ਮੇਖ : ਜਨਰਲ ਸਿਤਾਰਾ ਸ਼ਾਮ ਤੱਕ ਬਿਹਤਰ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਹਰ ਫਰੰਟ ’ਤੇ ਸੁਚੇਤ ਰਹਿਣ ਦੀ ਜ਼ਰੂਰਤ ਹੋਵੇਗੀ।
ਬ੍ਰਿਖ : ਜ਼ਮੀਨੀ ਕੰਮਾਂ ਲਈ ਜਿਹੜਾ ਵੀ ਯਤਨ ਕਰੋਗੇ, ਪੂਰਾ ਜ਼ਰੋ ਲਗਾ ਕੇ ਹੀ ਕਰੋ, ਸ਼ਤਰੂ ਵੀ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।
ਮਿਥੁਨ : ਜਨਰਲ ਤੌਰ ’ਤੇ ਸ਼ਾਮ ਤੱਕ ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਰੱਖੇਗਾ, ਫਿਰ ਬਾਅਦ ’ਚ ਸਮਾਂ ਸਫਲਤਾ ਅਤੇ ਇੱਜ਼ਤਮਾਣ ਦੇਣ ਵਾਲਾ ਬਣੇਗਾ।
ਕਰਕ : ਸ਼ਾਮ ਤੱਕ ਕੋਈ ਵੀ ਕਾਰੋਬਾਰੀ ਕੋਸ਼ਿਸ਼ ਜਾਂ ਭੱਜਦੌੜ ਲਾਇਟਲੀ ਨਾ ਕਰੋ ਪਰ ਬਾਅਦ ’ਚ ਸਿਤਾਰਾ ਹਰ ਫਰੰਟ ’ਤੇ ਆਪ ਨੂੰ ਐਕਟਿਵ ਰੱਖੇਗਾ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਫੈਮਿਲੀ ਫਰੰਟ ’ਤੇ ਤਣਾਅ ਪ੍ਰੇਸ਼ਾਨੀ ਬਣੇ ਰਹਿਣ ਦਾ ਡਰ।
ਕੰਨਿਆ : ਸਿਤਾਰਾ ਸ਼ਾਮ ਤੱਕ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਲੈਣ-ਦੇਣ ਦੇ ਕੰਮ-ਸੁਚੇਤ ਰਹਿ ਕੇ ਕਰੋ ਪਰ ਬਾਅਦ ’ਚ ਜਨਰਲ ਹਾਲਾਤ।
ਤੁਲਾ : ਸਿਤਾਰਾ ਸ਼ਾਮ ਤੱਕ ਕਾਰੋਬਾਰੀ ਕੰਮਾਂ ’ਚ ਸਫਲਤਾ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ ਹੈ ਪਰ ਬਾਅਦ ’ਚ ਪ੍ਰਤੀਕੂਲ ਹਾਲਾਤ ਬਣਨਗੇ।
ਬ੍ਰਿਸ਼ਚਕ : ਅਨਮੰਨੇ ਮਨ ਨਾਲ ਸ਼ਾਮ ਤੱਕ ਕੀਤੀ ਗਈ ਕੋਈ ਵੀ ਸਰਕਾਰੀ ਕੋਸ਼ਿਸ਼ ਦਾ ਫੇਵਰੇਵਲ ਨਤੀਜਾ ਨਾ ਮਿਲੇਗਾ ਪਰ ਬਾਅਦ ’ਚ ਅਰਥ ਦਸ਼ਾ ਸੁਧਰ ਸਕਦੀ ਹੈ।
ਧਨ : ਸ਼ਾਮ ਤੱਕ ਕਿਸੇ ਕੰਮ ਦੇ ਉਲਝਣ, ਵਿਗੜਨ ਦਾ ਡਰ ਰਹਿ ਸਕਦਾ ਹੈ ਪਰ ਬਾਅਦ ’ਚ ਸਮਾਂ ਆਪ ਨੂੰ ਹਿੰਮਤੀ-ਉਤਸ਼ਾਹੀ ਬਣਾਏਗਾ।
ਮਕਰ : ਸ਼ਾਮ ਤੱਕ ਪੇਟ ਦੇ ਵਿਗੜਨ ਦਾ ਡਰ, ਇਸ ਲਈ ਨਾਪ ਤੋਲ ਕੇ ਖਾਣਾ-ਪੀਣਾ ਕਰੋ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।
ਕੁੰਭ : ਸਿਤਾਰਾ ਸ਼ਾਮ ਤੱਕ ਕੰਮਕਾਜੀ ਕੰਮਾਂ ਲਈ ਚੰਗਾ ਪਰ ਬਾਅਦ ’ਚ ਆਪ ਨੂੰ ਹਰ ਮੋਰਚੇ ’ਤੇ ਸੁਚੇਤ ਰਹਿਣਾ ਸਹੀ ਰਹੇਗਾ।
ਮੀਨ : ਸਿਤਾਰਾ ਸ਼ਾਮ ਤੱਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਮਨ ਵੀ ਪ੍ਰੇਸ਼ਾਨ ਅਤੇ ਡਾਵਾਂਡੋਲ ਜਿਹਾ ਰਹੇਗਾ ਪਰ ਬਾਅਦ ’ਚ ਕੰਮਕਾਜੀ ਦਸ਼ਾ ਸੁਧਰੇਗੀ।
8 ਜਨਵਰੀ 2026, ਵੀਰਵਾਰ
ਮਾਘ ਵਦੀ ਤਿੱਥੀ ਛੱਠ (8 ਜਨਵਰੀ ਦਿਨ ਰਾਤ ਅਤੇ 9 ਨੂੰ ਸਵੇਰੇ 7.06 ਤੱਕ) ਅਤੇ ਮਗਰੋਂ ਤਿੱਥੀ ਸਪਤਮੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਸਿੰਘ ’ਚ
ਮੰਗਲ ਧਨ ’ਚ
ਬੁੱਧ ਧਨ ’ਚ
ਗੁਰੂ ਮਿਥੁਨ ’ਚ
ਸ਼ੁੱਕਰ ਧਨ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਪੋਹ ਪ੍ਰਵਿਸ਼ਟੇ 25 ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 18 (ਪੋਹ) ਹਿਜਰੀ ਸਾਲ 1447, ਮਹੀਨਾ : ਰਜਬ, ਤਰੀਕ : 18, ਸੂਰਜ ਉਦੇ ਸਵੇਰੇ 7.32 ਵਜੇ, ਸੂਰਜ ਅਸਤ : ਸ਼ਾਮ 5.37 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਫਾਲਗੁਣੀ (ਦੁਪਹਿਰ 12.25 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਫਾਲਗੁਣੀ, ਯੋਗ : ਸੌਭਾਗਿਯ (ਸ਼ਾਮ 5.26 ਤੱਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਸਿੰਘ ਰਾਸ਼ੀ ’ਤੇ (ਸ਼ਾਮ 6.39 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭੱਦਰਾ ਸ਼ੁਰੂ ਹੋਵੇਗੀ (9 ਜਨਵਰੀ ਸਵੇਰੇ 7.06 ਤੋਂ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
11 ਜਨਵਰੀ ਤੱਕ ਮਾਲਾਮਾਲ ਹੋ ਜਾਣਗੇ ਇਨ੍ਹਾਂ 5 ਰਾਸ਼ੀਆਂ ਦੇ ਲੋਕ ! ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ
NEXT STORY