ਮੇਖ- ਰਾਜ ਦਰਬਾਰ ਦੇ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, ਸ਼ਤਰੂ ਚਾਹ ਕੇ ਵੀ ਆਪ ਦਾ ਕੁਝ ਵਿਗਾੜ ਨਾ ਸਕਣਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ- ਜਨਰਲ ਸਿਤਾਰਾ ਮਜ਼ਬੂਤ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ ਪਰ ਰਾਹੂ-ਕੇਤੂ ਦੀ ਮੌਜੂਦਗੀ ਦੋਵੋਂ ਪਤੀ-ਪਤਨੀ ਦੀ ਸਿਹਤ ਲਈ ਸਹੀ ਨਹੀਂ ਹੈ।
ਮਿਥੁਨ- ਸਿਹਤ ਬਾਰੇ ਸੁਚੇਤ ਰਹਿਣਾ ਅਤੇ ਨਾਪ ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਕਿਸੇ ’ਤੇ ਵੀ ਜ਼ਿਆਦਾ ਭਰੋਸਾ ਨਾ ਕਰਨਾ ਬਿਹਤਰ ਰਹੇਗਾ।
ਕਰਕ- ਵਪਾਰ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਬਿਹਤਰ, ਫੈਮਿਲੀ ਫਰੰਟ ’ਤੇ ਤਾਲਮੇਲ-ਸਹਿਯੋਗ ਤਾਂ ਰਹੇਗਾ ਤਾਂ ਵੀ ਸੁਭਾਅ ’ਚ ਕਿਸੇ ਨਾ ਕਿਸੇ ਸਮੇਂ ਗੁੱਸਾ ਜ਼ਰੂਰ ਰਹੇਗਾ।
ਸਿੰਘ- ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਲੋਕ ਨਾ ਤਾਂ ਆਪ ਦਾ ਲਿਹਾਜ਼ ਕਰਨਗੇ ਅਤੇ ਨਾ ਹੀ ਕਿਸੇ ਸਮੇਂ ਆਪ ਨੂੰ ਬਖਸ਼ਨਗੇ।
ਕੰਨਿਆ- ਸਿਤਾਰਾ ਕਿਸੇ ਜ਼ਮੀਨੀ, ਅਦਾਲਤੀ ਕੰਮ ਨੂੰ ਸੰਵਾਰਨ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਆਪ ਦੀ ਪਲਾਨਿੰਗ ਵੀ ਬਿਹਤਰ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਤੁਲਾ- ਸਿਤਾਰਾ ਕਿਸੇ ਜ਼ਮੀਨੀ ਅਦਾਲਤੀ ਕੰਮ ਨੂੰ ਸੰਵਾਰਨ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਆਪ ਦੀ ਪਲਾਨਿੰਗ ਵੀ ਬਿਹਤਰ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਸ਼ਚਕ- ਮਿੱਤਰ, ਕੰਮਕਾਜੀ ਸਾਥੀ ਅਤੇ ਸਹਿਯੋਗੀ ਤਾਲਮੇਲ ਕਰਨਗੇ ਅਤੇ ਇਕ-ਦੂਸਰੇ ਨੂੰ ਸਹਿਯੋਗ ਦੇਣਗੇ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਆਪ ਦੀ ਕੋਈ ਸਮੱਸਿਆ ਸੁਲਝੇਗੀ।
ਧਨ- ਟੀਚਿੰਗ, ਪ੍ਰਿੰਟਿੰਗ, ਕੰਸਲਟੈਂਸੀ, ਮੈਡੀਸਨ ਆਦਿ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕੋਈ ਸਕੀਮ ਕੁਝ ਅੱਗੇ ਵਧੇਗੀ।
ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਮਨ ’ਤੇ ਸਾਤਵਿਕ ਅਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ।
ਕੁੰਭ- ਕਿਉਂਕਿ ਸਿਤਾਰਾ ਕਮਜ਼ੋਰ ਹੈ, ਇਸ ਲਈ ਕਿਸੇ ਨਾ ਕਿਸੇ ’ਤੇ ਨਾ ਤਾਂ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਉਲਝਣ ਸਮੱਸਿਆ ਦੀ ਅਣਦੇਖੀ ਕਰੋ, ਖਰਚ ਵਧਣਗੇ।
ਮੀਨ- ਸਿਤਾਰਾ ਕਾਰੋਬਾਰ-ਵਪਾਰ ਦੇ ਕੰਮਾਂ ’ਚ ਲਾਭ ਵਾਲਾ ਅਤੇ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰੱਖੇਗਾ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ।
20 ਨਵੰਬਰ 2020, ਸ਼ੁੱਕਰਵਾਰ
ਕੱਤਕ ਸੁਦੀ ਤਿਥੀ ਪੰਚਮੀ (ਰਾਤ 9.30 ਤਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ’ਚ
ਚੰਦਰਮਾ ਮਕਰ ’ਚ
ਮੰਗਲ ਮੀਨ ’ਚ
ਬੁੱੱਧ ਤੁਲਾ ’ਚ
ਗੁਰੂ ਧਨ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2077, ਮੱਘਰ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ :1942, ਮਿਤੀ 29(ਕੱਤਕ), ਹਿਜਰੀ ਸਾਲ 1442, ਮਹੀਨਾ : ਰਬਿ-ਉਲ-ਸਾਨੀ, ਤਰੀਕ :4, ਨਕਸ਼ੱਤਰ : ਉੱਤਰਾ ਖਾੜਾ (ਸਵੇਰੇ 9.22 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ ਯੋਗ : ਗੰਡ ( ਸਵੇਰੇ 8.01 ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ :ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸੂਰਜ ਛੱਠ ਪੁਰਬ, ਛੱਠ ਪੂਜਾ (ਬਿਹਾਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ
NEXT STORY