ਮੇਖ : ਪੂਰਾ ਪਰਹੇਜ਼ ਰੱਖਣ ਅਤੇ ਸੀਮਾ ’ਚ ਖਾਣ-ਪੀਣ ਕਰਨ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ ਮਹਿਸੂਸ ਹੋਵੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਬ੍ਰਿਖ : ਕਾਰੋਬਾਰੀ ਦਸ਼ਾ ਨਾਰਮਲ ਜਿਹੀ ਰਹੇਗੀ, ਡਾਵਾਂਡੋਲ ਮਨ ਸਥਿਤੀ ਕਰਕੇ ਮਨ ਅਪਸੈੱਟ ਰਹੇਗਾ, ਦੋਵੇਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਕੁਝ ਮਾਯੂਸ ਜਿਹੇ ਰਹਿਣਗੇ।
ਮਿਥੁਨ : ਮਨੋਬਲ ਟੁਟਣ ਕਰਕੇ ਆਪ ਨਾ ਤਾਂ ਕੋਈ ਯਤਨ ਹੱਥ ’ਚ ਲੈ ਸਕੋਗੇ ਅਤੇ ਨਾ ਹੀ ਕਿਸੇ ਕੰਮ ਲਈ ਮਨ ਸਥਿਰ ਹੋਵੋਗਾ।
ਕਰਕ : ਸੰਤਾਨ ਆਪਣੀ ਮਰਜ਼ੀ ਮੁਤਾਬਿਕ ਵਿਵਹਾਰ ਕਰੇਗੀ, ਇਸ ਲਈ ਉਸ ਤੋਂ ਕੋਈ ਆਸ ਲਗਾ ਕੇ ਕੋਈ ਪ੍ਰੋਗਰਾਮ ਨਾ ਸੋਚਣਾ ਸਹੀ ਰਹੇਗਾ, ਕੋਈ ਬਾਧਾ ਮੁਸ਼ਕਲ ਵੀ ਜਾਗਦੀ ਰਹੇਗੀ।
ਸਿੰਘ : ਆਪਣੀ ਮੰਜ਼ਿਲ ਨੇੜੇ ਪਹੁੰਚਿਆ ਕੋਈ ਜਾਇਦਾਦੀ ਕੰਮ ਦੁਬਾਰਾ ਪਟਰੀ ਤੋਂ ਉਤਰ ਸਕਦਾ ਹੈ, ਇਸ ਲਈ ਪੂਰੀ ਤਰ੍ਹਾਂ ਸੁਚੇਤ ਰਹਿਣਾ ਸਹੀ ਰਹੇਗਾ।
ਕੰਨਿਆ : ਘਟੀਆ ਅਤੇ ਕਮੀਨੇ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ, ਕਿਉਂਕਿ ਉਹ ਲੋਕ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਲੱਤ ਖਿੱਚਣ ਲਈ ਸਰਗਰਮ ਰਹਿਣਗੇ।
ਤੁਲਾ : ਬੇ-ਧਿਆਨੀ ਨਾਲ ਕੋਈ ਕਾਰੋਬਾਰੀ ਕੰਮ ਨਾ ਕਰੋ, ਕਿਉਂਕਿ ਸਿਤਾਰਾ ਧਨ ਹਾਨੀ ਦੇਣ ਅਤੇ ਕਿਸੇ ਨਾ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਹੈ।
ਬ੍ਰਿਸ਼ਚਕ : ਵਪਾਰ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਸੰਤੋਖਜਨਕ, ਅਣਮੰਨੇ ਮਨ ਨਾਲ ਕੋਈ ਕੰਮ ਨਾ ਕਰੋ ਪਰ ਮੌਸਮ ਦਾ ਐਕਪੋਜ਼ਰ ਸਿਹਤ ਨੂੰ ਵਿਗਾੜ ਸਕਦਾ ਹੈ।
ਧਨ : ਖਰਚਿਆਂ ਦਾ ਜ਼ੋਰ, ਖਰਚ ਜਾਇਜ਼ ਅਤੇ ਫਿਜ਼ੂਲ ਦੋਵੇਂ ਤਰ੍ਹਾਂ ਦੇ ਹੋਣਗੇ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਅੱਖਾਂ ਖੋਲ੍ਹ ਕੇ ਕਰਨੇ ਚਾਹੀਦੇ ਹਨ।
ਮਕਰ : ਸਿਤਾਰਾ ਧਨ ਲਾਭ ਲਈ ਚੰਗਾ, ਕਿਸੇ ਕੰਮਕਾਜੀ ਕੰਮ ਜਾਂ ਪ੍ਰੋਗਰਾਮ ਲਈ ਆਪ ਦੀ ਭੱਜਦੌੜ ਫੇਵਰੇਬਲ ਨਤੀਜਾ ਦੇ ਸਕਦੀ ਹੈ।
ਕੁੰਭ : ਸਰਕਾਰੀ ਕੰਮਾਂ ਲਈ ਸਿਤਾਰਾ ਠੀਕ ਨਹੀਂ ,ਅਫਸਰ ਵੀ ਨਾਰਾਜ਼ ਜਿਹਾ ਦਿਸੇਗਾ, ਜਿਸ ਕਰਕੇ ਕਿਸੇ ਕੰਮ ਦੇ ਸਿਰੇ ਚੜ੍ਹਣ ਦੀ ਜ਼ਿਆਦਾ ਆਸ ਨਹੀਂ ਹੋਵੇਗੀ।
ਮੀਨ : ਸਮਾਂ ਰੁਕਾਵਟਾਂ ਮੁਸ਼ਕਿਲਾਂ, ਪੇਚੀਦਗੀਆਂ ਵਾਲਾ, ਧਾਰਮਿਕ ਕੰਮਾਂ ’ਚ ਵੀ ਜੀਅ ਨਹੀਂ ਲੱਗੇਗਾ, ਮਨ ’ਚ ਨਾ ਉਮੀਦ, ਮਾਯੂਸੀ ਦਾ ਭਾਅ ਨਜ਼ਰ ਆਵੇਗਾ।
17 ਅਗਸਤ 2021, ਮੰਗਲਵਾਰ ਸਾਉਣ ਸੁਦੀ ਤਿਥੀ ਦਸਮੀ (17-18 ਮੱਧ ਰਾਤ 3.21 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਸਿੰਘ ’ਚ
ਬੁੱੱਧ ਸਿੰਘ’ ਚ
ਗੁਰੂ ਕੁੰਭ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਭਾਦੋਂ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 26(ਸਾਉਣ), ਹਿਜਰੀ ਸਾਲ 1443, ਮਹੀਨਾ : ਮੁਹਰਰਮ ਤਰੀਕ : 8, ਸੂਰਜ ਉਦੇ ਸਵੇਰੇ 5.58 ਵਜੇ, ਸੂਰਜ ਅਸਤ ਸ਼ਾਮ 7.05 ਵਜੇ (ਜਲੰਧਰ ਟਾਈਮ) ਨਕਸ਼ੱਤਰ : ਜੇਸ਼ਠਾ (17-18 ਮੱਧ ਰਾਤ 1.35 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਵੈਧ੍ਰਿਤੀ (17-18 ਮੱਧ ਰਾਤ 12.03 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ ,ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (17-18 ਮੱਧ ਰਾਤ 1.35 ਤੱਕ)ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 17-18 ਮੱਧ ਰਾਤ 1.35 ਤੱਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ
NEXT STORY