇ ਪਾਣੀ ਨਾਲ ਘੱਟ ਤੋਂ ਘੱਟ 20 ਸੈਕਿੰਡ ਹੱਥ ਧੋਣ ਜਾਂ ਅਲਕੋਹਲ ਆਧਾਰਿਤ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨ, ਬਿਨਾਂ ਧੋਤੇ ਹੱਥਾਂ ਨਾਲ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚਣ, ਸੰਕਰਮਿਤ (ਇਨਫੈਕਟਿਡ) ਲੋਕਾਂ ਤੋਂ ਦੂਰੀ ਬਣਾਈ ਰੱਖਣ ਦੀ ਲੋੜ ਹੈ।

ਇਸ ਤੋਂ ਇਲਾਵਾ ਛਿੱਕਣ ਸਮੇਂ ਆਪਣੇ ਹੱਥ ਅਤੇ ਮੂੰਹ ਨੂੰ ਢਕਣ, ਸੰਕਰਮਿਤ ਲੋਕਾਂ ਨਾਲ ਖਾਣ ਦੇ ਬਰਤਨ ਸਾਂਝੇ ਨਾ ਕਰਨ ਅਤੇ ਬੀਮਾਰ ਹੋਣ ਦੀ ਸਥਿਤੀ ’ਚ ਘਰ ਹੀ ਰਹਿਣ ਦੀ ਲੋੜ ਹੈ। ਲੋਕਾਂ ਨਾਲ ਹੱਥ ਮਿਲਾਉਣ ਦੀ ਥਾਂ ਨਮਸਤੇ ਕਰੋ। ਛਿੱਕ ਮਾਰਦਿਆਂ-ਖੰਘਦਿਆਂ ਨੱਕ, ਮੂੰਹ ਨੂੰ ਢਕਣਾ ਅਤੇ ਹੱਥਾਂ ਨੂੰ ਸਾਫ ਕਰਨਾ ਵੀ ਜ਼ਰੂਰੀ ਹੈ। ਖੰਘਣ ਅਤੇ ਛਿੱਕਣ ਨਾਲ ਨਿਕਲਣ ਵਾਲੇ ‘ਡ੍ਰਾਪਲੈਟਸ’ (ਕਣ) ਤੋਂ ਇਸਦੇ ਸੰਕਰਮਣ ਦਾ ਖਤਰਾ ਹੋ ਸਕਦਾ ਹੈ। ਫੇਫੜਿਆਂ ਦੀ ਬੀਮਾਰੀ ਵਾਲਿਆਂ ਨੂੰ ਵਧੇਰੇ ਚੌਕਸੀ ਵਰਤਣੀ ਚਾਹੀਦੀ ਹੈ।

ਭਾਰਤ ’ਚ ਵੀ ਇਸ ਰੋਗ ਨੇ ਦਸਤਕ ਦੇ ਦਿੱਤੀ ਹੈ ਅਤੇ ਇੱਥੇ ਵੀ ਚੀਨ ’ਚ ਫੈਲੇ ਐੱਚ.ਐੱਮ.ਪੀ.ਵੀ. ਵਾਇਰਸ ਦੇ 5 ਕੇਸ ਮਿਲੇ ਹਨ। ਪਹਿਲਾ ਕੇਸ ਰਾਜਸਥਾਨ ਤੋਂ ਇਲਾਜ ਲਈ ਅਹਿਮਦਾਬਾਦ ਪਹੁੰਚੇ 2 ਮਹੀਨਿਆਂ ਦੇ ਇਕ ਬੱਚੇ ਦਾ ਹੈ ਜਿਸ ਨੂੰ 15 ਦਿਨ ਪਹਿਲਾਂ ਅਹਿਮਦਾਬਾਦ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਸ਼ੁਰੂ ’ਚ 5 ਦਿਨਾਂ ਤੱਕ ਉਸ ਨੂੰ ਵੈਂਟੀਲੇਟਰ ’ਤੇ ਵੀ ਰੱਖਿਆ ਗਿਆ ਸੀ ਅਤੇ ਇਸ ਪਿੱਛੋਂ ਕੀਤੀਆਂ ਗਈਆਂ ਜਾਂਚਾਂ ’ਚ ਵਾਇਰਸ ਦੇ ਸੰਕਰਮਣ ਦਾ ਪਤਾ ਲੱਗਾ।

ਦੂਜਾ ਅਤੇ ਤੀਜਾ ਕੇਸ ਕਰਨਾਟਕ ਦੇ ਬੈਂਗਲੁਰੂ ’ਚ 3 ਮਹੀਨਿਆਂ ਦੀ ਬੱਚੀ ਅਤੇ 8 ਮਹੀਨੇ ਦੇ ਬੱਚੇ ਦਾ ਹੈ। ਇਨ੍ਹਾਂ ਦੋਵਾਂ ਬੱਚਿਆਂ ਦੀ ਜਾਂਚ ਬੈਂਗਲੁਰੂ ਦੇ ਇਕ ਹਸਪਤਾਲ ’ਚ ਕੀਤੀ ਗਈ ਸੀ। ਸਰਦੀ ਅਤੇ ਤੇਜ਼ ਬੁਖਾਰ ਤੋਂ ਪੀੜਤ ਉਕਤ ਦੋਵੇਂ ਬੱਚਿਆਂ ਦੇ ਮਾਮਲੇ ’ਚ ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਦੋਵੇਂ ਬੱਚੇ ਰੁਟੀਨ ਜਾਂਚ ਲਈ ਹਸਪਤਾਲ ਪਹੁੰਚੇ ਸਨ ਅਤੇ ਜਾਂਚ ਕਰਨ ’ਤੇ ਉਨ੍ਹਾਂ ਦੀ ਰਿਪਰੋਟ ਪਾਜ਼ਿਟਿਵ ਪਾਈ ਗਈ।

ਅਜੇ ਇਹ ਲੇਖ ਲਿਖਿਆ ਹੀ ਜਾ ਰਿਹਾ ਸੀ ਕਿ ਚੇਨਈ ’ਚ ਵੀ 2 ਬੱਚਿਆਂ ਦੇ ਸੰਕਰਮਣ ਹੋਣ ਦੀ ਖਬਰ ਆ ਗਈ ਹੈ। ਇਸ ਤਰ੍ਹਾਂ ਇਸ ਵਾਇਰਸ ਨਾਲ ਸੰਕਰਮਣ ਹੋਣ ਵਾਲਿਆਂ ਦੀ ਗਿਣਤੀ ਵਧਣ ਦਾ ਕਾਫੀ ਖਦਸ਼ਾ ਹੈ। ਇਸ ਲਈ ਇਸ ਸਬੰਧੀ ਸਿਹਤ ਮੰਤਰਾਲਾ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਸਾਵਧਾਨੀ ਵਰਤਣ ਵਿਚ ਹੀ ਭਲਾਈ ਹੈ ਕਿਉਂਕਿ ਜਿਵੇਂ-ਜਿਵੇਂ ਚੀਨ ਵਿਚ ਇਸ ਵਾਇਰਸ ਰੋਗ ਦੇ ਮਾਮਲੇ ਵਧ ਰਹੇ ਹਨ, ਇਸ ਵਾਇਰਸ ਦੇ ਖਤਰਿਆਂ ਅਤੇ ਇਲਾਜ ਦੀ ਕਮੀ ਬਾਰੇ ਚਿੰਤਾਵਾਂ ਵੀ ਵਧ ਰਹੀਆਂ ਹਨ।

–ਵਿਜੇ ਕੁਮਾਰ

  • HMPV
  • Virus
  • India
  • China
  • Patients
  • Cases

ਸਿਗਰਟ ਪੀਣ ਦੀ ਆਦਤ ਤੋਂ ਹੁਣ Smartwatch ਦਿਵਾਏਗੀ ਛੁਟਕਾਰਾ!

NEXT STORY

Stories You May Like

  • chandipura virus spread in this state of india
    ਭਾਰਤ ਦੇ ਇਸ ਸੂਬੇ ’ਚ ਫੈਲਿਆ Chandipura virus ! ਮਹੀਨੇ ’ਚ 12 ਜਵਾਕਾਂ ਦੀ ਮੌਤ, ਕੀ ਹੈ ਚਾਂਦੀਪੁਰਾ ਵਾਇਰਸ
  • china  s dominance in ev sector is increasing  america big challenge
    EV ਸੈਕਟਰ 'ਚ ਲਗਾਤਾਰ ਵਧ ਰਿਹਾ ਚੀਨ ਦਾ ਦਬਦਬਾ: ਅਮਰੀਕਾ ਲਈ ਖੜ੍ਹੀ ਹੋਈ ਵੱਡੀ ਚੁਣੌਤੀ
  • imf reduces india  s gdp growth estimate  surge in crude oil
    IMF ਨੇ ਭਾਰਤ ਦੀ GDP ਗ੍ਰੋਥ ਦਾ ਅੰਦਾਜ਼ਾ ਘਟਾਇਆ, ਕਰੂਡ ’ਚ ਉਛਾਲ ਦਾ ਇਕਨਾਮੀ ’ਤੇ ਪੈ ਰਿਹਾ ਅਸਰ
  • factories closed buyers missing china lags behind in gdp
    ਫੈਕਟਰੀਆਂ ਬੰਦ, ਖਰੀਦਦਾਰ ਗਾਇਬ, 3 ਸਾਲਾਂ ਦੇ ਸਭ ਤੋਂ ਬੁਰੇ ਦੌਰ ’ਚ ਪਹੁੰਚਿਆ ਚੀਨ, GDP ’ਚ ਭਾਰਤ ਤੋਂ ਪੱਛੜਿਆ!
  • dinanagar city has become a garbage dump  risk of spreading diseases
    ਦੀਨਾਨਗਰ ਸ਼ਹਿਰ ਬਣਿਆ ਕੂੜੇ ਦਾ ਡੰਪ, ਬਿਮਾਰੀਆਂ ਫੈਲਣ ਦਾ ਖਤਰਾ
  • christopher luxon  s statement after china  s missile test
    "ਨਿਊਜ਼ੀਲੈਂਡ ਨੂੰ ਭਾਰਤ ਦੀ ਲੋੜ", ਚੀਨ ਦੇ ਮਿਜ਼ਾਈਲ ਟੈਸਟ ਮਗਰੋਂ ਵੱਡਾ ਬਿਆਨ ਕ੍ਰਿਸਟੋਫਰ ਲਕਸਨ ਦਾ ਬਿਆਨ
  • unprecedented levels of pollution in china
    ਚੀਨ ਦੇ ਸਮੁੰਦਰਾਂ 'ਚ ਪ੍ਰਦੂਸ਼ਣ ਦਾ ਬੇਮਿਸਾਲੀ ਪੱਧਰ ਵਾਤਾਵਰਣ ਲਈ ਵੱਡਾ ਖਤਰਾ
  • india new zealand wool cooperation gets new boost with india tax 2026
    ਭਾਰਤ ਟੈਕਸ 2026 ਨਾਲ ਭਾਰਤ-ਨਿਊਜ਼ੀਲੈਂਡ ਦੇ ਉੱਨ ਖੇਤਰ ’ਚ ਸਹਿਯੋਗ ਨੂੰ ਮਿਲੀ ਨਵੀਂ ਮਜ਼ਬੂਤੀ: RC Khanna
  • weather alert in punjab
    ਪੰਜਾਬ 'ਚ ਮੌਸਮ ਦਾ ਅਲਰਟ: ਇਨ੍ਹਾਂ ਤਾਰੀਖਾਂ ਨੂੰ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ...
  • powercom  s problems increase due to storm and rain
    ਹਨ੍ਹੇਰੀ-ਬਾਰਿਸ਼ ਕਾਰਨ ਪਾਵਰਕਾਮ ਦੀਆਂ ਮੁਸ਼ਕਿਲਾਂ ਵਧੀਆਂ, ਗੁੱਲ ਰਹੀ ਬੱਤੀ, ਫਾਲਟ...
  • punjabis phones suddenly started ringing big warning for 8 districts
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 8 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਅਗਲੇ 3...
  • jalandhar railway station to undergo a makeover
    ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਬਦਲੇਗੀ ਜਲੰਧਰ ਸਿਟੀ ਸਟੇਸ਼ਨ ਦੀ ਨੁਹਾਰ, ਮਿਲਣਗੀਆਂ ਇਹ...
  • student movements shift political equations  path to a comeback for rahul gandhi
    ਵਿਦਿਆਰਥੀ ਅੰਦੋਲਨ ਨਾਲ ਬਦਲੇ ਸਿਆਸੀ ਸਮੀਕਰਨ! ਰਾਹੁਲ ਗਾਂਧੀ ਲਈ ਵਾਪਸੀ ਦਾ ਰਸਤਾ...
  • thief makes off with activa from outside the house  watch cctv footage
    ਘਰ ਦੇ ਬਾਹਰ ਖੜ੍ਹੀ ਐਕਟਿਵਾ ਹੋਈ ਚੋਰੀ
  • swati maliwal statement over lathicharge on women sanitation workers
    ਮਹਿਲਾ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਸਵਾਤੀ ਮਾਲੀਵਾਲ ਦੇ...
  • man dies in front of aam aadmi clinic
    ਆਮ ਆਦਮੀ ਕਲੀਨਿਕ ਦੇ ਸਾਹਮਣੇ ਵਿਅਕਤੀ ਦੀ ਮੌਤ, ਸਮੇਂ ’ਤੇ ਇਲਾਜ ਨਾ ਮਿਲਣ ਦੇ ਲੱਗੇ...
Trending
Ek Nazar
pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

pakistan prime minister condemned

ਪਾਕਿਸਤਾਨੀ PM ਨੇ ਸਾਊਦੀ ਟੈਂਕਰ 'ਤੇ ਹੂਤੀ ਬਾਗੀਆਂ ਦੇ ਹਮਲੇ ਦੀ ਕੀਤੀ ਨਿੰਦਾ

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਨੌਂ ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

indian american won primary election

ਭਾਰਤੀ-ਅਮਰੀਕੀ ਅਮੀਸ਼ ਸ਼ਾਹ ਨੇ ਜਿੱਤੀ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ

punjabi singer

ਵਿਆਹ ਦੇ 4 ਮਹੀਨਿਆਂ ਬਾਅਦ ਹੀ ਦਿੱਗਜ ਪੰਜਾਬੀ ਸਿੰਗਰ ਦੇ ਰਿਸ਼ਤੇ 'ਚ ਪਈ ਦਰਾਰ !...

presidential elections

ਰਾਸ਼ਟਰਪਤੀ ਚੋਣਾਂ 'ਚ ਕੀਤੀ ਦਖਲ ਅੰਦਾਜ਼ੀ ਤਾਂ ਮਿਲੇਗੀ ਸਖ਼ਤ ਸਜ਼ਾ, ਫਰਾਂਸ ਨੇ...

famous actor fell in bathroom

ਬਾਥਰੂਮ 'ਚ ਤਿਲਕ ਕੇ ਡਿੱਗਾ ਮਸ਼ਹੂਰ ਅਦਾਕਾਰ ! ਹੋ ਗਿਆ ਫ੍ਰੈਕਚਰ, ਬੈੱਡ ਤੋਂ...

saudi oil tankers

ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ 'ਤੇ ਕੀਤੇ ਮਿਜ਼ਾਈਲ ਤੇ...

dhurandhar actress ayesha khan detained during mumbai student protest

ਚੁੱਪ-ਚਾਪ ਖੜ੍ਹੀ 'ਧੁਰੰਦਰ' ਅਦਾਕਾਰਾ ਨੂੰ ਚੁੱਕ ਕੇ ਲੈ ਗਈ ਪੁਲਸ ! ਜਾਣੋ ਕੀ ਹੈ...

big decision of  president zelenskyy

ਰਾਸ਼ਟਰਪਤੀ ਜ਼ੇਲੇਂਸਕੀ ਨੇ ਯੂਕਰੇਨੀ ਫੌਜ ਮੁਖੀ ਦੀ ਕਰ'ਤੀ ਛੁੱਟੀ

major restrictions imposed in nawanshihar till september 17

17 ਸਤੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ DC ਨੇ ਸਖ਼ਤ ਹੁਕਮ ਕੀਤੇ...

raghav breaks silence for the first time on dating rumors with shehnaaz gill

'ਮਰਦੇ ਦਮ ਤੱਕ ਰੱਖਿਆ ਕਰਾਂਗਾ...'; ਰਾਘਵ ਨੇ ਸ਼ਹਿਨਾਜ਼ ਗਿੱਲ ਨਾਲ ਡੇਟਿੰਗ...

foreign origin man in italy

ਇਟਲੀ 'ਚ ਅਮਰੀਕਾ ਵਰਗੀ ਨਸਲੀ ਘਟਨਾ ! ਗ੍ਰਿਫ਼ਤਾਰੀ ਦੌਰਾਨ ਵਿਦੇਸ਼ੀ ਮੂਲ ਦੇ...

mamdani urges to arrest netanyahu

ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਅਪੀਲ

india  former cricketer  fraud  fir  police

ਭਾਰਤ ਦੇ ਸਾਬਕਾ ਕ੍ਰਿਕਟਰ ਨੇ ਮਾਰ ਲਈ ਲੱਖਾਂ ਦੀ ਠੱਗੀ ! ਹੈਰਾਨ ਕਰੇਗਾ ਪੂਰਾ ਮਾਮਲਾ

this film has earned 27 crores even before its release

ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਕਰ ਲਈ 27 ਕਰੋੜ ਦੀ ਕਮਾਈ ! ਵਿਕ ਗਈਆਂ 6...

3 days yours 3 days me 2 wife divided husband

3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼ ਉਡਾਏਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸਿਹਤ ਦੀਆਂ ਖਬਰਾਂ
    • tooth cavities
      ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...
    • junk food ban in school hospital canteens
      ਸਕੂਲਾਂ ਤੇ ਹਸਪਤਾਲਾਂ ਦੀਆਂ ਕੰਟੀਨਾਂ ’ਚ ਜੰਕ ਫੂਡ ਹੋਵੇਗਾ ਬੈਨ! ਕਰਨਾਟਕ ਸਰਕਾਰ...
    • benefits of eating pomegranate
      ਅਨਾਰ ਖਾਣ ਦੇ ਫਾਇਦੇ
    • if there is a deficiency of vitamin c in the body then drink these things
      ਸਰੀਰ 'ਚ ਹੋ ਗਈ ਹੈ Vitamin C ਦੀ ਕਮੀ ਤਾਂ ਪੀਓ ਇਹ ਚੀਜ਼ਾਂ ! ਦਿਨਾਂ 'ਚ ਦਿਸੇਗਾ...
    • broccoli is a treasure of health
      ਸਿਹਤ ਦਾ ਖਜ਼ਾਨਾ ਹੈ 'ਬਰੋਕਲੀ' ! ਜਾਣੋ ਇਸ ਦੇ ਖਾਣ ਦੇ ਹੈਰਾਨੀਜਨਕ ਫਾਇਦੇ
    • tar will fulfill the deficiency of water in the body
      ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰੇਗੀ 'ਤਰ' ! ਜਾਣੋ ਇਸ ਦੇ ਖਾਣ ਦੇ ਫਾਇਦੇ
    • turmeric water is no less than any nectar for the body
      ਸਰੀਰ ਲਈ ਕਿਸੇ 'ਅੰਮ੍ਰਿਤ' ਤੋਂ ਘੱਟ ਨਹੀਂ ਹਲਦੀ ਦਾ ਪਾਣੀ ! ਰੋਜ਼ਾਨਾ ਪੀਣ ਨਾਲ...
    • players made their name shine in the mr india competition
      ਜਲੰਧਰ ਦੇ ਖਿਡਾਰੀਆਂ ਨੇ ਚਮਕਾਇਆ ਮਿਸਟਰ ਇੰਡੀਆ ਮੁਕਾਬਲੇਬਾਜ਼ੀ 'ਚ ਆਪਣਾ ਨਾਂ,...
    • cyclospora outbreak
      ਸਾਵਧਾਨ ; ਸਾਈਕਲੋਸਪੋਰਾ ਢਾਹੁਣ ਲੱਗਾ ਕਹਿਰ ! ਅਮਰੀਕਾ 'ਚ 7,000 ਤੋਂ ਵੱਧ ਲੋਕਾਂ...
    • these things are a storehouse of protein
      Protein ਦਾ ਭੰਡਾਰ ਹਨ ਇਹ ਚੀਜ਼ਾਂ ! ਰੋਜ਼ਾਨਾ ਖਾਣ ਨਾਲ ਮਿਲਣਗੇ ਅਣਗਿਣਤ ਫਾਇਦੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +