ਮੇਖ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ’ਚ ਲਾਭ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਸਮਾਂ ਉਲਝਣਾਂ-ਝਮੇਲਿਆਂ ਵਾਲਾ ਬਣੇਗਾ।
ਬ੍ਰਿਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਹਰ ਫ੍ਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮਿਥੁਨ : ਸਿਤਾਰਾ ਆਪ ਦੇ ਕਿਸੇ ਉਦੇਸ਼ ਪ੍ਰੋਗਰਾਮ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ’ਚ ਮਦਦਗਾਰ ਹੋਵੇਗਾ ਪਰ ਸਿਹਤ ਦੇ ਪ੍ਰਤੀ ਸੁਚੇਤ ਰਹੋ।
ਕਰਕ : ਦੁਪਹਿਰ ਤੱਕ ਸਮਾਂ ਪੇਟ ਲਈ ਠੀਕ ਨਹੀਂ, ਦੂਜਿਆਂ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ ਪਰ ਬਾਅਦ ’ਚ ਸਮਾਂ ਬਿਹਤਰ ਬਣਨ ਦੀ ਆਸ।
ਸਿੰਘ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ ਬਣੇਗਾ, ਪ੍ਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ।
ਕੰਨਿਆ : ਸਿਤਾਰਾ ਦੁਪਹਿਰ ਤੱਕ ਅਹਿਤਿਆਤ ਪ੍ਰੇਸ਼ਾਨੀ ਵਾਲਾ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ ਪਰ ਬਾਅਦ ’ਚ ਹਰ ਫ੍ਰੰਟ ’ਤੇ ਸਫਲਤਾ ਮਿਲੇਗੀ।
ਤੁਲਾ : ਸਿਤਾਰਾ ਦੁਪਹਿਰ ਤੱਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ ਅਤੇ ਸਫਲਤਾ ਮਿਲੇਗੀ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਅਤੇ ਕੰਪਲੀਕੇਸ਼ਨ ਵਾਲਾ।
ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਜ਼ਮੀਨੀ ਕੰਮ ਸੰਵਾਰਨ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ ਪਰ ਬਾਅਦ ’ਚ ਕੋਈ ਸਕੀਮ ਕੁਝ ਅੱਗੇ ਵਧ ਸਕਦੀ ਹੈ।
ਧਨ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਭੱਜ-ਦੌੜ ਬਣਾਈ ਰੱਖੇਗਾ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ ਪਰ ਬਾਅਦ ’ਚ ਹਰ ਫ੍ਰੰਟ ’ਤੇ ਸਫਲਤਾ ਮਿਲੇਗੀ।
ਮਕਰ : ਸਿਤਾਰਾ ਦੁਪਹਿਰ ਤੱਕ ਅਰਥ ਦਸ਼ਾ ਕੰਫਰਟੇਬਲ ਰੱਖਣ ਅਤੇ ਮਾਣ-ਯਸ਼ ਦੇਣ ਵਾਲਾ ਪਰ ਬਾਅਦ ’ਚ ਉਤਸ਼ਾਹ, ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ।
ਕੁੰਭ : ਜਿਹੜੇ ਲੋਕ ਆਪਣਾ ਖੁਦ ਦਾ ਕੰਮ ਧੰਦਾ ਕਰਦੇ ਹਨ, ਉਨ੍ਹਾਂ ਨੂੰ ਆਪਣੇ ਕੰਮਾਂ ’ਚ ਸਫਲਤਾ ਮਿਲੇਗੀ, ਉਂਝ ਵੀ ਹਰ ਪੱਖੋਂ ਬਿਹਤਰੀ ਹੋਵੇਗੀ।
ਮੀਨ : ਸਿਤਾਰਾ ਦੁਪਹਿਰ ਤੱਕ ਕਿਸੇ ਨਾ ਕਿਸੇ ਰੁਕਾਵਟ, ਮੁਸ਼ਕਲ ਨੂੰ ਜਗਾਈ ਰੱਖਣ ਵਾਲਾ ਪਰ ਬਾਅਦ ’ਚ ਕੰਮਕਾਜੀ ਕੰਮਾਂ ’ਚ ਬਿਹਤਰੀ ਹੋਵੇਗੀ।
24 ਅਗਸਤ 2021, ਮੰਗਲਵਾਰ ਭਾਦੋਂ ਵਦੀ ਤਿਥੀ ਦੂਜ (ਸ਼ਾਮ 4.05 ਤੱਕ) ਅਤੇ ਮਗਰੋਂ ਤਿਥੀ ਤੀਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਕੁੰਭ ’ਚ
ਮੰਗਲ ਸਿੰਘ ’ਚ
ਬੁੱੱਧ ਸਿੰਘ ’ਚ
ਗੁਰੂ ਕੁੰਭ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਭਾਦੋਂ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ :1943, ਮਿਤੀ :2(ਭਾਦੋਂ), ਹਿਜਰੀ ਸਾਲ 1443, ਮਹੀਨਾ : ਮੁਹੱਰਰਮ ਤਰੀਕ : 15, ਸੂਰਜ ਉਦੇ ਸਵੇਰੇ 6.03 ਵਜੇ, ਸੂਰਜ ਅਸਤ ਸ਼ਾਮ 6.57 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਰਵਾ ਭਾਦਰਪਦ (ਸ਼ਾਮ 7.47 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਭਾਦਰਪਦ, ਯੋਗ : ਸੁਕਰਮਾ (ਸਵੇਰੇ 6.59 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਕੁੰਭ ਰਾਸ਼ੀ ’ਤੇ (ਦੁਪਹਿਰ 1.38 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (24-25 ਮੱਧ ਰਾਤ 4.12 ’ਤੇ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕਜੱਲੀ ਤੀਜ (24-25 ਅਗਸਤ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ
NEXT STORY