ਮੇਖ- ਕਿਉਂਕਿ ਕਿਸੇ ਨਾ ਕਿਸੇ ਕਾਰਨ ਆਪ ਦਾ ਵਿਰੋਧ ਬਣਿਆ ਰਹਿ ਸਕਦਾ ਹੈ, ਇਸ ਲਈ ਕੋਈ ਵੀ ਕੰਮ ਬਗੈਰ ਸੋਚੇ ਸਮਝੇ ਜਲਦਬਾਜ਼ੀ ’ਚ ਨਾ ਕਰਨਾ ਸਹੀ ਰਹੇਗਾ।
ਬ੍ਰਿਖ- ਜਨਰਲ ਸਿਤਾਰਾ ਬਿਹਤਰ, ਹਰ ਫ੍ਰੰਟ ਤੇ ਆਪ ਨਾਲ ਸਹਿਯੋਗ ਕਰੇਗੀ, ਤਾਲਮੇਲ ਰੱਖੇਗੀ, ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਿਹਤਰ ਬਣੇ ਰਹਿਣਗੇ।
ਮਿਥੁਨ- ਸਿਤਾਰਾ ਅਦਾਲਤੀ ਕੰਮਾਂ ਨੂੰ ਸੰਵਾਉਰਣ, ਕਿਸੇ ਮੁਸ਼ਕਿਲ ਪ੍ਰੇਸ਼ਾਨੀ ਨੂੰ ਹਟਾਉਣ ਅਤੇ ਮਾਣ-ਸਨਮਾਣ ਵਧਾਉਣ ਵਾਲਾ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ।
ਕਰਕ- ਆਪ ਪੂਰੀ ਹਿੰਮਤ-ਉਤਸ਼ਾਹ ਅਤੇ ਜੋਸ਼ ਨਾਲ ਆਪਣੇ ਕੰਮਾਂ ਨੂੰ ਨਿਪਟਾਉਣ ਦਾ ਯਤਨ ਕਰੋਗੇ, ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਸਿੰਘ- ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ-ਬੀਜਾਂ-ਕਰਿਆਣਾ ਵਸਤਾਂ ਦਾ ਕੰਮ ਕਰਨ ਵਾਲਿਅਂ ਦੀ ਅਰਥ ਦਸ਼ਾ ਸੁਖਦ ਰਹੇਗੀ, ਮਾਣ-ਸਨਮਾਣ ਦੀ ਪ੍ਰਾਪਤੀ।
ਕੰਨਿਆ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪ ਦੀ ਪ੍ਰੋਗਾਰਮਿੰਗ ਕੁਝ ਅੱਗੇ ਵਧੇਗੀ, ਸਫਲਤਾ ਸਾਥ ਦੇਵੇਗੀ, ਪਰ ਘਟਿਆ ਲੋਕਾਂ ਨਾਲ ਨੇੜਤਾ ਨਾ ਰੱਖੋ।
ਤੁਲਾ- ਧਿਆਨ ਰੱਖੋ ਕਿ ਉਲਝਣਾਂ ਕਰ ਕੇ ਆਪ ਦੀ ਕੋਈ ਬਣੀ ਬਣਾਈ ਪਲਾਨਿੰਗ ਉਖੜ-ਵਿਗੜ ਨਾ ਜਾਵੇ, ਨੁਕਸਾਨ ਅਤੇ ਧਨ ਹਾਨੀ ਦਾ ਡਰ ਬਣਿਆ ਰਹੇਗਾ।
ਬ੍ਰਿਸ਼ਚਕ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕੋੋਈ ਪੈਂਡਿੰਗ ਚਲਿਆ ਆ ਰਿਹਾ ਕੰਮ ਸਿਰੇ ਚੜ੍ਹ ਸਕਦਾ ਹੈ, ਮਾਣ-ਯਸ਼ ਦੀ ਪ੍ਰਾਪਤੀ।
ਧਨ- ਰਾਜਕੀ ਕੰਮਾਂ ’ਚ ਕਦਮ ਬੜਤ ਵੱਲ, ਅਫਸਰ ਮਿਹਰਬਾਨ-ਸਾਫਟ ਅਤੇ ਕੰਸਿਡ੍ਰੇਟ ਰਹਿਣਗੇ, ਅਤੇ ਉਹ ਆਪ ਦੀ ਗੱਲ ਧਿਆਨ ਨਾਲ ਸੁਣਗੇ।
ਮਕਰ- ਸ਼ੁੱਭ ਕੰਮਾਂ ’ਚ ਧਿਆਨ, ਯਤਨ ਕਰਨ ਤੇ ਉਦੇਸ਼, ਪ੍ਰੋਗਰਾਮ ਸਿਰੇ ਚੜ੍ਹਣਗੇ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ, ਕੰਮਕਾਜੀ ਦਸ਼ਾ ਸੰਤੋਖਜਨਕ।
ਕੁੰਭ- ਸਿਤਾਰਾ ਸਿਹਤ, ਖਾਸ ਕਰ ਕੇ ਪੇਟ ਲਈ ਠੀਕ ਨਹੀਂ, ਇਸ ਲਈ ਖਾਣਾ ਪੀਣਾ ਸੰਭਲ ਸੰਭਾਲ ਕੇ ਕਰਨਾ ਚਾਹੀਦਾ ਹੈ, ਪਰ ਅਰਥ ਦਸ਼ਾ ਸੰਤੋਖਜਨਕ।
ਮੀਨ- ਅਰਥ ਅਤੇ ਕਾਰੋਬਾਰੀ ਕੰਮਾਂ ਦੀ ਦਸ਼ਾ ਬਿਹਤਰ, ਜਿਸ ਕੰਮ ਲਈ ਵੀ ਸੋਚੋਗੇ, ਉਸ ’ਚ ਕਦਮ ਬੜਤ ਵੱਲ ਰਹੇਗਾ।
25 ਅਪ੍ਰੈਲ, 2021, ਐਤਵਾਰ ਚੇਤ ਸੁਦੀ ਤਿਥੀ ਤਰੋਦਸ਼ੀ (ਸ਼ਾਮ 4.13 ਤੱਕ) ਅਤੇ ਮਗਰੋਂ ਤਿਥੀ ਚੌਦਸ਼।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਿਥੁਨ ’ਚ
ਬੁੱੱਧ ਮੇਖ ’ਚ
ਗੁਰੂ ਕੁੰਭ ’ਚ
ਸ਼ੁੱਕਰ ਮੇਖ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਵਿਸਾਖ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 5(ਵਿਸਾਖ), ਹਿਜਰੀ ਸਾਲ 1442, ਮਹੀਨਾ : ਰਮਜ਼ਾਨ, ਤਰੀਕ : 12, ਸੂਰਜ ਉਦੇ ਸਵੇਰੇ 5.53 ਵਜੇ, ਸੂਰਜ ਅਸਤ ਸ਼ਾਮ 6.59 ਵਜੇ (ਜਲੰਧਰ ਟਾਈਮ) ਨਕਸ਼ੱਤਰ : ਹਸਤ(25-26 ਮੱਧ ਰਾਤ 1.55 ਤੱਕ) ਅਤੇ ਮਗਰੋਂ ਨਕਸ਼ੱਤਰ ਚਿੱਤਰਾ। ਯੋਗ : ਵਿਆਘਾਤ (ਸਵੇਰੇ 8.14 ਤੱਕ) ਅਤੇ ਮਗਰੋਂ ਯੋਗ ਹਰਸ਼ਨ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਗਿਤਿਯ ਦਿਸ਼ਾ ਲਈ, ਰਾਹੂ ਕਾਲ : ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅਨੰਗ ਤਰੋਦਸ਼ੀ, ਸ਼੍ਰੀ ਮਹਾਵੀਰ ਜਯੰਤੀ (ਜੈਨ), ਦਸ਼ਨਕ ਚੌਦਸ਼, ਮੇਲਾ ਕਾਂਸਾ ਦੇਵੀ (ਮੋਹਾਲੀ) ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ 'ਚ ਤੁਹਾਡੇ ਲਈ ਕੀ ਹੈ ਖਾਸ
NEXT STORY